Fri, Apr 26, 2024
Whatsapp

ਪੁਲਿਸ ਨੇ ਫ਼ਰਜ਼ੀ ਰਜਿਸਟਰੀ ਕਰਨ ਦੇ ਮਾਮਲੇ 'ਚ ਤਹਿਸੀਲਦਾਰ ਸਮੇਤ 3 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

Written by  Shanker Badra -- October 12th 2018 10:11 PM
ਪੁਲਿਸ ਨੇ ਫ਼ਰਜ਼ੀ ਰਜਿਸਟਰੀ ਕਰਨ ਦੇ ਮਾਮਲੇ 'ਚ ਤਹਿਸੀਲਦਾਰ ਸਮੇਤ 3 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

ਪੁਲਿਸ ਨੇ ਫ਼ਰਜ਼ੀ ਰਜਿਸਟਰੀ ਕਰਨ ਦੇ ਮਾਮਲੇ 'ਚ ਤਹਿਸੀਲਦਾਰ ਸਮੇਤ 3 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

ਪੁਲਿਸ ਨੇ ਫ਼ਰਜ਼ੀ ਰਜਿਸਟਰੀ ਕਰਨ ਦੇ ਮਾਮਲੇ 'ਚ ਤਹਿਸੀਲਦਾਰ ਸਮੇਤ 3 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ:ਤਰਨਤਾਰਨ ਅਧੀਨ ਪੈਂਦੇ ਥਾਣਾ ਭਿਖੀਵਿੰਡ ਦੀ ਪੁਲਿਸ ਨੇ ਫ਼ਰਜ਼ੀ ਰਜਿਸਟਰੀ ਕਰਨ ਦੇ ਮਾਮਲੇ ਵਿਚ ਇੱਕ ਤਹਿਸੀਲਦਾਰ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਮਨਜਿੰਦਰ ਸਿੰਘ ਨੇ ਦੱਸਿਆ ਕਿ ਝੂਗੀਆਂ ਪੀਰ ਬਖਸ਼ ਦੀ ਰਹਿਣ ਵਾਲੀ ਗੁਰਬੀਰ ਕੌਰ ਨੇ ਪਿਛਲੇ ਸਾਲ 25-10-17 ਨੂੰ ਸ਼ਿਕਾਇਤ ਦਰਜ ਕਾਰਵਾਈ ਸੀ ਕਿ ਉਸ ਨਾਲ ਕੁਝ ਲੋਕਾਂ ਨੇ ਮਾਲ ਮਹਿਕਮੇ ਦੀ ਮਿਲੀਭੁਗਤ ਨਾਲ ਫ਼ਰਜ਼ੀ ਰਜਿਸਟਰੀ ਕਰਕੇ ਲੱਖਾਂ ਦੀ ਠੱਗੀ ਮਾਰੀ ਹੈ।ਜਿਸ `ਤੇ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਬਲਬੀਰ ਕੌਰ, ਗੁਰਭੇਜ ਸਿੰਘ ਤੇ ਹਰਭੇਜ ਸਿੰਘ ਨੂੰ ਨਾਮਜ਼ਦ ਕੀਤਾ ਸੀ। ਇਸ ਤੋਂ ਬਾਅਦ ਸ਼ਿਕਾਇਤ ਕਰਤਾ ਦੇ ਕਹਿਣ `ਤੇ ਮੁੜ ਤੋਂ ਜਾਂਚ ਕਰਕੇ ਉਸ ਸਮੇਂ ਦੇ ਭਿਖੀਵਿੰਡ ਵਿਖੇ ਤੈਨਾਤ ਤਹਿਸੀਲਦਾਰ ਬਖਸ਼ੀਸ਼ ਸਿੰਘ, ਰਜਿਸਟਰੀ ਕਲਰਕ ਬਲਦੇਵ ਸਿੰਘ, ਗੁਰਮੀਤ ਸਿੰਘ ਤੇ ਨਰਿੰਦਰ ਸਿੰਘ ਨੂੰ ਵੀ ਮੁਕੱਦਮੇ ਵਿਚ ਨਾਮਜ਼ਦ ਕੀਤਾ।ਜਿਨ੍ਹਾਂ ਵਿਚੋਂ ਤਹਿਸੀਲਦਾਰ ਬਖਸ਼ੀਸ਼ ਸਿੰਘ, ਗੁਰਭੇਜ ਸਿੰਘ ਤੇ ਹਰਭੇਜ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਅੱਜ ਅਦਾਲਤ `ਚ ਪੇਸ਼ ਕੀਤਾ ਹੈ। -PTCNews


Top News view more...

Latest News view more...