ਗੈਂਗਸਟਰ ਮੁਖਤਾਰ ਅੰਸਾਰੀ ਦੀ ਜਲਦ ਹੋਵੇਗੀ ਘਰ ਵਾਪਸੀ, ਪੰਜਾਬ ਗ੍ਰਹਿ ਮੰਤਰਾਲੇ ਨੇ ਭੇਜੀ ਚਿੱਠੀ

ਸਾਲ 2019 ਦੇ ਕਥਿਤ ਫਿਰੌਤੀ ਅਤੇ ਹੋਰਨਾਂ ਮਾਮਲਿਆਂ ’ਚ ਰੋਪੜ ਜੇਲ੍ਹ ‘ਚ ਬੰਦ ਕੁਖਿਆਤ ਗੈਂਗਸਟਰ ਮੁਖਤਾਰ ਅੰਸਾਰੀ ਦੀ ਜਲਦ ਘਰ ਵਾਪਸੀ ਹੋਣ ਜਾ ਰਹੀ ਹੈ। ਜਲਦ ਹੀ ਪੰਜਾਬ ਪੁਲਿਸ ਵੱਲੋਂ ਅੰਸਾਰੀ ਨੂੰ ਯੂਪੀ ਪੁਲਿਸ ਦੇ ਹਵਾਲੇ ਕੀਤਾ ਜਾਵੇਗਾ , ਦੱਸਣਯੋਗ ਹੈ ਕਿ ਬੀਤੇ ਦਿਨੀਂ ਸੁਪ੍ਰੀਮ ਕੋਰਟ ਵੱਲੋਂ ਪੰਜਾਬ ਸਰਕਰ ਨੂੰ ਹੁਕਮ ਜਾਰੀ ਕੀਤੇ ਸਨ ਕਿ ਮੁਖਤਾਰ ਅੰਸਾਰੀ ਨੂੰ ਯੂਪੀ ਪੁਲਿਸ ਦੇ ਹਵਾਲੇ ਕੀਤਾ ਜਾਵੇ , ਜਿਸ ਤੋਂ ਬਾਅਦ ਹੁਣ ਪੰਜਾਬ ਦੇ ਗ੍ਰਹਿ ਵਿਭਾਗ ਵੱਲੋਂ ਯੂਪੀ ਦੇ ਗ੍ਰਹਿ ਮੰਤਰਾਲੇ ਨੂੰ ਚਿਠੀ ਲਿਖੀ ਹੈ ਜਿਸ ਵਿਚ ਕਿਹਾ ਜਾ ਰਿਹਾ ਹੈ ਕਿ 8 ਅਪ੍ਰੈਲ ਤੱਕ ਗੈਂਗਸਟਰ ਨੂੰ ਰੋਪੜ ਜੇਲ੍ਹ ਤੋਂ ਯੂਪੀ ਵਾਪਿਸ ਲੈ ਜਾਇਆ ਜਾਵੇ।

READ More : ਪੰਜਾਬ ਦੇ ਬੇਰੁਜ਼ਗਾਰਾਂ ਲਈ ਇਸ ਵਿਭਾਗ ‘ਚ ਨਿਕਲੀਆਂ ਸਰਕਾਰੀ ਨੌਕਰੀਆਂ,  ਇਸ਼ਤਿਆਰ…

ਇਸ ਚਿਠੀ ‘ਚ ਲਿਖਿਆ ਗਿਆ ਹੈ ਕਿ ਉਸ ਦੀ ਸਿਹਤ ਸਹੀ ਨਹੀਂ ਹੈ ਜਿਸ ਦਾ ਖਿਆਲ ਰਖਿਆ ਜਾਵੇ ਫਿਰ ਹੀ ਉਸ ਨੂੰ ਯੂਪੀ ਦੀ ਜੇਲ੍ਹ ਚ ਰਖਿਆ ਜਾਵੇ। ਦਸਣਯੋਗ ਹੈ ਕਿ ਬੀਤੇ ਬੁੱਧਵਾਰ ਮੋਹਾਲੀ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਲਿਆਉਣ ਵੇਲੇ ਉਹ ਵ੍ਹੀਲਚੇਅਰ ’ਤੇ ਸੀ। ਅੰਸਾਰੀ ਨੇ ਆਪਣੇ ਵਕੀਲ ਰਾਜ ਸੁਮੇਰ ਸਿੰਘ ਰਾਹੀਂ ਜੇਲ ਅਧਿਕਾਰੀਆਂ ਨੂੰ ਉਸ ਦੀਆਂ ਗੰਭੀਰ ਬੀਮਾਰੀਆਂ ਦੀ ਮੈਡੀਕਲ ਜਾਂਚ ਦਾ ਨਿਰਦੇਸ਼ ਦੇਣ ਦੀ ਬੇਨਤੀ ਕਰਦਿਆਂ ਇਕ ਪਟੀਸ਼ਨ ਦਾਖਲ ਕੀਤੀ ਸੀ।

Mukhtar Ansari UP number ambulance Mohali court latest news updates | India  News – India TV

Read More : ਕਤਲ ਕਰਨ ਵਾਲੇ ਮੁਲਜ਼ਮ ਚੜ੍ਹੇ ਪੁਲਿਸ ਅੜਿੱਕੇ, ਪਹਿਲਾਂ ਵੀ ਦਰਜ ਹਨ…

ਵਕੀਲ ਨੇ ਇਹ ਵੀ ਦਾਅਵਾ ਕੀਤਾ ਕਿ ਦੋਸ਼ੀ 29 ਮਾਰਚ 2020 ਨੂੰ ਮੈਡੀਕਲ ਸਬੰਧੀ ਐਮਰਜੈਂਸੀ ਵਾਲੇ ਹਾਲਾਤ ’ਚੋਂ ਲੰਘਿਆ ਸੀ ਅਤੇ ਉਦੋਂ ਤੋਂ ਉਸ ਨੂੰ ਛਾਤੀ ’ਚ ਤੇਜ਼ ਦਰਦ ਦੀ ਸ਼ਿਕਾਇਤ ਰਹਿੰਦੀ ਹੈ। ਪਟੀਸ਼ਨ ’ਚ ਕਿਹਾ ਗਿਆ ਹੈ ਕਿ ਅੰਸਾਰੀ ਪਹਿਲਾਂ ਤੋਂ ਬੀਮਾਰ ਚੱਲ ਰਿਹਾ ਹੈ ਅਤੇ ਉਸ ਨੂੰ ਦੋ ਵਾਰ ਦਿਲ ਦਾ ਦੌਰਾ ਪੈ ਚੁੱਕਾ ਹੈ। ਅਜਿਹਾ ਖਦਸ਼ਾ ਹੈ ਕਿ ਜੇ ਉਸ ਨੂੰ ਉਚਿਤ ਇਲਾਜ ਦੀ ਸਹੂਲਤ ਨਹੀਂ ਦਿੱਤੀ ਗਈ ਤਾਂ ਬੀਮਾਰੀ ਨਾਲ ਉਸ ਦੀ ਜਾਨ ਜਾ ਸਕਦੀ ਹੈ|