Sun, Apr 28, 2024
Whatsapp

ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਲੋਕਾਂ ਸਾਹਮਣੇ ਰੱਖਿਆ ਆਪਣੀ ਸਰਕਾਰ ਦੇ 4 ਸਾਲਾਂ ਦਾ ਲੇਖਾ-ਜੋਖਾ

Written by  Shanker Badra -- March 18th 2021 03:33 PM
ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਲੋਕਾਂ ਸਾਹਮਣੇ ਰੱਖਿਆ ਆਪਣੀ ਸਰਕਾਰ ਦੇ 4 ਸਾਲਾਂ ਦਾ ਲੇਖਾ-ਜੋਖਾ

ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਲੋਕਾਂ ਸਾਹਮਣੇ ਰੱਖਿਆ ਆਪਣੀ ਸਰਕਾਰ ਦੇ 4 ਸਾਲਾਂ ਦਾ ਲੇਖਾ-ਜੋਖਾ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਪਣੀ ਸਰਕਾਰ ਦੇ ਚਾਰ ਸਾਲਾਂ ਦਾ ਲੇਖਾ-ਜੋਖਾ ਜਨਤਾ ਸਾਹਮਣੇ ਪੇਸ਼ ਕੀਤਾ ਹੈ। ਉਨ੍ਹਾਂ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਪੰਜਾਬ ਦੀ ਜਨਤਾ ਨੂੰ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਕੀ ਕੁਝ ਕੀਤਾ ਗਿਆ ਹੈ। ਪੰਜਾਬ ਵਿੱਚ ਅਗਲੇ ਸਾਲ ਹੋਣ ਜਾ ਰਹੀਆਂ ਚੋਣਾਂ ਤੋਂ ਪਹਿਲਾਂ ਕੈਪਟਨ ਨੇ ਜਨਤਾ ਦੇ ਹਰ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ। ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ [caption id="attachment_482529" align="aligncenter" width="300"]Punjab Cm Press Conference । Report card presented by CM Captain ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਲੋਕਾਂ ਸਾਹਮਣੇ ਰੱਖਿਆ ਆਪਣੀ ਸਰਕਾਰ ਦੇ 4 ਸਾਲਾਂ ਦਾ ਲੇਖਾ-ਜੋਖਾ[/caption] ਕੈਪਟਨ ਨੇ ਕਿਹਾ ਕਿ ਕੋਵਿਡ ਕਾਰਨ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪਿਆ ਹੈ। ਅਸੀਂ ਮੁਸ਼ਕਿਲਾਂ ਦੇ ਬਾਵਜੂਦ ਆਰਥਿਕਤਾ ਨੂੰ ਅੱਗੇ ਤੋਰਿਆ ਅਤੇ ਵਿਕਾਸ ਦੇ ਕੰਮ ਕੀਤੇ। ਉਨ੍ਹਾਂ ਮੰਨਿਆ ਕਿ ਕੋਰੋਨਾ ਕਾਰਨ ਅਰਥਵਿਵਸਥਾ ਵਿਗੜੀ ਹੈ ਪਰ ਫਿਰ ਵੀ ਅਸੀਂ ਕਾਫੀ ਹੱਦ ਤੱਕ ਆਪਣੇ ਵਾਅਦੇ ਪੂਰੇ ਕੀਤੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮੈਨੀਫੇਸਟੋ ਦੇ 85% ਵਾਅਦੇ ਪੂਰੇ ਕੀਤੇ ਹਨ। ਕੈਪਟਨ ਨੇ ਕਿਹਾ ਕਿ 4 ਸਾਲ ਬੀਤ ਚੁੱਕੇ ਹਨ ਅਤੇ ਜੋ ਪ੍ਰਾਪਤੀ ਸਾਨੂੰ ਮਿਲੀ ਹੈ ,ਉਹ ਸਭ ਦੇ ਸਾਹਮਣੇ ਹੈ। [caption id="attachment_482528" align="aligncenter" width="300"]Punjab