ਮਹਾਰਾਣੀ ਐਲੀਜ਼ਾਬੇਥ ਦੇ ਪਤੀ ਪ੍ਰਿੰਸ ਫਿਲਿਪ ਦਾ 99 ਸਾਲ ਦੀ ਉਮਰ ‘ਚ ਹੋਇਆ ਦੇਹਾਂਤ

ਯੂਕੇ ਦੀ ਮਹਾਰਾਣੀ ਐਲੀਜ਼ਾਬੇਥ ਦੂਜੀ ਦੇ ਪਤੀ ਡਿਊਕ ਆਫ ਐਡਿਨਬਰਗ ਪ੍ਰਿੰਸ ਫਿਲਿਪ ਦਾ 99 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਸੋਗ ਦੀ ਇਸ ਘੜੀ ਵਿਚ ਬ੍ਰਿਟੇਨ ਵਿਚ ਇਤਿਹਾਸਿਕ ਇਮਾਰਤਾਂ ਦੇ ਝੰਡੇ ਨੂੰ ਅੱਧਾ ਝੁਕਾ ਦਿੱਤਾ ਗਿਆ ਹੈ।

ਲੰਡਨ ਸਥਿਤ ਬਰਮਿੰਘਨ ਪੈਲੇਸ ਨੇ ਇਹ ਜਾਣਕਾਰੀ ਦਿੱਤੀ। ਪ੍ਰਿੰਸ ਫਿਲਿਪ ਤੇ ਮਹਾਰਾਣੀ ਐਲੀਜ਼ਾਬੇਥ ਦਾ ਕਰੀਬ 73 ਸਾਲ ਦਾ ਸਾਥ ਰਿਹਾ। ਪ੍ਰਿੰਸ ਫਿਲਿਪ ਬੀਤੇ ਕੁਝ ਸਮੇਂ ਤੋਂ ਬੀਮਾਰ ਸਨ। ਪਿਛਲੇ ਮਹੀਨੇ ਹੀ ਉਹਨਾਂ ਦੇ ਦਿਲ ਸੰਬੰਧੀ ਬੀਮਾਰੀ ਦਾ ਇਲਾਜ ਹੋਇਆ ਸੀ, ਜਿਸ ਦੇ ਬਾਅਦ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ।Prince Philip ObitRead More: ਲੇਡੀ ਸਿੰਘਮ ਅੱਗੇ ਪੁਲਿਸ ਮੁਲਾਜ਼ਮ ਦਿੰਦੇ ਰਹੇ ਸਫ਼ਾਈਆਂ ਪਰ ਮੈਡਮ ਨੇ…

ਪ੍ਰਿੰਸ ਫਿਲਿਪ ਬ੍ਰਿਟਿਸ਼ ਇਤਿਹਾਸ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲਾ ਸ਼ਾਹੀ ਸਾਥੀ ਅਤੇ ਰਾਜ ਕਰਨ ਵਾਲੇ ਬਾਦਸ਼ਾਹ ਦੇ ਸਭ ਤੋਂ ਪੁਰਾਣੇ ਸੇਵਾਦਾਰ ਸਨ। 2017 ਵਿਚ ਸ਼ਾਹੀ ਡਿਊਟੀਆਂ ਤੋਂ ਸੰਨਿਆਸ ਲੈਣ ਤੋਂ ਬਾਅਦ ਡਿਊਕ ਨੂੰ ਜਨਤਕ ਜੀਵਨ ਵਿਚ ਸ਼ਾਇਦ ਹੀ ਦੇਖਿਆ ਗਿਆ ਸੀ।Read More : ਫੇਸਬੁੱਕ ‘ਤੇ ਨਹੀਂ ਸੁਰੱਖਿਅਤ ਤੁਸੀਂ, ਕਰੋੜਾਂ ਯੂਜ਼ਰਸ ਦਾ ਡਾਟਾ ਹੋਇਆ ਜਨਤਕ

ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ ਦੂਜੀ ਦੇ ਪਤੀ ਪ੍ਰਿੰਸ ਫਿਲਿਪ ਕੋਰੋਨਾ ਪੀੜਤ ਹੋ ਗਏ ਸਨ। ਉਹਨਾਂ ਨੂੰ 16 ਫਰਵਰੀ ਲੰਡਨ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਸੀ। ਬਾਅਦ ਵਿਚ ਉਹਨਾਂ ਨੂੰ ਸੈਂਟ ਬਾਰਥੋਲੋਮੇਵ ਦੇ ਦਿਲ ਰੋਗ ਮਾਹਰ ਦੇ ਵਿਸ਼ੇਸ਼ ਹਸਪਤਾਲ ਲਿਜਾਇਆ ਗਿਆ।

ਫਿਰ ਉੱਥੋਂ ਵਾਪਸ ਕਿੰਗ ਐਡਵਰਡ ਹਸਪਤਾਲ ਲਿਆਂਦਾ ਗਿਆ ਸੀ।ਇਲਾਜ ਦੇ ਬਾਅਦ ਮੰਗਲਵਾਰ 16 ਮਾਰਚ ਨੂੰ ਲੰਡਨ ਦੇ ਹਸਪਤਾਲ ਤੋਂ ਉਹਨਾਂ ਨੂੰ ਛੁੱਟੀ ਮਿਲ ਗਈ ਸੀ। ਉਹਨਾਂ ਦੇ ਇਨਫੈਕਸ਼ਨ ਅਤੇ ਦਿਲ ਸੰਬੰਧੀ ਰੋਗ ਦਾ ਇਲਾਜ ਚੱਲ ਰਿਹਾ ਸੀ।ਜਿਥੇ ਅੱਜ ਉਹਨਾਂ ਦਾ ਦੇਹਾਂ ਤ ਹੋ ਗਿਆ ਹੈ , ਪ੍ਰਿੰਸ ਫਿਲਿਪ ਦੀ ਮੌਤ ‘ਤੇ ਲੰਡਨ ‘ਚ ਸੋਗ ਦੀ ਲਹਿਰ ਹੈ 

Click here to follow PTC News on Twitter