PM ਮੋਦੀ ਨੇ ਸਾਰੇ CMs ’ਤੇ ਛੱਡਿਆ ਲੌਕਡਾਊਨ ਦਾ ਫ਼ੈਸਲਾ, 15 ਮਈ ਤੱਕ ਮੰਗੇ ਸੁਝਾਅ

By Shanker Badra - May 12, 2020 11:05 am

PM ਮੋਦੀ ਨੇ ਸਾਰੇ CMs ’ਤੇ ਛੱਡਿਆ ਲੌਕਡਾਊਨ ਦਾ ਫ਼ੈਸਲਾ, 15 ਮਈ ਤੱਕ ਮੰਗੇ ਸੁਝਾਅ:ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਦੌਰਾਨ ਲਾਗੂ ਲਾਕਡਾਊਨ ਤੋਂ ਬਾਹਰ ਨਿਕਲਣ ਲਈ ਸੋਮਵਾਰ ਦੁਪਹਿਰ ਤਿੰਨ ਵਜੇ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਗੱਲਬਾਤ ਕੀਤੀ ਹੈ। ਇਸ ਦੌਰਾਨ ਮੁੱਖ ਮੰਤਰੀਆਂ ਨਾਲ ਲਗਭਗ 6 ਘੰਟੇ ਚੱਲੀ ਗੱਲਬਾਤ ਦੌਰਾਨ ਕੋਵਿਡ–19 ਵਿਰੁੱਧ ਭਾਰਤ ਦੀ ਜੰਗ ਦੇ ਅਗਲੇਰੇ ਮਾਰਗ ਬਾਰੇ ਵਿਚਾਰ ਵਟਾਂਦਰਾ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ,‘ਸਾਨੂੰ ਹੁਣ ਉਚਿਤ ਤਰੀਕੇ ਸਪੱਸ਼ਟ ਸੰਕੇਤ ਮਿਲ ਚੁੱਕੇ ਹਨ ਕਿ ਭਾਰਤ ਵਿੱਚ ਕਿਹੜੇ ਇਲਾਕੇ ਸਭ ਤੋਂ ਵੱਧ ਪ੍ਰਭਾਵਿਤ ਹਨ।

ਮੁੱਖ ਮੰਤਰੀਆਂ ਨੇ ਕੋਵਿਡ–19 ਵਿਰੁੱਧ ਦੇਸ਼ ਦੀ ਜੰਗ ਵਿੱਚ ਪ੍ਰਧਾਨ ਮੰਤਰੀ ਦੀ ਲੀਡਰਸ਼ਿਪ ਦੀ ਸ਼ਲਾਘਾ ਕੀਤੀ ਅਤੇ ਦੇਸ਼ ਦੇ ਮੈਡੀਕਲ ਤੇ ਸਿਹਤ ਨਾਲ ਸਬੰਧਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਦਿਹਾਤੀ ਇਲਾਕਿਆਂ ਵਿੱਚ ਤਾਜ਼ਾ ਲਾਗ ਫੈਲਣ ਤੋਂ ਰੋਕਣ ਲਈ ਪ੍ਰਵਾਸੀਆਂ ਦੀ ਵਾਪਸੀ ਦੌਰਾਨ ਸਮਾਜਕ ਦੂਰੀ ਬਣਾ ਕੇ ਰੱਖਣ, ਮਾਸਕਾਂ ਦੀ ਵਰਤੋਂ ਤੇ ਸੈਨੀਟਾਈਜ਼ੇਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਉੱਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ਹੈ।

ਪ੍ਰਧਾਨ ਮੰਤਰੀ ਨੇ ਕੋਵਿਡ–19 ਵਿਰੁੱਧ ਦੇਸ਼ ਦੀ ਜੰਗ ਵਿੱਚ ਮੁੱਖ ਮੰਤਰੀਆਂ ਦੀ ਸਰਗਰਮ ਭੂਮਿਕਾ ਅਤੇ ਉਨ੍ਹਾਂ ਦੇ ਬੁਨਿਆਦੀ ਪੱਧਰ ਦੇ ਤਜਰਬੇ ’ਚੋਂ ਨਿੱਕਲੇ ਉਨ੍ਹਾਂ ਦੇ ਵਡਮੁੱਲੇ ਸੁਝਾਵਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ,‘ਹੁਣ ਭਾਵੇਂ ਲੌਕਡਾਊਨ ਹੌਲੀ–ਹੌਲੀ ਖ਼ਤਮ ਵੀ ਹੋ ਜਾਵੇ ਪਰ ਸਾਨੂੰ ਲਗਾਤਾਰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਜਦੋਂ ਤੱਕ ਸਾਨੂੰ ਕੋਈ ਵੈਕਸੀਨ ਜਾਂ ਕੋਈ ਹੱਲ ਨਹੀਂ ਮਿਲ ਜਾਂਦਾ, ਤਦ ਤੱਕ ਸਾਡੇ ਲਈ ਇਸ ਵਾਇਰਸ ਨਾਲ ਲੜਨ ਲਈ ਸਭ ਤੋਂ ਵੱਡਾ ਹਥਿਆਰ ਸਮਾਜਕ ਦੂਰੀ ਹੀ ਰਹੇਗਾ।

