ਦੇਸ਼- ਵਿਦੇਸ਼

ਬ੍ਰਾਜ਼ੀਲ 'ਚ ਏਅਰਪੋਰਟ ਦੀਆਂ ਡਿਸਪਲੇ ਸਕਰੀਨਾਂ 'ਤੇ ਦਿਖਾਈ ਦਿੱਤੀਆਂ ਅਸ਼ਲੀਲ ਫਿਲਮਾਂ, ਜਾਣੋ ਪੂਰਾ ਕੀ ਹੈ ਮਾਮਲਾ

By Pardeep Singh -- May 28, 2022 9:04 am

ਬ੍ਰਾਜ਼ੀਲ: ਬ੍ਰਾਜ਼ੀਲ ਦੀ ਏਅਰਪੋਰਟ ਅਥਾਰਟੀ ਇਨਫਰਾਰੋ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਨੇ ਰੀਓ ਡੀ ਜਨੇਰੀਓ ਵਿੱਚ ਇੱਕ ਹਵਾਈ ਅੱਡੇ ਦੀ ਇਲੈਕਟ੍ਰਾਨਿਕ "ਡਿਸਪਲੇ ਸਕਰੀਨ" ਦੇ ਹੈਕਿੰਗ ਬਾਰੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ। ਇਸ ਸਕਰੀਨ 'ਤੇ ਇਸ਼ਤਿਹਾਰਾਂ ਅਤੇ ਫਲਾਈਟ ਦੀ ਜਾਣਕਾਰੀ ਦੀ ਬਜਾਏ ਯਾਤਰੀਆਂ ਨੂੰ ਅਸ਼ਲੀਲ ਫਿਲਮਾਂ ਦਿਖਾਈ ਦਿੱਤੀਆ। ਇਸ ਘਟਨਾ ਕਾਰਨ ਏਅਰਪੋਰਟ 'ਤੇ ਆਏ ਲੋਕ ਕਾਫੀ ਪਰੇਸ਼ਾਨ ਹੋਏ। ਲੋਕਾਂ ਦਾ ਕਹਿਣਾ ਹੈ ਕਿ ਸਰਵਜਨਕ ਥਾਵਾਂ ਉੱਤੇ ਇਹ ਚੰਗਾ ਨਹੀਂ ਲੱਗਦਾ।

ਸੋਸ਼ਲ ਮੀਡੀਆ 'ਤੇ ਘੁੰਮ ਰਹੀਆਂ ਵੀਡੀਓ ਕਲਿੱਪਾਂ ਵਿੱਚ ਯਾਤਰੀਆਂ ਨੂੰ ਸੈਂਟੋਸ ਡੂਮੋਂਟ ਹਵਾਈ ਅੱਡੇ 'ਤੇ ਡਿਸਪਲੇ ਸਕਰੀਨਾਂ 'ਤੇ ਹੱਸਦੇ ਅਤੇ ਉਨ੍ਹਾਂ ਨੂੰ ਆਪਣੇ ਬੱਚਿਆਂ ਤੋਂ ਲੁਕਾਉਂਦੇ ਹੋਏ ਦਿਖਾਇਆ ਗਿਆ ਹੈ। ਏਅਰਪੋਰਟ ਅਥਾਰਟੀ ਨੇ ਇਕ ਬਿਆਨ 'ਚ ਕਿਹਾ ਕਿ ਉਨ੍ਹਾਂ 'ਤੇ ਪ੍ਰਦਰਸ਼ਿਤ ਸੂਚਨਾ ਸੇਵਾਵਾਂ ਦੀ ਜ਼ਿੰਮੇਵਾਰੀ ਕਿਸੇ ਹੋਰ ਕੰਪਨੀ 'ਤੇ ਹੈ, ਜਿਸ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ।

ਏਅਰਪੋਰਟ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸਕਰੀਨਾਂ ਹੈਕ ਕਰ ਲਈਆ ਗਈਆ ਸਨ। ਜਿਸ ਕਰਕੇ ਅਸ਼ਲੀਲ ਫਿਲਮਾਂ ਦਿਖਾਈ ਦੇ ਰਹੀਆ ਹਨ।

ਇਹ ਵੀ ਪੜ੍ਹੋ:ਲੁਧਿਆਣਾ ’ਚ ਸੰਯੁਕਤ ਕਿਸਾਨ ਮੋਰਚੇ ਦਾ ਮਹਾਮੰਥਨ, ਟਿਕੈਤ ਵੀ ਹੋਣਗੇ ਸ਼ਾਮਿਲ

-PTC News

  • Share