Advertisment

ਜਾਣੋ ਕਿਉਂ ਹੋਇਆ ਪਾਕਿਸਤਾਨ 'ਚ ਫਰਾਂਸ ਦੇ ਰਾਸ਼ਟਰਪਤੀ ਦਾ ਵਿਰੋਧ

author-image
Jagroop Kaur
New Update
ਜਾਣੋ ਕਿਉਂ ਹੋਇਆ ਪਾਕਿਸਤਾਨ 'ਚ ਫਰਾਂਸ ਦੇ ਰਾਸ਼ਟਰਪਤੀ ਦਾ ਵਿਰੋਧ
Advertisment
ਇਸਲਾਮਾਬਾਦ- ਬੀਤੇ ਦਿਨੀਂ ਫਰਾਂਸ 'ਚ ਪੈਗੰਬਰ ਮੁਹੰਮਦ ਦੇ ਬਣਾਏ ਗਏ ਕਾਰਟੂਨ ਨੂੰ ਲੈਕੇ ਹੰਗਾਮਾ ਖੜ੍ਹਾ ਹੋ ਗਿਆ , ਜਿਸ ਕਾਰਨ ਲੋਕ ਸੜਕਾਂ 'ਤੇ ਉਤਰ ਆਏ ਅਤੇ ਇਸ ਦੇ ਲਈ ਫਰਾਂਸ ਦੇ ਰਾਸ਼ਟਰਪਤੀ ਨੂੰ ਦੋਸ਼ ਦੇ ਰਹੇ ਹਨ , ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਾਰਟੂਨ ਬਣਾਉਣ ਵਾਲੇ ਨੂੰ ਸਜ਼ਾ ਨਹੀਂ ਦਿੱਤੀ । ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਦੇ ਵਿਰੋਧ ਵਿਚ ਪਾਕਿਸਤਾਨ ਵਿਚ ਤਹਿਰੀਕ-ਏ-ਲੂਬੈਕ ਦੇ ਹਜ਼ਾਰਾਂ ਸਮਰਥਕ ਰਾਵਲਪਿੰਡੀ ਦੀਆਂ ਸੜਕਾਂ 'ਤੇ ਉੱਤਰ ਆਏ। ਉਨ੍ਹਾਂ ਦਾ ਵਿਰੋਧ ਕਿ ਇਸ ਮੁੱਦੇ 'ਤੇ ਸੀ ਕਿ ਫਰਾਂਸ ਦੇ ਰਾਸ਼ਟਰਪਤੀ ਨੇ ਪੈਗੰਬਰ ਮੁਹੰਮਦ ਦਾ ਕਾਰਟੂਨ ਬਣਾਉਣ ਦੇ ਅਧਿਕਾਰ ਦਾ ਬਚਾਅ ਕੀਤਾ ਸੀ। charlie hebdo ਮਾਮਲੇ 'ਚ ਖਾਦਿਮ ਹੁਸੈਨ ਰਿਜ਼ਵੀ ਨੇ ਫਰਾਂਸ ਵਿਚ ਹੋਏ ਈਸ਼ਨਿੰਦਾ ਦਾ ਵਿਰੋਧ ਕਰਨ ਲਈ ਪ੍ਰ੍ਦਰਸ਼ਨ ਕਰਵਾਇਆ, ਜਿਸ ਦੇ ਬਾਅਦ ਪ੍ਰਦਰਸ਼ਨਕਾਰੀ ਸੜਕਾਂ 'ਤੇ ਉੱਤਰ ਗਏ ਸਨ। 15 ਨਵੰਬਰ, 2020 ਨੂੰ ਸ਼ੁਰੂ ਹੋਇਆ ਪ੍ਰਦਰਸ਼ਨ ਸੋਮਵਾਰ 16 ਨਵੰਬਰ ਤੱਕ ਜਾਰੀ ਰਿਹਾ। ਇਸ ਵਿਰੋਧ ਪ੍ਰਦਰਸ਼ਨ ਦੌਰਾਨ ਕਈ ਨਾਅਰੇ ਵੀ ਲਗਾਏ ਗਏ ਅਤੇ ਦੋਸ਼ੀ ਦਾ ਸਿਰ ਕਲਮ ਕਰਨ ਦੀ ਮੰਗ ਕੀਤੀ ਗਈ।
Advertisment
Protesters burning an effigy of Emmanuel Macron ਉਥੇ ਹੀ ਮਾਮਲਾ ਇੰਨਾ ਵਧਿਆ ਕਿ ਸੋਮਵਾਰ ਨੂੰ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਕਰਮਚਾਰੀਆਂ ਵਿਚਕਾਰ ਟਕਰਾਅ ਵੀ ਹੋ ਗਿਆ। ਪਾਕਿਸਤਾਨੀ ਡਾਨ ਅਖ਼ਬਾਰ ਦੀ ਰਿਪੋਰਟ ਮੁਤਾਬਕ ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ ਵਿਚ ਹੰਝੂ ਗੈਸ ਦੇ ਗੋਲੇ ਛੱਡੇ ਗਏ ਸਨ, ਜਿਸ ਕਾਰਨ ਉੱਥੋਂ ਦੇ ਸਥਾਨਕ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ | ਕਈ ਜ਼ਖ਼ਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਉਣ ਦੀ ਖ਼ਬਰ ਹੈ। ਸੋਸ਼ਲ ਮੀਡੀਆ 'ਤੇ ਇਹ ਪ੍ਰਦਰਸ਼ਨ ਕਾਫ਼ੀ ਸੁਰਖੀਆਂ ਵਿਚ ਰਿਹਾ।Protesters demanding the French Ambassador to be expelledਉਥੇ ਹੀ ਇਹ ਵਿਰੋਧ ਲਗਾਤਾਰ ਜਾਰੀ ਹੈ ਅਤੇ ਰਾਸ਼ਟਰਪਤੀ ਦੇ ਖਿਲਾਫ ਪੁੱਤਲੇ ਤੱਕ ਫੂਕੇ ਜਾ ਰਹੇ ਹਨ |-
pakistannews pakistan products frnch boycott-french over-cartoons muhammad
Advertisment

Stay updated with the latest news headlines.

Follow us:
Advertisment