Sun, Jun 15, 2025
Whatsapp

ਕੱਲ੍ਹ ਨੂੰ ਪੀਜੀਆਈ ਦੀ ਓਪੀਡੀ ਰਹੇਗੀ ਬੰਦ

Reported by:  PTC News Desk  Edited by:  Ravinder Singh -- March 24th 2022 09:13 PM
ਕੱਲ੍ਹ ਨੂੰ ਪੀਜੀਆਈ ਦੀ ਓਪੀਡੀ ਰਹੇਗੀ ਬੰਦ

ਕੱਲ੍ਹ ਨੂੰ ਪੀਜੀਆਈ ਦੀ ਓਪੀਡੀ ਰਹੇਗੀ ਬੰਦ

ਚੰਡੀਗੜ੍ਹ : ਚੰਡੀਗੜ੍ਹ ਵਿੱਚ ਪੀਜੀਆ ਵਿੱਚ 25 ਮਾਰਚ ਨੂੰ ਠੇਕਾ ਆਧਾਰਿਤ ਮੁਲਾਜ਼ਮ ਹੜਤਾਲ ਉਤੇ ਹਨ। ਠੇਕਾ ਮੁਲਾਜ਼ਮ ਆਪਣੀਆਂ ਨੂੰ ਲੈ ਕੇ ਹੜਤਾਲ ਉਤੇ ਜਾ ਰਹੇ ਹਨ। ਇਸ ਕਾਰਨ ਪੀਜੀਆਈ ਦੀ ਓਪੀਡੀ ਬੰਦ ਰਹੇਗੀ। ਕੱਲ੍ਹ ਨੂੰ ਪੀਜੀਆਈ ਦੀ ਓਪੀਡੀ ਰਹੇਗੀ ਬੰਦਓਪੀਡੀ ਬੰਦ ਰਹਿਣ ਕਾਰਨ ਟੈਸਟ ਨਹੀਂ ਹੋਣਗੇ ਅਤੇ ਨਵੇਂ ਕੇਸ ਵੀ ਨਹੀਂ ਲਏ ਜਾਣਗੇ। ਇਸ ਤੋਂ ਇਲਾਵਾ ਓਟੀ, ਪੇਟ ਸੈਂਟਰ, ਲੈਬ ਸਭ ਬੰਦ ਰਹੇਗਾ। ਇਸ ਜਿਹੜੇ ਮਰੀਜ਼ਾਂ ਨੇ ਸ਼ੁੱਕਰਵਾਰ ਨੂੰ ਪੀਜੀਆਈ ਵਿੱਚ ਚੈਕਅੱਪ ਲਈ ਆਉਣਾ ਹੈ, ਉਨ੍ਹਾਂ ਦਾ ਇਲਾਜ ਜਾਂ ਟੈਸਟ ਨਹੀਂ ਕੀਤੇ ਜਾ ਸਕਣਗੇ। ਕੱਲ੍ਹ ਨੂੰ ਪੀਜੀਆਈ ਦੀ ਓਪੀਡੀ ਰਹੇਗੀ ਬੰਦਇਸ ਤੋਂ ਇਲਾਵਾ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ ਤੇ ਐਮਰਜੈਂਸੀ ਟੈਸਟ ਹੀ ਹੋਣਗੇ। ਜੋ ਮਰੀਜ਼ ਪੀਜਆਈ ਵਿੱਚ ਪਹਿਲਾਂ ਹੀ ਦਾਖਲ ਹਨ ਉਨ੍ਹਾਂ ਦਾ ਇਲਾਜ ਹੋਵੇਗਾ। ਕੱਲ੍ਹ ਨੂੰ ਪੀਜੀਆਈ ਦੀ ਓਪੀਡੀ ਰਹੇਗੀ ਬੰਦਪੀਜੀਆਈ ਦੀ ਐਮਰਜੈਂਸੀ ਤੋਂ ਇਲਾਵਾ ਬਾਕੀ ਸਾਰੀਆਂ ਓਪੀਡੀ ਸੇਵਾਵਾਂ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਕਾਰਨ ਸਿਹਤ ਸੇਵਾਵਾਂ ਕਾਫੀ ਪ੍ਰਭਾਵਿਤ ਹੋਣਗੇ। ਠੇਕਾ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਉਤੇ ਜਾ ਰਹੇ ਹਨ ਅਤੇ ਮੰਗਾਂ ਮੰਨਵਾਉਣ ਲਈ ਮੰਗ ਪੱਤਰ ਵੀ ਸੌਂਪਣਗੇ। ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦੂਜੇ ਪੜਾਅ ਲਈ 10ਵੀਂ ਤੇ 12ਵੀਂ ਕਲਾਸ ਦੀ ਡੇਟਸ਼ੀਟ ਜਾਰੀ


Top News view more...

Latest News view more...

PTC NETWORK