ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਵੀ, ਦਸਵੀ ਅਤੇ ਬਾਰਵੀਂ ਦੀਆਂ ਮੁੜ ਸ਼ੁਰੂ ਹੋਣ ਵਾਲੀਆਂਪ੍ਰੀਖਿਆਵਾਂ ‘ਤੇ ਲਾਈ ਰੋਕ,ਅੱਜ ਜਾਰੀ ਕੀਤੀ ਗਈ ਸੀ ਡੇਟਸ਼ੀਟ

PSEB revokes the revised date sheet released on Thursday for class 5th, 10th and 12th
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਵੀ, ਦਸਵੀ ਅਤੇ ਬਾਰਵੀਂ ਦੀਆਂ ਮੁੜ ਸ਼ੁਰੂ ਹੋਣ ਵਾਲੀਆਂਪ੍ਰੀਖਿਆਵਾਂ 'ਤੇ ਲਾਈ ਰੋਕ, ਅੱਜ ਜਾਰੀ ਕੀਤੀ ਗਈ ਸੀ ਡੇਟਸ਼ੀਟ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਵੀ, ਦਸਵੀ ਅਤੇ ਬਾਰਵੀਂ ਦੀਆਂ ਮੁੜ ਸ਼ੁਰੂ ਹੋਣ ਵਾਲੀਆਂਪ੍ਰੀਖਿਆਵਾਂ ‘ਤੇ ਲਾਈ ਰੋਕ,ਅੱਜ ਜਾਰੀ ਕੀਤੀ ਗਈ ਸੀ ਡੇਟਸ਼ੀਟ:ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਵੀ, ਦਸਵੀ ਅਤੇ ਬਾਰਵੀਂ ਦੀਆਂ 20 ਅਪ੍ਰੈਲ ਤੋਂ ਮੁੜ ਸ਼ੁਰੂ ਹੋਣ ਵਾਲੀਆਂ ਪ੍ਰੀਖਿਆਵਾਂ ‘ਤੇ ਰੋਕ ਲਗਾ ਦਿੱਤੀ ਹੈ ,ਜਦਕਿ ਪਹਿਲਾਂ ਸਵੇਰੇ ਅੱਜ ਡੇਟਸ਼ੀਟ ਜਾਰੀ ਕੀਤੀ ਗਈ ਸੀ।

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ (ਪ੍ਰੀਖਿਆਵਾਂ) ਜੇ.ਆਰ. ਮਹਿਰੋਕ ਵੱਲੋਂ ਅੱਜ ਪ੍ਰੀਖਿਆਵਾਂ ਸਬੰਧੀ ਜਾਰੀ ਕੀਤਾ ਪ੍ਰੈੱਸ ਨੋਟ ਅਗਲੇ ਹੁਕਮਾਂ ਤੱਕ ਤੁਰੰਤ ਵਾਪਸ ਲਿਆ ਗਿਆ ਹੈ। ਬੋਰਡ ਦੇ ਚੇਅਰਮੈਨ ਕਮ ਸਿੱਖਿਆ ਸਕੱਤਰ ਦੇ ਹੁਕਮਾ ਅਨੁਸਾਰ ਪ੍ਰੀਖਿਆਵਾਂ ਸਬੰਧੀ ਸੂਚਨਾ ਬਾਅਦ ਵਿਚ ਜਾਰੀ ਕੀਤੀ ਜਾਵੇਗੀ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਰਾਜ ਵਿਚ ਲਾਕਡਾਊਨ ਲਗਾਉਣ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਰਹਿੰਦੀਆਂ ਸਾਲਾਨਾ ਲਿਖਤੀ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ।
-PTCNews