Sun, Apr 28, 2024
Whatsapp

12 ਸਤੰਬਰ ਨੂੰ ਪੰਜਾਬ 'ਚ ਸਰਕਾਰੀ ਛੁੱਟੀ ਦਾ ਐਲਾਨ

Written by  Joshi -- September 06th 2017 07:12 PM
12 ਸਤੰਬਰ ਨੂੰ ਪੰਜਾਬ 'ਚ ਸਰਕਾਰੀ ਛੁੱਟੀ ਦਾ ਐਲਾਨ

12 ਸਤੰਬਰ ਨੂੰ ਪੰਜਾਬ 'ਚ ਸਰਕਾਰੀ ਛੁੱਟੀ ਦਾ ਐਲਾਨ

ਪੰਜਾਬ ਸਰਕਾਰ ਨੇ ਸਾਰਾਗੜੀ ਦਿਵਸ ਮਨਾਉਣ ਲਈ 12 ਸਤੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਦੁਆਰਾ ਸਾਰਾਗੜੀ ਦੀ ਇਤਿਹਾਸਕ ਲੜਾਈ ਨੂੰ ਸਮਰਪਿਤ 12 ਸਤੰਬਰ ਨੂੰ ਸਾਰਾਗੜੀ ਦਿਵਸ ਮਨਾਉਣ ਲਈ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। Public holiday on Sept 12 to commemorate Saragarhi Dayਇਸ ਸਬੰਧ ਵਿਚ ਇਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। ਸਾਰਾਗੜੀ ਦੀ ਲੜਾਈ ੧੨ ਸਤੰਬਰ ੧੮੯੭ ਨੂੰ ਬ੍ਰਿਟਿਸ਼ ਭਾਰਤੀ ਫੌਜ ਦੇ ਸਿੱਖ ਸਿਪਾਹੀਆਂ ਅਤੇ ਪਸ਼ਤੂਨ ਓਜਾਕਜ਼ਈ ਕਬੀਲਿਆਂ ਦੇ ਵਿਚਕਾਰ ਹੋਈ ਇੱਕ ਮੁਹਿੰਮ ਤਹਿਤ ਲੜੀ ਗਈ ਸੀ। Public holiday on Sept 12 to commemorate Saragarhi Dayਬ੍ਰਿਟਿਸ਼ ਭਾਰਤੀ ਦਲ ਵਿਚ 36 'ਚੋਂ (ਹੁਣ ਸਿੱਖ ਰੈਜੀਮੈਂਟ ਦੇ ੪ ਵੀਂ ਬਟਾਲੀਅਨ) ਦੇ 21 ਸਿੱਖ ਸਨ, ਜਿਨ੍ਹਾਂ ਨੂੰ 10,000 ਅਫਗਾਨੀਆਂ ਦੁਆਰਾ ਹਮਲਾ ਹੋਣ 'ਤੇ ਫੌਜੀ ਪੋਸਟ 'ਤੇ ਤਾਇਨਾਤ ਕੀਤਾ ਗਿਆ ਸੀ। Public holiday on Sept 12 to commemorate Saragarhi Dayਮਹਿਜ਼ 21 ਸਿੱਖਾਂ  ਨੇ ਅਫਗਾਨਾ ਦੀ 10,000 ਵਰਗੀ ਇੱਕ ਵੱਡੀ ਗਿਣਤੀ ਨੂੰ ਯੁਧ ਵਿਚ ਲੋਹੇ ਦੇ ਦਾਣੇ ਚੱਬਣ ਲਈ ਮਜਬੂਰ ਕਰ ਦਿੱਤਾ ਸੀ ਇਕ ਅਧਿਕਾਰੀ ਦੇ ਬੁਲਾਰੇ ਨੇ ਕਿਹਾ ਕਿ 12 ਸਤੰਬਰ ਨੂੰ ਸਾਰੇ ਨੁਮਾਇੰਦਿਆਂ, ਬੋਰਡਾਂ ਅਤੇ ਕਾਰਪੋਰੇਸ਼ਨਾਂ, ਸੰਸਥਾਵਾਂ ਅਤੇ ਪੰਜਾਬ ਸਰਕਾਰ ਦੇ ਵਿਦਿਅਕ ਸੰਸਥਾਨ ਵਿਚ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। —PTC News


  • Tags

Top News view more...

Latest News view more...