Thu, Dec 12, 2024
Whatsapp

ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, SSP ਨੇ ਦਿੱਤੀਆਂ ਵਿਸ਼ੇਸ਼ ਹਦਾਇਤਾਂ

Reported by:  PTC News Desk  Edited by:  Pardeep Singh -- April 04th 2022 02:36 PM
ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, SSP ਨੇ ਦਿੱਤੀਆਂ ਵਿਸ਼ੇਸ਼ ਹਦਾਇਤਾਂ

ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, SSP ਨੇ ਦਿੱਤੀਆਂ ਵਿਸ਼ੇਸ਼ ਹਦਾਇਤਾਂ

ਪਟਿਆਲਾ: ਪੁਲਿਸ ਵੱਲੋਂ ਦਿਨੋਂ ਦਿਨ ਮੁਸਤੈਦੀ ਵਧਾਈ ਜਾ ਰਹੀ ਹੈ ਉੱਥੇ ਹੀ ਪਟਿਆਲਾ ਪੁਲਿਸ ਦੇ ਐਸ ਐਸ ਪੀ ਡਾ.ਨਾਨਕ ਸਿੰਘ ਵੱਲੋਂ ਇਕ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਇਕ ਅੰਨ੍ਹੇ ਕਤਲ ਦੀ ਗੁੱਥੀ ਬਾਰੇ ਪੂਰੀ ਜਾਣਕਾਰੀ ਦਿੱਤੀ। ਪੁਲਿਸ ਅਧਿਕਾਰੀ ਡਾ. ਨਾਨਕ ਸਿੰਘ ਦਾ ਕਹਿਣਾ ਹੈ ਕਿ ਕਤਲ ਦੀ ਗੁੱਥੀ ਨੂੰ 24 ਘੰਟਿਆਂ ਵਿੱਚ ਸੁਲਝਾ ਲਿਆ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਤਫਤੀਸ਼ ਦੌਰਾਨ ਮੁਲਜ਼ਮ ਵੀਰ ਸਿੰਘ ਉਰਫ ਵੀਰੂ ਪੁੱਤਰ ਗੁਰਮੇਲ ਸਿੰਘ ਵਾਸੀ ਨਸੀਰਪੁਰ ਹਰਿਆਣਾ ਦਾ ਰਹਿਣ ਵਾਲਾ ਹੈ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ ਕੋਲੋ ਕਤਲ ਕਰਨ ਵੇਲੇ ਵਰਤਿਆ ਲੋਹਾ ਵੀ ਬਰਾਮਦ ਕੀਤਾ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਸਦੇ ਸਾਥੀ ਦੀ ਗ੍ਰਿਫ਼ਤਾਰੀ ਕਰਨੀ ਬਾਕੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮੁਲਜ਼ਮ ਨੇ ਮੰਨਿਆ ਹੈ ਕਿ ਮ੍ਰਿਤਕ ਵਿਜੈ ਕੁਮਾਰ ਦੀ ਘਰਵਾਲੀ ਬਬਲੀ ਦੇਵੀ ਨਾਲ ਉਸਦੀ ਫੇਸਬੁੱਕ ਤੇ ਦੋਸਤੀ ਹੋਈ ਸੀ ਜਿਸ ਕਰਕੇ ਉਹ ਬਬਲੀ ਦੇਵੀ ਨਾਲ ਆਪਣਾ ਘਰ ਵਸਾਉਣਾ ਚਾਹੁੰਦਾ ਹੈ।ਅਧਿਕਾਰੀ ਨੇ ਦੱਸਿਆ ਹੈ ਕਿ ਬਬਲੀ ਨੇ ਕਿਹਾ ਹੈ ਕਿ ਮੈਂ ਵਿਆਹੀ ਹੋਈ ਹਾਂ ਪਰ ਵੀਰ ਸਿੰਘ ਨੇ ਖੋਟ ਖਾਕੇ ਵਿਜੈ ਕੁਮਾਰ ਨੂੰ ਝਾੜੀਆ ਪਿੱਛੇ ਲੈ ਗਿਆ ਅਤੇ ਉਸਦੇ ਸੂਏ ਮਾਰ ਕੇ ਕਤਲ ਕਰ ਦਿੱਤਾ। ਮੁਲਜ਼ਮ ਨੇ ਵੀਰ ਸਿੰਘ ਦੀ ਛਾਤੀ ਅਤੇ ਗਲੇ ਉੱਤੇ ਕਈ ਵਾਰ ਕੀਤੇ ਅਤੇ ਉਸ ਨੂੰ ਮੌਕੇ ਉੱਤੇ ਹੀ ਮਾਰ ਦਿੱਤਾ। ਐਸਐਸਪੀ ਨੇ ਇਸ ਮੌਕੇ ਸਪੈਸ਼ਲ ਹਦਾਇਤ ਦਿੱਤੀ ਹੈ ਕਿ ਐੱਸ ਐਚ ਓ ਪੱਧਰ ਦਾ ਕੋਈ ਵੀ ਪੁਲਿਸ ਅਧਿਕਾਰੀ ਮੀਡੀਆ ਨਾਲ ਗੱਲ ਨਹੀਂ ਕਰੇਗਾ। ਗਜ਼ਟਿਡ ਅਫ਼ਸਰ ਜਿਹਾ ਕਿ DSP/SP/SSP ਹੀ ਮੀਡੀਆ ਨਾਲ ਗੱਲ ਕਰਨਗੇ, ਤਾਂ ਜੋ ਸਹੀ ਅਤੇ ਸਟੀਕ ਜਾਣਕਾਰੀ ਮੀਡੀਆ ਨੂੰ ਦਿੱਤੀ ਜਾ ਸਕੇ। ਇਹ ਵੀ ਪੜ੍ਹੋ:ਚੰਡੀਗੜ੍ਹ 'ਚ ਪਾਣੀ ਦੇ ਵਧੇ ਰੇਟਾਂ ਨੂੰ ਲੈ ਕੇ 'ਆਪ' ਕਰੇਗੀ ਭਲਕੇ ਰੋਸ ਪ੍ਰਦਰਸ਼ਨ -PTC News


Top News view more...

Latest News view more...

PTC NETWORK