Fri, Apr 26, 2024
Whatsapp

ਮੁੱਖ ਮੰਤਰੀ ਵਲੋਂ ਪਾਵਰਕਾਮ ਨੂੰ ਲੋਡ ਵਧਾਉਣ ਦੇ ਚਾਰਜਿਜ਼ ਤਕਰੀਬਨ 50 ਫੀਸਦ ਤੱਕ ਘਟਾਉਣ ਦੇ ਨਿਰਦੇਸ਼

Written by  Jashan A -- August 27th 2019 09:32 PM
ਮੁੱਖ ਮੰਤਰੀ ਵਲੋਂ ਪਾਵਰਕਾਮ ਨੂੰ ਲੋਡ ਵਧਾਉਣ ਦੇ ਚਾਰਜਿਜ਼ ਤਕਰੀਬਨ 50 ਫੀਸਦ ਤੱਕ ਘਟਾਉਣ ਦੇ ਨਿਰਦੇਸ਼

ਮੁੱਖ ਮੰਤਰੀ ਵਲੋਂ ਪਾਵਰਕਾਮ ਨੂੰ ਲੋਡ ਵਧਾਉਣ ਦੇ ਚਾਰਜਿਜ਼ ਤਕਰੀਬਨ 50 ਫੀਸਦ ਤੱਕ ਘਟਾਉਣ ਦੇ ਨਿਰਦੇਸ਼

