ਹੋਰ ਖਬਰਾਂ

ਪ੍ਰਿਯੰਕਾ ਚੋਪੜਾ ਦੇ ਵਿਆਹ ਨਾਲ ਜੁੜ੍ਹਿਆ ਇਹ ਨਵਾਂ ਵਿਵਾਦ, ਜਾਣੋ ਪੂਰਾ ਮਾਮਲਾ

By Jashan A -- December 03, 2018 3:21 pm

ਪ੍ਰਿਯੰਕਾ ਚੋਪੜਾ ਦੇ ਵਿਆਹ ਨਾਲ ਜੁੜ੍ਹਿਆ ਇਹ ਨਵਾਂ ਵਿਵਾਦ, ਜਾਣੋ ਪੂਰਾ ਮਾਮਲਾ,ਪ੍ਰਿਯੰਕਾ ਚੋਪੜਾ 'ਤੇ ਨਿਕ ਜੋਨਸ ਦਾ ਵਿਆਹ ਜੋਧਪੁਰ ਵਿੱਚ ਚਲ ਰਿਹਾ ਸੀ। ਵਿਆਹ ਤੋਂ ਬਾਅਦ ਜਸਨ ਮਨਾਇਆ ਗਿਆ। ਮੱਧ ਭਵਨ ਨੂੰ ਇੱਕ ਲਾੜੀ ਦੀ ਤਰ੍ਹਾਂ ਰੋਸ਼ਨੀ ਨਾਲ ਸਜਾਇਆ ਗਿਆ।ਦੱਸ ਦੇਈਏ ਕਿ ਸ਼ਨੀਵਾਰ ਨੂੰ ਪ੍ਰਿਯੰਕਾ 'ਤੇ ਨਿਕ ਨੇ ਕ੍ਰਿਸਚੀਅਨ 'ਤੇ ਹਿੰਦੂ ਰੀਤੀ ਰਿਵਾਜ ਨਾਲ ਵਿਆਹ ਕਰਵਾਇਆ। ਵਿਆਹ ਦੇ ਜਸ਼ਨ ਦੌਰਾਨ ਆਤਿਸ਼ਬਾਜ਼ੀ ਕੀਤੀ ਗਈ ਜਿਸ ਤੋਂ ਬਾਅਦ ਪ੍ਰਿਯੰਕਾ ਚੋਪੜਾ ਲੋਕਾਂ ਦੇ ਸਵਾਲਾਂ ਦੇ ਘਰੇ ਵਿੱਚ ਆ ਗਈ ਹੈ।

ਲੋਕਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਪ੍ਰਿਅੰਕਾ ਚੋਪੜਾ ਨੇ ਆਪ ਦੀਵਾਲੀ ਤੇ ਇੱਕ ਵੀਡੀਓ ਰਹੀ ਲੋਕਾਂ ਨੂੰ ਕਿਹਾ ਸੀ ਕੇ ਆਤਿਸ਼ਬਾਜ਼ੀ ਤੇ ਪਟਾਕੇ ਚਲਾ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਨਾ ਕਰੋ। ਦੱਸ ਦੇਈਏ ਕਿ ਪ੍ਰਿਅੰਕਾ ਆਪ ਪੰਜ ਸਾਲ ਦੀ ਉਮਰ 'ਚ ਦਮੇ ਦੀ ਮਰੀਜ ਸੀ ਇਸ ਤੋਂ ਬਾਅਦ ਉਹ ਪਟਾਕਿਆਂ ਦੇ ਖਿਲਾਫ ਸੀ। ਪਰ ਵਿਆਹ ਦੇ ਜਸ਼ਨ 'ਚ ਚਲਾਏ ਪਟਾਕੇ ਪ੍ਰਿਅੰਕਾ ਨੂੰ ਮਹਿੰਗੇ ਪੈ ਗਏ।

ਪ੍ਰਿਅੰਕਾ ਦੇ ਵਿਆਹ 'ਚ ਹੋਈ ਆਤਿਸ਼ਬਾਜ਼ੀ ਪ੍ਰਿਅੰਕਾ ਦੀ ਸੋਚ ਦੇ ਉਲਟ ਹੈ। ਇਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਸ ਘਟਨਾ ਤੋਂ ਬਾਅਦ ਲੋਕਾਂ ਦਾ ਕਹਿਣਾ ਹੈ ਕਿ ਇਹ ਸੇਲੀਬ੍ਰੇਟੀ ਦੀਵਾਲੀ ਦੇ ਮੌਕੇ ਲੋਕਾਂ ਨੂੰ ਪਟਾਕੇ ਨਾ ਚਲਾਉਣ ਲਈ ਕਹਿੰਦੇ ਹਨ ਪਰ ਆਪ ਕਦੀ ਵੀ ਇਹਨਾਂ ਚੀਜਾਂ ਨੂੰ ਫੋਲੋ ਨਹੀਂ ਕਰਦੇ।

ਇਕ ਯੂਜ਼ਰ ਦਾ ਕਹਿਣਾ ਹੈ ਕਿ ਬਾਲੀਵੁੱਡ ਸਿਤਾਰੇ ਦੀਵਾਲੀ 'ਤੇ ਪਟਾਕੇ ਨਾ ਚਲਾਉਣ ਦੀ ਗੱਲ ਕਰਦੇ ਹਨ ਅਤੇ ਆਪਣੇ ਫੰਕਸ਼ਨ 'ਚ ਖੁੱਦ ਦਾ ਦਿੱਤਾ ਹੋਇਆ ਇਹ ਗਿਆਨ ਭੁੱਲ ਜਾਂਦੇ ਹਨ। ਇਕ ਹੋਰ ਯੂਜ਼ਰ ਨੇ ਕਿਹਾ ਹੈ ਕਿ ਪ੍ਰਿਅੰਕਾ ਦਿੱਲੀ ਦੇ ਆਲੇ-ਦੁਆਲੇ ਪ੍ਰਦੂਸ਼ਣ ਤੋਂ ਬਚਨ ਲਈ ਮਾਸਕ ਲਗਾਕੇ ਘੁੰਮਦੀ ਹੈ ਅਤੇ ਹੁਣ ਪਟਾਕੇ ਚਲਾ ਕੇ ਪ੍ਰਦੂਸ਼ਣ ਵਧਾ ਰਹੀ ਹੈ।

-PTC News

  • Share