Fri, Apr 26, 2024
Whatsapp

ਆਂਗਣਵਾੜੀ ਵਰਕਰਾਂ ਦੀ ਕੈਬਿਨਟ ਮੰਤਰੀ ਅਰੁਣਾ ਚੌਧਰੀ ਨਾਲ ਹੋਈ ਮੀਟਿੰਗ ਰਹੀ ਬੇਸਿੱਟਾ

Written by  Shanker Badra -- June 12th 2018 04:01 PM
ਆਂਗਣਵਾੜੀ ਵਰਕਰਾਂ ਦੀ ਕੈਬਿਨਟ ਮੰਤਰੀ ਅਰੁਣਾ ਚੌਧਰੀ ਨਾਲ ਹੋਈ ਮੀਟਿੰਗ ਰਹੀ ਬੇਸਿੱਟਾ

ਆਂਗਣਵਾੜੀ ਵਰਕਰਾਂ ਦੀ ਕੈਬਿਨਟ ਮੰਤਰੀ ਅਰੁਣਾ ਚੌਧਰੀ ਨਾਲ ਹੋਈ ਮੀਟਿੰਗ ਰਹੀ ਬੇਸਿੱਟਾ

ਆਂਗਣਵਾੜੀ ਵਰਕਰਾਂ ਦੀ ਕੈਬਿਨਟ ਮੰਤਰੀ ਅਰੁਣਾ ਚੌਧਰੀ ਨਾਲ ਹੋਈ ਮੀਟਿੰਗ ਰਹੀ ਬੇਸਿੱਟਾ:ਆਂਗਣਵਾੜੀ ਵਰਕਰਾਂ ਪੰਜਾਬ ਅੰਦਰ ਆਪਣੀਆਂ ਮੰਗਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਹਨ।ਬੀਤੇ ਦਿਨੀਂ ਆਂਗਣਵਾੜੀ ਵਰਕਰਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਦੋਸਤ ਅਰੂਸਾ ਆਲਮ ਨੂੰ ਲਹੂ ਨਾਲ ਖਤ ਲਿਖਣ ਦੀ ਧਮਕੀ ਦੇਣ ਪਿੱਛੋਂ ਸਰਕਾਰ ਨਰਮ ਪੈ ਗਈ। ਜਿਸ ਤੋਂ ਬਾਅਦ ਆਂਗਣਵਾੜੀ ਵਰਕਰਾਂ ਦੀ ਅੱਜ ਪੰਜਾਬ ਕੈਬਿਨਟ ਮੰਤਰੀ ਅਰੁਣਾ ਚੌਧਰੀ ਨਾਲ ਮੀਟਿੰਗ ਹੋਈ ਹੈ।ਮੀਟਿੰਗ ਮਗਰੋਂ ਆਂਗਣਵਾੜੀ ਵਰਕਰਾਂ ਨੇ ਕਿਹਾ ਕਿ ਮੀਟਿੰਗ ਬੇਸਿੱਟਾ ਰਹੀ ਹੈ,ਇਸ ਮੀਟਿੰਗ ਵਿੱਚ ਕੋਈ ਵੀ ਨਤੀਜਾ ਨਹੀਂ ਨਿਕਲਿਆ।ਉਨ੍ਹਾਂ ਨੇ ਕਿਹਾ ਕਿ ਅਰੁਣਾ ਚੌਧਰੀ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਸਿੱਖਿਆ ਮੰਤਰੀ ਅਤੇ ਵਿੱਤ ਮੰਤਰੀ ਦੇ ਨਾਲ ਉਨ੍ਹਾਂ ਦੀ ਮੀਟਿੰਗ ਕਰਵਾਈ ਜਾਵੇਗੀ।ਜਿਸ ਦੇ ਲਈ ਅਗਲੀ ਮੀਟਿੰਗ 17 ਜੁਲਾਈ ਨੂੰ ਹੋਵੇਗੀ।ਅਰੁਣਾ ਚੌਧਰੀ ਨੇ ਕਿਹਾ ਕਿ ਸਾਰੇ ਮਸਲੇ ਬੜੀ ਜਲਦੀ ਹੱਲ ਕਰਾਂਗੇ।ਅਗਲੀ ਮੀਟਿੰਗ ਤੱਕ ਸਭ ਕੁਝ ਠੀਕ ਹੋ ਜਾਵੇਗਾ।ਅਰੁਣਾ ਚੌਧਰੀ ਨੇ ਕਿਹਾ ਕਿ ਆਂਗਨਵਾੜੀ ਵਰਕਰਾਂ ਨਾਲ ਉਸਦੀ ਇਹ ਪਹਿਲੀ ਮੀਟਿੰਗ ਹੈ।ਉਨ੍ਹਾਂ ਦੀਆਂ ਮੰਗਾਂ ਜਾਇਜ਼ ਹਨ। ਜ਼ਿਕਰਯੋਗ ਹੈ ਕਿ ਆਂਗਨਵਾੜੀ ਵਰਕਰਾਂ ਨੇ ਐਲਾਨ ਕੀਤਾ ਕੀਤਾ ਸੀ ਕਿ ਗਿਆਰਾਂ ਜੂਨ ਤੋਂ ਪੰਦਰਾਂ ਜੂਨ ਤੱਕ ਆਪਣੇ ਖ਼ੂਨ ਨਾਲ ਪੱਤਰ ਲਿਖ ਕੇ ਡਾਕ ਰਾਹੀਂ ਅਰੂਸਾ ਆਲਮ ਨੂੰ ਭੇਜਿਆ ਜਾਵੇਗਾ।ਆਂਗਣਵਾੜੀ ਯੂਨੀਅਨ ਨੇ ਕਿਹਾ ਕਿ ਜੇ ਮੰਗਾਂ ਨਾ ਮੰਨੀਆਂ ਤਾਂ ਸਰਕਾਰ ਖਿਲਾਫ ‘ਜਗਰਾਤਾ ਮੁਹਿੰਮ’ ਚਲਾਈ ਜਾਏਗੀ।ਸਰਕਾਰ ਦੇ ਮੰਤਰੀਆਂ ਨੂੰ ਸੌਣ ਨਹੀਂ ਦਿੱਤਾ ਜਾਏਗਾ।ਉਨ੍ਹਾਂ ਮੰਗ ਕੀਤੀ ਕਿ ਹਰਿਆਣਾ ਮੁਤਾਬਕ ਤਨਖਾਹ ਦਿੱਤੀ ਜਾਵੇ, ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ, ਪ੍ਰੀ-ਪ੍ਰਾਇਮਰੀ ਸਕੂਲ ਵਿੱਚ ਆਂਗਣਵਾੜੀ ਵਰਕਰਾਂ ਨੂੰ ਐਡਜਸਟ ਕੀਤਾ ਜਾਵੇ ਅਤੇ ਹੈਲਪਰਾਂ ਦੀ ਮਦਦ ਕੀਤੀ ਜਾਵੇ। -PTCNews


Top News view more...

Latest News view more...