Sun, Apr 28, 2024
Whatsapp

'ਸਟੈਚਿਊ ਆਫ ਯੂਨਿਟੀ' ਪਹੁੰਚੇ PM ਮੋਦੀ, ਸਰਦਾਰ ਪਟੇਲ ਨੂੰ ਦਿੱਤੀ ਸ਼ਰਧਾਂਜਲੀ

Written by  Jashan A -- October 31st 2019 09:02 AM
'ਸਟੈਚਿਊ ਆਫ ਯੂਨਿਟੀ' ਪਹੁੰਚੇ PM ਮੋਦੀ, ਸਰਦਾਰ ਪਟੇਲ ਨੂੰ ਦਿੱਤੀ ਸ਼ਰਧਾਂਜਲੀ

'ਸਟੈਚਿਊ ਆਫ ਯੂਨਿਟੀ' ਪਹੁੰਚੇ PM ਮੋਦੀ, ਸਰਦਾਰ ਪਟੇਲ ਨੂੰ ਦਿੱਤੀ ਸ਼ਰਧਾਂਜਲੀ

'ਸਟੈਚਿਊ ਆਫ ਯੂਨਿਟੀ' ਪਹੁੰਚੇ PM ਮੋਦੀ, ਸਰਦਾਰ ਪਟੇਲ ਨੂੰ ਦਿੱਤੀ ਸ਼ਰਧਾਂਜਲੀ,ਨਵੀਂ ਦਿੱਲੀ: ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੀ ਅੱਜ 144ਵੀਂ ਜਯੰਤੀ ਹੈ।ਉਹਨਾਂ ਦਾ ਜਨਮ 31 ਅਕਤੂਬਰ 1875 ਨੂੰ ਗੁਜਰਾਤ ਦੇ ਨਦੀਆਦ ਵਿਖੇ ਹੋਇਆ ਸੀ। https://twitter.com/ANI/status/1189736129756463104?s=20 ਸਰਦਾਰ ਪਟੇਲ ਦੀ ਜਯੰਤੀ 'ਤੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਗੁਜਰਾਤ ਦੇ ਕੇਵੜੀਆ ਸਥਿਤ 'ਸਟੈਚਿਊ ਆਫ ਯੂਨਿਟੀ' ਪਹੁੰਚੇ। ਜਿਥੇ ਉਹਨਾਂ ਨੇ ਸਰਦਾਰ ਪਟੇਲ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸ਼ਰਧਾਂਜਲੀ ਦਿੱਤੀ। ਇਸ ਮੌਕੇ ਪ੍ਰਧਾਨ ਮੰਤਰੀ ਨੇ 'ਏਕਤਾ ਦਿਵਸ ਪਰੇਡ' ' ਦੀ ਸਲਾਮੀ ਲਈ। ਹੋਰ ਪੜ੍ਹੋ: ਪ੍ਰਧਾਨ ਮੰਤਰੀ ਨੇ ਬਿਹਾਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ 500 ਕਰੋੜ ਦੀ ਰਾਸ਼ੀ ਜਾਰੀ ਕੀਤੀ https://twitter.com/ANI/status/1189744254995714049?s=20 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਏਕਤਾ ਦਿਵਸ ਮੌਕੇ ਦੇਸ਼ ਵਾਸੀਆਂ ਨੂੰ ਏਕਤਾ ਦੀ ਸਹੁੰ ਚੁਕਾਈ। ਇਸ ਦੌਰਾਨ, ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰੀ ਏਕਤਾ ਦਿਵਸ 'ਤੇ ਪਰੇਡ ਦਾ ਨਿਰੀਖਣ ਕੀਤਾ। ਸਹੁੰ ਚੁਕਦਿਆਂ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਰਾਸ਼ਟਰੀ ਏਕਤਾ ਬਣਾਈ ਰੱਖਣ ਲਈ ਸਹੁੰ ਚੁਕਾਈ। https://twitter.com/ANI/status/1189738272194514945?s=20 ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਮੋਦੀ ਅੱਜ ਸਵੇਰੇ 8 ਵਜੇ ਤੋਂ ਬਾਅਦ ਸਟੈਚੂ ਆਫ ਯੂਨਿਟੀ ਪਹੁੰਚੇ। ਸਰਦਾਰ ਪਟੇਲ ਦੀ ਜਯੰਤੀ 'ਤੇ ਗੁਜਰਾਤ ਸਮੇਤ ਦੇਸ਼ ਭਰ' ਚ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। -PTC News


Top News view more...

Latest News view more...