ਪੁਲਿਸ ਵਿਭਾਗ 'ਚ ਨਿਕਲੀ ਭਰਤੀ, 12ਵੀਂ ਪਾਸ ਕਰੋ ਅਪਲਾਈ
ਨਵੀਂ ਦਿੱਲੀਂ: ਪੁਲਿਸ ਵਿਚ ਨੌਕਰੀ ਦਾ ਸੁਪਨਾ ਵੇਖਣ ਵਾਲਿਆਂ ਨੌਜਵਾਨਾਂ ਲਈ ਪੁਲਿਸ ਵਿਚ ਭਰਤੀ ਹੋਣ ਦਾ ਸੁਨਹਿਰੀ ਮੌਕਾ ਹੈ। ਓਡਿਸ਼ਾ ਪੁਲਿਸ ਨੇ 700 ਤੋਂ ਜ਼ਿਆਦਾ ਅਹੁਦਿਆਂ ਉੱਤੇ ਭਰਤੀ ਕੱਢੀ ਹੈ। ਇਸ ਭਰਤੀ ਦੇ ਤਹਿਤ ਸਭ ਇੰਸਪੈਕਟਰ ਅਤੇ ਕਾਂਸਟੇਬਲ ਦੇ ਅਹੁਦਿਆਂ ਉੱਤੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਯੋਗ ਅਤੇ ਇੱਛੁਕ ਉਮੀਦਵਾਰ ਇਸ ਭਰਤੀ ਲਈ 15 ਜੁਲਾਈ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।
ਪੜੋ ਹੋਰ ਖਬਰਾਂ: ਬੱਚਿਆਂ ਦੇ ਝਗੜੇ ਤੋਂ ਬਾਅਦ ਦੋ ਧਿਰਾਂ ਭਿੜੀਆਂ, ਚੱਲੀਆਂ ਗੋਲੀਆਂ
ਅਹੁਦਿਆਂ ਦਾ ਬਿਓਰਾ
ਕੁੱਲ ਅਹੁਦੇ - 721
ਸਭ ਇੰਸਪੈਕਟਰ - 477
ਕਾਂਸਟੇਬਲ - 244
ਮਹੱਤਵਪੂਰਣ ਤਰੀਕਾਂ
ਆਨਲਾਈਨ ਅਪਲਾਈ ਦੀ ਸ਼ੁਰੂਆਤ- 22 ਜੂਨ 2021
ਆਨਲਾਈਨ ਅਪਲਾਈ ਕਰਨ ਦੀ ਆਖਰੀ ਤਰੀਕ- 15 ਜੁਲਾਈ 2021
ਪੜੋ ਹੋਰ ਖਬਰਾਂ: ਮਾਸਕ ਠੀਕ ਤਰ੍ਹਾਂ ਨਾ ਲਾਉਣ ‘ਤੇ ਟੋਕਿਆ ਤਾਂ ਸ਼ਖਸ ਨੇ ਮੂੰਹ ‘ਤੇ ਥੁੱਕਿਆ, ਮਿਲੀ 10 ਸਾਲ ਦੀ ਕੈਦ
ਉਮਰ ਸੀਮਾ
ਸਭ ਇੰਸਪੈਕਟਰ- 21 ਸਾਲ ਤੋਂ 25 ਸਾਲ ਦੇ ਵਿਚਾਲੇ
ਕਾਂਸਟੇਬਲ- 18 ਸਾਲ ਤੋਂ 23 ਸਾਲ ਦੇ ਵਿਚਾਲੇ
ਯੋਗਤਾ
ਸਭ ਇੰਸਪੈਕਟਰ- ਇਸ ਅਹੁਦੇ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੇ ਕੋਲ ਕਿਸੇ ਵੀ ਵਿਸ਼ੇ ਵਿਚ ਗ੍ਰੈਜੂਏਸ਼ਨ ਦੀ ਡਿਗਰੀ ਦਾ ਹੋਣਾ ਲਾਜ਼ਮੀ ਹੈ।
ਕਾਂਸਟੇਬਲ- ਇਸ ਅਹੁਦੇ ਲਈ ਉਮੀਦਵਾਰ ਦਾ 12ਵੀਂ ਪਾਸ ਹੋਣਾ ਅਤੇ ਕੰਪਿਊਟਰ ਐਪਲੀਕੇਸ਼ਨ ਵਿਚ ਡਿਪਲੋਮਾ ਦਾ ਹੋਣਾ ਜ਼ਰੂਰੀ ਹੈ।
ਪੜੋ ਹੋਰ ਖਬਰਾਂ: ਆਗਰਾ : 180 ਫੁੱਟ ਡੂੰਘੇ ਬੋਰਵੈਲ ‘ਚ ਡਿੱਗਿਆ 3 ਸਾਲਾ ਬੱਚਾ , ਬਚਾਅ ਕਾਰਜ ਜਾਰੀ
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਸਰੀਰਕ ਯੋਗਤਾ ਪ੍ਰੀਖਿਆ ਦੇ ਆਧਾਰ ਉੱਤੇ ਹੋਵੇਗੇ।
-PTC News