ਅੰਮ੍ਰਿਤਸਰ : ਚੱਲਦੀ ਕਾਰ ਨੂੰ ਲੱਗੀ ਭਿਆਨਕ ਅੱਗ , ਮੌਤ ਦੇ ਮੂੰਹ 'ਚੋ ਨਿਕਲੇ ਕਾਰ ਸਵਾਰ
ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ 'ਤੇ ਪੁਹੰਚੀ 'ਤੇ ਸਾਰੀ ਘਟਨਾ ਦਾ ਜਾਇਜ਼ਾ ਲਿਆ ਹੈ। ਇਸ ਗੱਡੀ ਵਿਚ ਪਿਆ ਸਰਕਾਰੀ ਮਾਲ ਵਾਲਾ ਰਜਿਸਟਰ ਵੀ ਸੜ ਗਿਆ ਹੈ ਪਰ ਸੱਭ ਤੋਂ ਚੰਗੀ ਗੱਲ ਹੈ ਕਿ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਕਹਿੰਦੇ ਹਨ '' ਜਿਸ ਕੋ ਰਾਖੇ ਸਾਇਆ ਮਾਰ ਸਕੇ ਨਾ ਕੋਈ, ਐਨੀ ਭਿਆਨਕ ਅੱਗ ਲੱਗਣ ਤੋਂ ਬਾਅਦ ਵੀ ਕਾਰ 'ਚ ਸਵਾਰ ਵਿਅਕਤੀਆਂ ਦੀ ਜਾਨ ਬੱਚ ਗਈ ਹੈ ਅਤੇ ਦੋ ਕਾਰ ਸਵਾਰ ਪਟਵਾਰੀ ਜਗਦੇਵ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਤੇਜ਼ੀ ਨਾਲ ਕਾਰ 'ਚੋ ਛਾਲ ਮਾਰ ਕੇ ਆਪਣੀ ਜਾਨ ਬਚਾ ਲਈ ਹੈ।
-PTCNews