ਭੇਦਭਰੇ ਹਾਲਾਤਾਂ ‘ਚ ਮਿਲੀ ਮੰਦਿਰ ਦੇ ਮਹੰਤ ਦੀ ਲਾਸ਼

Uttar Pradesh
Uttar Pradesh

ਮੁਰਾਦਾਬਾਦ:ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲੇ ‘ਚ ਸਥਿਤ ਮੰਦਿਰ ‘ਚ ਉਸ ਵੇਲੇ ਸਨਸਨੀ ਫੈਲ ਗਈ ਜਦ ਗਲਸ਼ਹੀਦ ਥਾਣੇ ਦੇ ਖੇਤਰ ‘ਚ ਮਹੰਤ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ। ਮਹੰਤ ਸੰਤਰਾਮ ਦੀ ਮੌਤ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਦਾ ਪੋਸਟ ਮਾਰਟਮ ਕਰਵਾ ਦਿੱਤਾ।ਮਹੰਤ ਦੀ ਇੰਝ ਅਚਾਨਕ ਹੋਈ ਮੌਤ ਨੇ ਕਈ ਸਵਾਲ ਖੜ੍ਹੇ ਕੀਤੇ ਹਨ. ਕਿ ਉਹ ਚੰਗੇ ਭਲੇ ਹਲਾਤਾਂ ‘ਚ ਸਨ ਉਹਨਾਂ ਦੀ ਮੌਤ ਕਿਵੇਂ ਹੋ ਗਈ Hindu-Priest-Blog-Featured-Image-850x509-1

ਉਥੇ ਹੀ ਰਾਸ਼ਟਰੀ ਯੋਗੀ ਆਰਮੀ ਦਾ ਕਹਿਣਾ ਹੈ ਕਿ ਉਹ ਮਾਈਨਿੰਗ ਦੇ ਵਿਰੁੱਧ ਬੋਲਦੇ ਰਹੇ ਹਨ ਅਤੇ ਸ਼ੱਕੀ ਹਾਲਾਤਾਂ ਵਿੱਚ ਉਸਦੀ ਮੌਤ ਹੋ ਗਈ ਸੀ। ਸੂਚਨਾ ਮਿਲਣ ‘ਤੇ ਮਹੰਤ ਦੇ ਰਿਸ਼ਤੇਦਾਰ ਵੀ ਪਹੁੰਚ ਗਏ। ਜਿੰਨਾ ਦਾ ਕਹਿਣਾ ਸੀ ਕਿ ਮੌਤ ਤੋਂ ਕੁਝ ਸਮਾਂ ਪਹਿਲਾਂ ਉਹਨਾਂ ਦਾ ਫੋਨ ਵੀ ਬੰਦ ਹੋ ਗਿਆ ਸੀ, ਅਤੇ ਊਨਾ ਨੂੰ ਵਾਰ ਵਾਰ ਫੋਨ ਕੀਤੇ ਜਾ ਰਹੇ ਸਨ ਪਰ ਫੋਨ ਬੰਦ ਹੀ ਰਿਹਾ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਹੰਤ ਦੇ ਸਰੀਰ ‘ਤੇ ਕਿਸੇ ਕਿਸਮ ਦੀ ਸੱਟ ਦਾ ਕੋਈ ਨਿਸ਼ਾਨ ਨਹੀਂ ਮਿਲਿਆ ਹੈ। ਫਿਲਹਾਲ, ਪੋਸਟ ਮਾਰਟਮ ਦੀ ਰਿਪੋਰਟ ਦੇ ਅਧਾਰ ‘ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।