ਮੁੱਖ ਮੰਤਰੀ ਵਲੋਂ ਪਾਵਰਕਾਮ ਨੂੰ ਲੋਡ ਵਧਾਉਣ ਦੇ ਚਾਰਜਿਜ਼ ਤਕਰੀਬਨ 50 ਫੀਸਦ ਤੱਕ ਘਟਾਉਣ ਦੇ ਨਿਰਦੇਸ਼ ਖੇਤੀਬਾੜੀ, ਘਰੇਲੂ ਅਤੇ ਵਪਾਰਕ ਖਪਤਕਾਰਾਂ ਨੂੰ 27 ਅਗਸਤ ਤੋਂ 31 ਅਕਤੂਬਰ ਤੱਕ ਲੋਡ ਵਧਾਉਣ ਲਈ ਸਮਾਂ ਮਿਲੇਗਾ ਚੰਡੀਗੜ: ਬਿਜਲੀ ਦੀ ਵਰਤੋਂ ਕਰਨ ਵਾਲੇ ਕਿਸਾਨਾਂ, ਘਰੇਲੂ ਅਤੇ ਵਪਾਰਕ ਉਪਭੋਗਤਾਵਾਂ ਲਈ ਇੱਕ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਡ ਵਧਾਉਣ ਲਈ ਸਰਵਿਸ ਕੁਨੈਕਸ਼ਨ ਚਾਰਜ ਵਿੱਚ ਤਕਰੀਬਨ 50 ਫੀਸਦੀ ਕਮੀ ਕਰਨ ਦੇੇ ਹੁਕਮ ਦਿੱਤੇ ਹਨ। ਇਸ ਸਬੰਧ ਵਿੱਚ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ (ਪੀ.ਐਸ.ਪੀ.ਸੀ.ਐਲ.) ਨੂੰ ਜ਼ਰੂਰੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਸ ਨਾਲ ਸੂਬੇ ਦੇ ਕਿਸਾਨਾਂ ਨੂੰ 150 ਕਰੋੜ ਰੁਪਏ ਅਤੇ ਘਰੇਲੂ ਤੇ ਵਪਾਰਕ ਖਪਤਕਾਰਾਂ ਨੂੰ 50 ਕਰੋੜ ਰੁਪਏ ਦੀ ਵੱਡੀ ਰਾਹਤ ਮਿਲੇਗੀ। ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਪਾਵਰਕਾਮ ਵਲੋਂ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ (ਪੀ.ਐਸ.ਈ.ਆਰ.ਸੀ.) ਕੋਲ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ। ਹੋਰ ਪੜ੍ਹੋ: ਪੀ.ਆਰ.ਟੀ.ਸੀ.ਨੇ ਬੱਸ ਕਿਰਾਇਆ ਵਧਾਉਣ ਲਈ ਪੰਜਾਬ ਸਰਕਾਰ ਨੂੰ ਲਿਖਿਆ ਪੱਤਰ ਹੁਣ 27 ਅਗਸਤ ਤੋਂ 31 ਅਕਤੂਬਰ, 2019 ਤੱਕ ਕਿਸਾਨਾਂ, ਘਰੇਲੂ ਅਤੇ ਵਪਾਰਕ ਉਪਭੋਗਤਾਵਾਂ ਦੁਆਰਾ ਟਿਊਬਵੈਲ ਮੋਟਰਾਂ, ਘਰਾਂ ਅਤੇ ਵਪਾਰਕ ਅਦਾਰਿਆਂ ਲਈ ਲੋਡ ਵਧਾਉਣ ਦੇ ਵਾਸਤੇ ਸਵੈ ਇਛੁੱਕ ਪ੍ਰਗਟਾਵਾ ਸਕੀਮ (ਵੀ.ਡੀ.ਐਸ.) ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ। ਵੀ.ਡੀ.ਐਸ. ਅਨੁਸਾਰ, ਲੋਡ ਵਧਾਉਣ ਲਈ ਕਿਸਾਨਾਂ ਨੂੰ ਹੁਣ ਪ੍ਰਤੀ ਬੀ.ਐਚ.ਪੀ. 2500 ਰੁਪਏ ਜਮਾ ਕਰਵਾਉਣੇ ਹੋਣਗੇ ਜਿਸ ਲਈ ਪਹਿਲਾਂ ਉਹਨਾਂ ਨੂੰ ਪ੍ਰਤੀ ਬੀ.ਐਚ.ਪੀ. 4750 ਰੁਪਏ ਜਮਾਂ ਕਰਵਾਉਣੇ ਪੈਂਦੇ ਸਨ, ਭਾਵ ਹੁਣ ਟਿਊਬਵੈਲ ਮੋਟਰ ਦਾ ਲੋਡ 5 ਬੀ.ਐਚ.ਪੀ. ਤੱਕ ਵਧਾਉਣ ਲਈ ਕਿਸਾਨਾਂ ਨੂੰ 11,250 ਰੁਪਏ ਘੱਟ ਅਦਾ ਕਰਨੇ ਹੋਣਗੇ। ਇਸੇ ਤਰਾਂ ਘਰੇਲੂ ਖ਼ਪਤਕਾਰਾਂ ਨੂੰ ਹੁਣ ਕੇਵਲ 225 ਰੁਪਏ ਤੋਂ 885 ਰੁਪਏ ਦੀਆਂ ਐਸ.ਐਸ. ਦਰਾਂ ਦੇਣੀਆਂ ਹੋਣਗੀਆਂ ਜੋ ਮੌਜੂਦਾ ਸਮੇਂ ਲੋਡ ਅਨੁਸਾਰ ਸਰਵਿਸ ਕੁਨੈਕਸ਼ਨ ਚਾਰਜਿਜ਼ 1000 ਰੁਪਏ ਤੋਂ 1600 ਰੁਪਏ ਹਨ। ਇਸੇ ਤਰਾਂ ਵਪਾਰਕ ਖਪਤਕਾਰਾਂ ਨੂੰ ਲੋਡ-ਵਾਇਸ ਸਰਵਿਸ ਕੁਨੈਕਸ਼ਨ ਚਾਰਜ ਲਈ ਹੁਣ ਕੇਵਲ 500 ਰੁਪਏ ਤੋਂ 800 ਰੁਪਏ ਦੇਣੇ ਹੋਣਗੇ।ਮੁੱਖ ਮੰਤਰੀ ਨੇ ਪਾਵਰਕਾਮ ਨੂੰ ਵਿਸ਼ੇਸ਼ ਤੌਰ ‘ਤੇ ਇਹ ਨਿਰਦੇਸ਼ ਦਿੱਤੇ ਹਨ ਕਿ ਜਿਥੇ ਕਿਸਾਨ/ਖਪਤਕਾਰ ਲੋਡ ਵਧਾਉਣ ਲਈ ਅੱਗੇ ਆ ਰਹੇ ਹਨ, ਉਥੇ ਤਰਜੀਹ ਦੇ ਆਧਾਰ ‘ਤੇ ਟਰਾਂਸਫਾਰਮ ਅਤੇ ਬਿਜਲੀ ਲਾਈਨਾਂ ਸਮੇਤ ਢੁੱਕਵਾਂ ਬਿਜਲੀ ਢਾਂਚਾ ਸਥਾਪਤ ਕੀਤਾ ਜਾਵੇ। -PTC News


Top News view more...

Latest News view more...