Sun, May 5, 2024
Whatsapp

ਪੰਜਾਬੀਆਂ ਲਈ ਅਵਾਰਾ ਪਸ਼ੂਆਂ ਦੀ ਸਭ ਤੋਂ ਵੱਡੀ ਸਮੱਸਿਆ , ਜਾਣੋਂ ਹਾਈਕੋਰਟ ਨੇ ਕੀ ਕਿਹਾ !!

Written by  Shanker Badra -- November 01st 2018 10:21 PM
ਪੰਜਾਬੀਆਂ ਲਈ ਅਵਾਰਾ ਪਸ਼ੂਆਂ ਦੀ ਸਭ ਤੋਂ ਵੱਡੀ ਸਮੱਸਿਆ , ਜਾਣੋਂ ਹਾਈਕੋਰਟ ਨੇ ਕੀ ਕਿਹਾ !!

ਪੰਜਾਬੀਆਂ ਲਈ ਅਵਾਰਾ ਪਸ਼ੂਆਂ ਦੀ ਸਭ ਤੋਂ ਵੱਡੀ ਸਮੱਸਿਆ , ਜਾਣੋਂ ਹਾਈਕੋਰਟ ਨੇ ਕੀ ਕਿਹਾ !!

ਪੰਜਾਬੀਆਂ ਲਈ ਅਵਾਰਾ ਪਸ਼ੂਆਂ ਦੀ ਸਭ ਤੋਂ ਵੱਡੀ ਸਮੱਸਿਆ ,ਜਾਣੋਂ ਹਾਈਕੋਰਟ ਨੇ ਕੀ ਕਿਹਾ !!:ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ 'ਚ ਅਵਾਰਾ ਪਸ਼ੂਆਂ ਦੀ ਦੇਖਭਾਲ ਲਈ ਜਨਹਿਤ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਚੀਫ਼ ਸਕੱਤਰ ਪੰਜਾਬ, ਡਿਪਾਰਟਮੈਂਟ ਆਫ਼ ਲੋਕਲ ਗਵਰਨਮੈਂਟ ਅਤੇ ਹੋਰਾਂ ਨੂੰ 30 ਜਨਵਰੀ ਲਈ ਨੋਟਿਸ ਜਾਰੀ ਕੀਤਾ ਹੈ।ਜਾਣਕਾਰੀ ਅਨੁਸਾਰ ਇਹ ਜਨਹਿਤ ਪਟੀਸ਼ਨ ਬਠਿੰਡਾ ਦੀਆਂ ਗ਼ੈਰ-ਸਰਕਾਰੀ ਸੰਸਥਾਵਾਂ (NGOs) ਵਲੋਂ ਪਾਈ ਗਈ ਹੈ। ਇਸ ਜਨਹਿਤ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਨੇ ਗਊ ਦੀ ਦੇਖਭਾਲ ਲਈ ਕਈ ਸੇਵਾਵਾਂ 'ਤੇ ਗਊ ਸੈੱਸ (cow cess) ਲਗਾ ਦਿੱਤਾ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਦੇਖਭਾਲ ਨਹੀਂ ਹੋ ਰਹੀ ਹੈ,ਜਿਸ ਕਾਰਨ ਗਊ ਤੇ ਅਵਾਰਾ ਪਸ਼ੂ ਸੜਕਾਂ 'ਤੇ ਆ ਜਾਂਦੇ ਹਨ।ਉਨ੍ਹਾਂ ਨੇ ਕੋਰਟ ਨੂੰ ਦੱਸਿਆ ਕਿ ਅਵਾਰਾ ਪਸ਼ੂਆਂ ਲਈ ਬਾੜੇ ਵੀ ਬਣਾਏ ਗਏ ਹਨ ਪਰ ਉਨ੍ਹਾਂ ਦੀ ਵਰਤੋਂ ਨਹੀਂ ਹੋ ਰਹੀ।ਜਿਸ ਕਰਕੇ ਇਹ ਸਮੱਸਿਆ ਬਣੀ ਹੋਈ ਹੈ। ਪੰਜਾਬ ਵਿੱਚ ਅਵਾਰਾ ਪਸ਼ੂਆਂ ਦੀ ਸਮੱਸਿਆ ਦਿਨੋ ਦਿਨ ਗੰਭੀਰ ਹੁੰਦੀ ਜਾ ਰਹੀ ਹੈ।ਇਸ ਸਮੱਸਿਆ ਕਾਰਨ ਪੂਰੇ ਸਮਾਜ ਵਿੱਚ ਡਰ ਦੀ ਭਾਵਨਾ ਪੈਦਾ ਹੁੰਦੀ ਜਾ ਰਹੀ ਹੈ।ਇਨ੍ਹਾਂ ਅਵਾਰਾ ਪਸ਼ੂਆਂ ਕਾਰਨ ਖੇਤੀ ਦਾ ਉਜਾੜਾ ਹੋ ਰਿਹਾ ਹੈ ਅਤੇ ਜਨ-ਜੀਵਨ ਵਿੱਚ ਖਲਲ ਪੈ ਰਿਹਾ ਹੈ।ਇਹ ਅਵਾਰਾ ਪਸ਼ੂ ਅਕਸਰ ਹੀ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ।ਪੰਜਾਬ ਵਿਚ ਵਧਦੇ ਅਵਾਰਾ ਪਸ਼ੂਆ ਕਾਰਨ, ਸੜਕਾ 'ਤੇ ਦਿਨ ਪ੍ਰਤੀਦਿਨ ਹਾਦਸਿਆ ਦੀ ਗਿਣਤੀ ਵੱਧਦੀ ਜਾ ਰਹੀ ਹੈ।ਰਾਤ ਨੂੰ ਬਲਦਾ ਦੀ ਲੜਾਈ, ਚੋਂਕਾ ਵਿਚ ਝੁੰਡ ਬਣਾ ਕੇ ਖੜਨਾ, ਆਮ ਸਮੱਸਿਆਵਾਂ ਹਨ।ਜਿਸ ਕਾਰਨ ਆਮ ਲੋਕ ਬਹੁਤ ਹੀ ਪ੍ਰੇਸ਼ਾਨ ਹਨ।ਪੰਜਾਬ ਵਿੱਚ ਸਭ ਤੋਂ ਵੱਧ ਸਮੱਸਿਆ ਅਵਾਰਾ ਫਿਰਦੇ ਗਾਵਾਂ ਅਤੇ ਢੱਠਿਆਂ ਕਰਕੇ ਹੈ।ਇਹਨਾਂ ਅਵਾਰਾ ਫਿਰਦੇ ਢੱਠਿਆਂ ਕਾਰਨ ਐਕਸੀਡੈਂਟਾਂ ਵਿੱਚ ਬਹੁਤ ਸਾਰੇ ਲੋਕ ਜਾਨਾਂ ਗੁਆ ਚੁੱਕੇ ਹਨ। -PTCNews


Top News view more...

Latest News view more...