Mon, Apr 29, 2024
Whatsapp

ਪੁਆਧੀ ਸਾਹਿਤ ਤੇ ਸਭਿਆਚਾਰਕ ਮੰਚ ਆਇਆ ਹੋਂਦ ਵਿਚ

Written by  Joshi -- April 28th 2018 07:04 PM
ਪੁਆਧੀ ਸਾਹਿਤ ਤੇ ਸਭਿਆਚਾਰਕ ਮੰਚ ਆਇਆ ਹੋਂਦ ਵਿਚ

ਪੁਆਧੀ ਸਾਹਿਤ ਤੇ ਸਭਿਆਚਾਰਕ ਮੰਚ ਆਇਆ ਹੋਂਦ ਵਿਚ

ਭਾਈ ਗੁਰਦਾਸ ਚੇਅਰ ਵੱਲੋਂ ਕਰਾਈ ਗਈ 'ਪੁਆਧੀ ਬੋਲੀ ਦੇ ਬਦਲਦੇ ਪਰਿਪੇਖ' 'ਤੇ ਚਰਚਾ ਭਾਸ਼ਾ ਵਿਗਿਆਨੀ ਡਾ. ਬਲਬੀਰ ਸਿੰਘ ਸੰਧੂ ਦੇ ਭਰਾ ਰਣਵਿੰਦਰ ਸਿੰਘ ਬਣੇ ਸਰਪ੍ਰਸਤ ਭਾਸ਼ਾ ਵਿਗਿਆਨੀ ਡਾ. ਬਲਬੀਰ ਸਿੰਘ ਸੰਧੂ ਦੇ ਨਾਮ ਤੇ ਸਨਮਾਨ ਸ਼ੁਰੂ ਕਰਨ ਦਾ ਐਲਾਨ ਪਟਿਆਲਾ : ਅੱਜ ਪੰਜਾਬੀ ਯੂਨੀਵਰਸਿਟੀ ਦੇ ਗੁਰੂ ਗ੍ਰੰਥ ਸਾਹਿਬ ਭਵਨ ਦੇ ਹਾਲ ਵਿਚ ਭਾਈ ਗੁਰਦਾਸ ਚੇਅਰ ਵੱਲੋਂ ਪੁਆਧੀ ਵਿਦਵਾਨਾਂ ਅਤੇ ਪੁਆਧੀ ਪ੍ਰੇਮੀਆਂ ਦੇ ਸਹਿਯੋਗ ਨਾਲ 'ਪੁਆਧੀ ਬੋਲੀ ਦੇ ਬਦਲਦੇ ਪਰਿਪੇਖ' ਵਿਸ਼ੇ ਤੇ ਵਿਚਾਰ ਚਰਚਾ ਕਰਾਈ ਗਈ, ਇਸ ਵੇਲੇ ਹੀ ਉਠੇ ਮੁੱਦਿਆਂ ਤੇ ਸਾਰੇ ਪੁਆਧੀ ਵਿਦਵਾਨਾਂ ਤੇ ਪੁਆਧੀ ਪ੍ਰੇਮੀਆ ਦੀ ਮੰਗ ਉੱਤੇ 'ਪੁਆਧੀ ਸਾਹਿਤ ਤੇ ਸਭਿਆਚਾਰਕ ਮੰਚ' ਨਾਮ ਦੀ ਸੰਸਥਾ ਵੀ ਹੋਂਦ ਵਿਚ ਆ ਗਈ, ਜਿਸ ਦੇ ਸਰਪ੍ਰਸਤ ਪੁਆਧੀ ਬੋਲੀ ਦੇ ਪਹਿਲੇ ਖੋਜਕਾਰ ਡਾ. ਬਲਬੀਰ ਸਿੰਘ ਸੰਧੂ ਦੇ ਛੋਟੇ ਭਰਾ ਰਣਵਿੰਦਰ ਸਿੰਘ ਸੰਧੂ ਨੂੰ ਬਣਾ ਕੇ ਉਨ•ਾਂ ਨੂੰ ਸੰਵਿਧਾਨ ਅਨੁਸਾਰ ਸਾਰੇ ਅਹੁਦੇਦਾਰਾਂ ਦੀ ਚੋਣ ਕਰਨ ਦਾ ਅਧਿਕਾਰ ਦਿੱਤਾ ਗਿਆ। ਇਸ ਵੇਲੇ ਬਣਾਈ ਗਈ ਸੰਸਥਾ ਵਿਚ ਡਾ. ਰਣਵਿੰਦਰ ਸਿੰਘ ਸੰਧੂ ਨੇ ਐਲਾਨ ਕੀਤਾ ਕਿ ਉਹ ਹਰ ਸਾਲ ਪੁਆਧੀ ਸਾਹਿਤ ਤੇ ਸਭਿਆਚਾਰਕ ਮੰਚ ਦੇ ਬੈਨਰ ਹੇਠ ਭਾਸ਼ਾ ਵਿਗਿਆਨੀ ਡਾ. ਬਲਬੀਰ ਸਿੰਘ ਸੰਧੂ ਦੇ ਨਾਮ ਤੇ ਪੁਆਧੀ ਬੋਲੀ, ਸਭਿਆਚਾਰ ਤੇ ਇਲਾਕੇ ਤੇ ਕੰਮ ਕਰਨ ਵਾਲੇ ਵਿਦਵਾਨ ਸੱਜਣ ਸਨਮਾਨ ਦੇਣ ਦਾ ਐਲਾਨ ਕੀਤਾ ਗਿਆ। ਇਸੇ ਤਰ•ਾਂ ਡਾ. ਸੰਧੂ ਨੇ ਡਾ. ਬਲਬੀਰ ਸਿੰਘ ਯਾਦਗਾਰੀ ਲੈਕਚਰ ਪੰਜਾਬੀ ਯੂਨੀਵਰਸਿਟੀ ਵਿਚ ਕਰਾਉਣ ਦਾ ਵੀ ਐਲਾਨ ਕੀਤਾ। ਜਿਸ ਦੀ ਇਕ ਵਾਰੀ ਰਾਸ਼ੀ ਜਮਾ ਕਰਵਾਈ ਜਾਵੇਗੀ ਤੇ ਉਸ ਦੇ ਵਿਆਜ ਤੇ ਹੀ ਹਰ ਸਾਲ ਯਾਦਗਾਰੀ ਲੈਕਚਰ ਕਰਾਇਆ ਜਾਵੇਗਾ। ਡਾ. ਸਰਬਜਿੰਦਰ ਸਿੰਘ ਨੇ ਕਿਹਾ ਕਿ ਅੱਜ ਉਹ ਪੁਆਧੀ ਲੋਕਾਂ ਵਿਚ ਉਨ•ਾਂ ਦੀ ਬੋਲੀ ਵਿਚ ਗੱਲਾਂ ਸੁਣ ਕੇ ਨਿਹਾਲ ਹੋ ਗਿਆ ਹੈ।  ਪੁਆਧੀ ਲੇਖਕ ਡਾ. ਗੁਰਮੀਤ ਸਿੰਘ ਬੈਦਵਾਣ ਨੇ ਕਿਹਾ 'ਪੰਜਾਬ ਕੇ ਲੋਗ ਯੋ ਸੋਚਾਂ ਕੇ ਬਸ ਪੰਜਾਬ ਮਾਂਹ ਮਾਝਾ ਮਾਲਵਾ ਅਰ ਦੁਆਬਾ ਈ ਆ, ਪਰ ਯੋ ਤਾਂ ਪੰਜਾਬ ਕੇ ਮੰਜੇ ਕੇ ਤਿੰਨ ਪਾਵੇ ਆਂ, ਪੁਆਧ ਪੰਜਾਬ ਕੇ ਮੰਜੇ ਕਾ ਚੌਥਾ ਪਾਵਾ ਹੈ, ਜਦ ਤੱਕ ਪੁਆਧ ਕੀ ਪੁਆਧੀ ਬੋਲੀ ਕੀ ਬਾਤ ਨੀ ਪਵੇਗੀ ਤਦ ਤੱਕ ਪੰਜਾਬ ਕਾ ਮੰਜ ਤਿੰਨ ਪਾਵਿਆਂ ਕਾ ਈ ਆ' ਇਸੇ ਤਰ•ਾਂ ਪੁਆਧੀ ਬੋਲੀ ਵਿਚ ਹੀ ਪੁਆਧੀ ਔਰਤ ਸਬੰਧ ਵਿਚ ਗੀਤਾਂ ਦੀ ਖੋਜਕਾਰ ਡਾ. ਚਰਨਜੀਤ ਕੌਰ ਨੇ ਕਿਹਾ 'ਮਾਰ•ੀ ਬੋਲੀ ਮਾਰ•ਾ ਪੁਆਧ ਜਦ ਤੱਕ ਹਰੇਕ ਪੁਆਧੀਏ ਕੇ ਮਨ ਮਾਂਹ ਨੀ ਬਸਦਾ ਤਦ ਤੱਕ ਪੁਆਧੀਆਂ ਮਾਂਹ ਹੀਣ ਭਾਵਨਾ ਆਂਦੀ ਰਹੇਗੀ, ਆਪਣੀ ਮਾਂ ਬੋਲੀ ਪੁਆਧੀ ਆ ਜਿਸ ਪਰ ਮਾਨੂੰ ਪੂਰਾ ਹੌਸਲਾ' ਇੱਥੇ ਹੀ ਬੋਲਦਿਆਂ ਡਾ. ਰਣਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਕੇਂਦਰੀ ਟਕਸਾਲੀ ਪੰਜਾਬੀ ਸਿਰਫ਼ ਕਿਤਾਬਾਂ ਦੀ ਭਾਸ਼ਾ ਹੈ ਹਰ ਇਕ ਇਲਾਕੇ ਦੀ ਬੋਲੀ ਆਪਣੀ ਹੈ, ਜੋ ਬੋਲੀ ਬੋਲੀ ਜਾਂਦੀ ਹੈ, ਉਹ ਬੋਲੀ ਦੇ ਸ਼ਬਦ ਸੰਭਾਲਣੇ ਜ਼ਰੂਰੀ ਹਨ। ਇਸ ਵੇਲੇ ਦੇਸ਼ਾਂ ਵਿਦੇਸ਼ਾਂ ਵਿਚ ਫਰੈਂਚ ਪੜਾਉਣ ਵਾਲੇ ਪੁਆਧੀ ਵਿਦਵਾਨ ਜਸਵੰਤ ਸਿੰਘ ਪੂਨੀਆ ਨੇ ਕਿਹਾ ਕਿ ਇਹ ਸੰਸਥਾ ਪੁਆਧ ਦੇ ਹਰੇਕ ਇਲਾਕੇ ਵਿਚ ਆਪਣਾ ਕੰਮ ਕਰੇਗੀ ਤਾਂ ਕਿ ਪੁਆਧੀ ਬੋਲੀ ਉੱਪਰ ਸਭ ਨੂੰ ਮਾਣ ਹੋ ਸਕੇ। ਮੈਂਬਰ ਐਸਜੀਪੀਸੀ ਸਤਵਿੰਦਰ ਸਿੰਘ ਟੌਹੜਾ ਨੇ ਕਿਹਾ ਕਿ ਪੁਆਧੀ ਸੰਸਥਾ ਲਈ ਉਹ ਹਰ ਤਰ•ਾਂ ਦੀ ਮਦਦ ਦੇਣ ਲਈ ਤਿਆਰ ਰਹਿਣਗੇ। ਇੱਥੇ ਸਟੇਜ ਦੀ ਕਾਰਵਾਈ ਸੰਭਾਲਦਿਆਂ ਗੁਰਨਾਮ ਸਿੰਘ ਅਕੀਦਾ ਨੇ ਕਿਹਾ ਕਿ 'ਪੁਆਧ ਕਾ 'ਲਾਕਾ ਅਮੀਰ ਵਿਰਾਸਤ ਕਾ ਮਾਲਕ ਆ, ਪੌਰਾਣਾ ਅਰ ਹੋਰ ਧਾਰਮਿਕ ਗ੍ਰੰਥਾਂ ਵਿਚ ਇਸ 'ਲਾਕੇ ਮਾਂਹ ਸਤਜੁਗ ਤੇ ਲੈਕਾ ਅੱਜ ਤੱਕ ਦੇ ਤੱਥ ਮਿਲ ਰੇਆਂ।' ਇਸ ਵੇਲੇ ਪੁਆਧੀ ਲੇਖਕ ਦੀ ਕਿਤਾਬ 'ਪੁਆਧੀ ਅਖਾੜੇ ਕੀ ਇਕ ਰਾਤ' ਰਿਲੀਜ਼ ਕੀਤੀ ਗਈ ਅਤੇ ਪੁਆਧੀ ਅਖਾੜੇ ਲਾਉਣ ਵਾਲੇ ਬਜ਼ੁਰਗ ਕਲਾਕਾਰ ਰੱਬੀ ਬੈਰੋਂਪੁਰੀਏ ਦਾ ਸਨਮਾਨ ਕੀਤਾ ਗਿਆ, ਹੋਰਨਾਂ ਤੋਂ ਇਲਾਵਾ ਚਰਨ ਪੁਆਧੀ, ਡਾ. ਬਲਰਾਮ ਅੰਬਾਲਾ, ਵਿਸ਼ਵਜੀਤ, ਪੁਆਧੀ ਅਖਾੜੇ ਵਾਲੇ ਸਮਰ ਸਿੰਘ ਸੰਮੀ, ਰਾਮ ਸਿੰਘ ਨਡਿਆਲੀ, ਏਆਈਜੀ ਗੁਰਦੀਪ ਸਿੰਘ, ਡਾ. ਲੱਖਾ ਲਹਿਰੀ, ਫਿਲਮੀ ਕਲਾਕਾਰ ਦਲਜੀਤ ਡੱਲੀ, ਪੁਆਧੀ ਫਿਲਮਕਾਰ ਮਨਜੀਤ ਸਿੰਘ ਰਾਜਪੁਰਾ, ਸਰਪੰਚ  ਨੇਤਰ ਸਿੰਘ ਦਭਾਲੀ, ਮਹਿੰਦਰਾ ਤੋਂ ਬਲਵਿੰਦਰ ਸਿੰਘ, ਡਾ. ਨਾਗਰ ਸਿੰਘ, ਦੇਵ ਮਾਨ, ਡਾ. ਰਾਜਵੰਤ ਕੌਰ ਪੰਜਾਬੀ, ਡਾ. ਕਰਮਜੀਤ ਸਿੰਘ, ਜੀਤ ਸਿੰਘ ਬੁੱਟਰ, ਜੋਗਿੰਦਰ ਸਿੰਘ ਪੰਛੀ, ਆਰ ਐਸ ਸਿਆਨ, ਮਾਸਟਰ ਅਮਰਜੀਤ ਸਿੰਘ ਆਦਿ ਦੋ ਸੌ ਦੇ ਕਰੀਬ ਪੁਆਧੀਆਂ ਨੇ ਹਿਸਾ ਲਿਆ। —PTC News


Top News view more...

Latest News view more...