ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ

Cm

ਪੰਜਾਬ : ਮੁੱਖ ਮੰਤਰੀ ਕੈਪਟਨ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ , ਮੁੱਖ ਮੰਤਰੀ ਨੇ ਕੋਰੋਨਾ ਪਾਜ਼ੀਟਿਵ ਆਏ ਸਿਹਤ ਮੰਤਰੀ ਬਲਬੀਰ ਸਿੱਧੂ ਨਾਲ ਸਾਂਝਾ ਕੀਤਾ ਸੀ |

ਕੈਪਟਨ ਦੇ ਰੈਪਿਡ ਐਂਟੀਜਨ ਟੈਸਟ ਤੇ ਆਰਟੀ-ਪੀਸੀਆਰ ਦੋਵੇਂ ਟੈਸਟ ਨੈਗਟਿਵ ਆਏ ਕੈਪਟਨ ਅਮਰਿੰਦਰ ਦੇ ਨੈਗੇਟਿਵ ਟੈਸਟ ਦੀ ਜਾਣਕਾਰੀ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਸਾਂਝੀ ਕੀਤੀ।

ਤੁਹਾਨੂੰ ਦਸਦੀਏ ਕਿ ਬੀਤੇ ਰਾਹੁਲ ਗਾਂਧੀ ਦੇ ਪੰਜਾਬ ਆਉਣ ਤੇ ਉਨ੍ਹਾਂ ਮੰਤਰੀਆਂ ਨਾਲ ਸਟੇਜ ਸਾਂਝੀ ਕੀਤੀ ਸੀ। ਜਿੰਨਾ ਵਿਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਕੋਰੋਨਾ ਪੋਸਿਟਿਵ ਪਾਏ ਗਏ ਸਨ ਜਿਨ੍ਹਾਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣਾ ਟੈਸਟ ਕਰਵਾਇਆ ਸੀ।

ਜ਼ਿਕਰਯੋਗ ਹੈ ਕਿ ਪਹਿਲਾਂ ਵੀ ਉਨ੍ਹਾਂ ਦਾ ਕੋਰੋਨਾ ਟੈਸਟ ਹੋਇਆ ਸੀ ਜਿਸ ਵਿਚ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਹੀ ਆਈ ਸੀ। ਉਸ ਵੇਲੇ ਉਨ੍ਹਾਂ ਆਪਣੇ ਸਾਰੇ ਮੰਤਰੀਆਂ ਨੂੰ COVID-19 ਟੈਸਟ ਕਰਵਾਉਣ ਦੇ ਨਿਰਦੇਸ਼ ਦਿਤੇ ਸਨ।

ਕੈਪਟਨ ਅਮਰਿੰਦਰ ਸਿੰਘ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ

ਕੈਪਟਨ ਅਮਰਿੰਦਰ ਸਿੰਘ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ Captain Amarinder Singh Indian National Congress – Punjab #coronavirus #CoronavirusOutbreak #CoronaVirusPandemic #CoronavirusCrisis #CoronaVirusIndia #Covid19

PTC News यांनी वर पोस्ट केले शुक्रवार, ९ ऑक्टोबर, २०२०