Fri, Apr 26, 2024
Whatsapp

ਨੇਤਨਯਾਹੂ ਅਤੇ ਮੋਦੀ 'ਚ ਹੋਈ ਮੁਲਾਕਾਤ, ਇਤਿਹਾਸ ਦੇ ਪੰਨੇ 'ਤੇ ਲਿਖਿਆ ਗਿਆ ਇੱਕ ਹੋਰ ਪਲ 

Written by  Joshi -- January 15th 2018 02:47 PM
ਨੇਤਨਯਾਹੂ ਅਤੇ ਮੋਦੀ 'ਚ ਹੋਈ ਮੁਲਾਕਾਤ, ਇਤਿਹਾਸ ਦੇ ਪੰਨੇ 'ਤੇ ਲਿਖਿਆ ਗਿਆ ਇੱਕ ਹੋਰ ਪਲ 

ਨੇਤਨਯਾਹੂ ਅਤੇ ਮੋਦੀ 'ਚ ਹੋਈ ਮੁਲਾਕਾਤ, ਇਤਿਹਾਸ ਦੇ ਪੰਨੇ 'ਤੇ ਲਿਖਿਆ ਗਿਆ ਇੱਕ ਹੋਰ ਪਲ 

PM Narendra Modi: Teen Murti from now is Teen Murti-Haifa: ਕੱਲ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਮਿਨ ਨੇਤਨਯਾਹੂ ੬ ਦਿਨਾਂ ਯਾਤਰਾ ਲਈ ਦਿੱਲੀ ਪਹੁੰਚੇ ਅਤੇ ਉਹਨਾਂ ਦੇ ਨਾਲ ਉਨ੍ਹਾਂ ਦੀ ਪਤਨੀ ਸਾਰਾ ਨੇਤਨਯਾਹੂ ਵੀ ਸਨ। ਦੇਸ਼ ਦੇ ਪ੍ਰਧਾਨ ਮੰਤਰੀ ਦਾ ਨਰਿੰਦਰ ਨੇ ਉਹਨਾਂ ਦਾ ਜੋਸ਼ ਨਾਲ ਸਵਾਗਤ ਕੀਤਾ ਅਤੇ ਫਿਰ ਉਹਨਾਂ ਵੱਲੋਂ ਤਿੰਨ ਮੂਰਤੀ ਚੌਕ ਦਾ ਦੌਰਾ ਕੀਤਾ ਗਿਆ, ਜਿੱਥੇ ਬੇਂਜਮਿਨ ਨੇਤਨਯਾਹੂ ਵੱਲੋਂ ਭਾਰਤੀ ਫੌਜ ਦੇ ਜਵਾਨਾਂ ਨੂੰ ਸ਼ਰਧਾਜ਼ਲੀ ਭੇਂਟ ਕੀਤੀ ਗਈ। ਦੱਸਣਯੋਗ ਹੈ ਕਿ ਤਿੰਨ ਮੂਰਤੀ ਅਤੇ ਇਜ਼ਰਾਈਲ ਦਾ ਆਪਸ 'ਚ ਡੂੰਘਾ ਸੰਬੰਧ ਹੋਣ ਕਾਰਨ ਇਸ ਚੌਂਕ ਦਾ ਨਾਮ ਬਦਲ ਕੇ ਤਿੰਨ ਮੂਰਤੀ ਹਾਈਫਾ ਚੌਕ ਰੱਖ ਦਿੱਤਾ ਗਿਆ ਹੈ। PM Narendra Modi: Teen Murti from now is Teen Murti-HaifaPM Narendra Modi: Teen Murti from now is Teen Murti-Haifa: ਇਤਿਹਾਸਕ ਘਟਨਾ: ਇਸ ਮੌਕੇ ਵਿਜ਼ਿਟਰ ਬੁੱਕ 'ਤੇ ਲਿਖੇ ਸ਼ਬਦਾਂ ਮੁਤਾਬਕ, ਤਿੰਨ ਮੂਰਤੀ ਦਾ ਨਾਮ ਬਦਲਿਆ ਜਾਣਾ ਦੇਸ਼ ਦੀਆਂ ਇਤਹਿਸਾਕ ਘਟਨਾਵਾਂ 'ਚ ਸ਼ੁਮਾਰ ਹੋਵੇਗਾ।  ਉਹਨਾਂ ਕਿਹਾ ਕਿ ਅਸੀਂ ਆਪਣੇ ਬਹਾਦਰ ਜਵਾਨਾਂ ਦੇ ਪ੍ਰਤੀ ਆਪਣੀ ਸ਼ਰਧਾਂਜਲੀ ਭੇਂਟ ਕਰ ਉਹਨਾਂ ਦੇ ਨਿਰਸਵਾਰਥ ਬਲੀਦਾਨ ਦੀ ਨੂੰ ਸਲਾਮ ਕਰਦੇ ਹਾਂ। ਕਰੀਬ ੧੦੦ ਸਾਲ ਪਹਿਲਾਂ ਜਦੋਂ ਪਹਿਲੇ ਅਤੇ ਦੂਜੇ ਯੁੱਧ ਦੇ ਇਤਿਹਾਸ ਦੀ ਕਿਤਾਬ ਦਾ ਪੰਨਾ ੧੦੦ ਤਾਂ ਉਦੋਂ ਹਾਈਫਾ ਯੁੱਧ 'ਚ ਭਾਰਤੀ ਜਵਾਨਾਂ ਵੱਲੋਂ ਬਲੀਦਾਨ ਦਿੱਤਾ ਗਿਆ ਸੀ।ਇਹ ਪਹਿਲੇ ਵਿਸ਼ਵ ਯੁੱਧ ਦੇ ਖਤਮ ਹੋਣ ਦੀ ੧੦੦ਵੀਂ ਵਰ੍ਹੇਗੰਢ ਹੈ। ਮੋਦੀ ਨੇ ਟਵੀਟ ਕਰ ਕਿਹਾ ਕਿ , ''ਮੇਰੇ ਦੋਸਤ ਪੀ. ਐੈੱਮ. ਨੇਤਨਯਾਹੂ ਭਾਰਤ 'ਚ ਤੁਹਾਡਾ ਸਵਾਗਤ ਹੈ। ਤੁਹਾਡੀ ਭਾਰਤ ਯਾਤਰਾ ਇਤਿਹਾਸਕ ਅਤੇ ਵਿਸ਼ੇਸ਼ ਹੈ। ਇਹ ਦੋਵਾਂ ਦੇਸ਼ਾਂ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰੇਗੀ।'' —PTC News


Top News view more...

Latest News view more...