ਪ੍ਰਧਾਨ ਮੰਤਰੀ ਨੇ 2 ਗਜ਼ ਕੀ ਦੂਰੀ’ ਦੇ ਮਹੱਤਵ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਬਹੁਤੇ ਮੁੱਖ ਮੰਤਰੀਆਂ ਨੇ ਰਾਤ ਦੇ ਕਰਫ਼ਿਊ ਦਾ ਸੁਝਾਅ ਦਿੱਤਾ ਹੈ। ਉਨ੍ਹਾਂ ਕਿਹਾ,‘ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ 15 ਮਈ ਤੱਕ ਇੱਕ ਵਿਆਪਕ ਰਣਨੀਤੀ ਮੇਰੇ ਨਾਲ ਸਾਂਝੀ ਕਰੋ ਕਿ ਤੁਸੀਂ ਆਪੋ -ਆਪਣੇ ਰਾਜ ਵਿੱਚ ਲੌਕਡਾਊਨ ਸ਼ਾਸਨ ਨਾਲ ਕਿਵੇਂ ਨਿਪਟਣਾ ਚਾਹੋਗੇ। ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਵਿਸ਼ੇ ਉੱਤੇ ਪੂਰੀ ਇੱਕ ਰੂਪ ਰੇਖਾ ਤਿਆਰ ਕਰੋ ਕਿ ਲੌਕਡਾਊਨ ਦੌਰਾਨ ਅਤੇ ਉਸ ਵਿੱਚ ਹੌਲੀ-ਹੌਲੀ ਰਿਆਇਤਾਂ ਦੇਣ ਤੋਂ ਬਾਅਦ ਦੇ ਵੱਖੋ -ਵੱਖਰੇ ਬਾਰੀਕ ਕਿਸਮ ਦੇ ਫ਼ਰਕਾਂ ਨਾਲ ਕਿਵੇਂ ਨਜਿੱਠਣਾ ਹੈ।’

ਪ੍ਰਧਾਨ ਮੰਤਰੀ ਨੇਸੈਰ–ਸਪਾਟਾ (ਟੂਰਿਜ਼ਮ) ਖੇਤਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੇਸ਼ ਵਿੱਚ ਸੈਰ -ਸਪਾਟਾ ਖੇਤਰ ਦੀ ਸੰਭਾਵਨਾ ਵੇਖਦੇ ਹਨ ਪਰ ਸਾਨੂੰ ਇਸ ਦੇ ਘੇਰਿਆਂ ਬਾਰੇ ਸੋਚਣ ਦੀ ਲੋੜ ਹੋਵੇਗੀ। ਰੇਲ ਸੇਵਾਵਾਂ ਮੁੜ ਸ਼ੁਰੂ ਹੋਣ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਰਥਿਕ ਗਤੀਵਿਧੀਆਂ ਦੀ ਰਫ਼ਤਾਰ ਵਧਾਉਣ ਲਈ ਇਸ ਦੀ ਜ਼ਰੂਰਤ ਹੈ ਪਰ ਨਾਲ ਹੀ ਇਹ ਵੀ ਕਿਹਾ ਕਿ ਸਾਰੇ ਰੂਟਾਂ ਉੱਤੇ ਰੇਲ-ਸੇਵਾ ਬਹਾਲ ਨਹੀਂ ਹੋਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਰਫ਼ ਸੀਮਤ ਗਿਣਤੀ ਵਿੱਚ ਹੀ ਰੇਲ ਗੱਡੀਆਂ ਚੱਲਣਗੀਆਂ।
-PTCNews

adv-img
adv-img