Cm Press Conference । Report card presented by CM Captain ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਲੋਕਾਂ ਸਾਹਮਣੇ ਰੱਖਿਆ ਆਪਣੀ ਸਰਕਾਰ ਦੇ 4 ਸਾਲਾਂ ਦਾ ਲੇਖਾ-ਜੋਖਾ[/caption] ਕੈਪਟਨ ਨੇ ਕਿਹਾ ਕਿ ਕੇਂਦਰੀ ਖੇਤੀ ਕਾਨੂੰਨ ਖਿਲਾਫ਼ ਪੰਜਾਬ ਸਰਕਾਰ ਦ੍ਰਿੜ੍ਹ ਹੈ। ਕੇਂਦਰੀ ਖੇਤੀ ਕਾਨੂੰਨ ਰੱਦ ਕਰਕੇ ਅਸੀਂ ਆਪਣੇ ਕਾਨੂੰਨ ਲੈ ਕੇ ਆਵਾਂਗੇ। ਉਨ੍ਹਾਂ ਨੇ ਕਿਹਾ ਖੇਤੀ ਕਾਨੂੰਨ ਬਣਾਉਣ ਵੇਲੇ ਸਾਡੀ ਸਲਾਹ ਨਹੀਂ ਲਈ ਗਈ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਜਪਾਲ ਨੇ ਵਿਧਾਨ ਸਭਾ ਵੱਲੋਂ ਪਾਸ ਮਤੇ ਅਜੇ ਤੱਕ ਰਾਸ਼ਟਰਪਤੀ ਕੋਲ ਨਹੀਂ ਭੇਜੇ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਲਾਗੂ ਹੋਏ ਤਾਂ ਖੇਤੀ ਤਬਾਹ ਹੋ ਜਾਵੇਗੀ। ਕੇਂਦਰ ਸਰਕਾਰ ਕਿਸਾਨ-ਆੜ੍ਹਤੀ ਸਿਸਟਮ ਖਤਮ ਕਰਨਾ ਚਾਹੁੰਦੀ ਸਰਕਾਰ ਹੈ। [caption id="attachment_482527" align="aligncenter" width="300"]Punjab Cm Press Conference । Report card presented by CM Captain ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਲੋਕਾਂ ਸਾਹਮਣੇ ਰੱਖਿਆ ਆਪਣੀ ਸਰਕਾਰ ਦੇ 4 ਸਾਲਾਂ ਦਾ ਲੇਖਾ-ਜੋਖਾ[/caption] ਕੈਪਟਨ ਨੇ ਚੋਣਾਂ ਤੋਂ ਪਹਿਲਾਂ ਗੁਟਕਾ ਸਾਹਿਬ ਦੀ ਸਹੁੰ ਚੁੱਕਣ 'ਤੇ ਸਫਾਈ ਦਿੰਦਿਆਂ ਕਿਹਾ ਕਿ ਨਸ਼ੇ ਦਾ ਪੂਰਾ ਸਫਾਇਆ ਕਰਨ ਦੀ ਗੱਲ ਮੈਂ ਕਦੇ ਨਹੀਂ ਕਹੀ ਸੀ। ਕੈਪਟਨ ਨੇ ਕਿਹਾ ਕੇ ਅਸੀਂ ਨਸ਼ਿਆਂ ਦੇ ਮੁੱਦੇ 'ਤੇ ਸ਼ਿਕੰਜਾ ਕੱਸਿਆ ਹੈ, ਜਿਸ ਕਾਰਨ ਨਸ਼ੇ ਦੇ ਵਪਾਰ ਦਾ ਲੱਕ ਤੋੜਿਆ ਹੈ। ਮੈਂ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ ਕਿ ਨਸ਼ਿਆਂ ਦਾ ਲੱਕ ਤੋੜਾਂਗੇ, ਜੋ ਹੋਇਆ ਵੀ ਹੈ ਪਰ ਹੋਰ ਗੱਲਾਂ ਮੈ ਕਦੇ ਨਹੀਂ ਕਹੀਆਂ। ਉਨ੍ਹਾਂ ਕਿਹਾ ਕੇ ਅਸੀਂ ਜਾਅਲੀ ਸ਼ਰਾਬ 'ਤੇ ਸਖਤ ਕਾਰਵਾਈ ਕੀਤੀ ਹੈ ਅਤੇ ਕਈ ਛਾਪੇਮਾਰੀਆਂ ਅਤੇ ਗ੍ਰਿਫਤਾਰੀਆਂ ਵੀ ਹੋਈਆਂ ਹਨ। [caption id="attachment_482531" align="aligncenter" width="300"] ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਲੋਕਾਂ ਸਾਹਮਣੇ ਰੱਖਿਆ ਆਪਣੀ ਸਰਕਾਰ ਦੇ 4 ਸਾਲਾਂ ਦਾ ਲੇਖਾ-ਜੋਖਾ[/caption] ਕੈਪਟਨ ਨੇ ਕਿਹਾ ਕਿ ਕੋਰੋਨਾ ਦੇ ਹਾਲਾਤ ਸੂਬੇ ਵਿੱਚ ਵਿਗੜਦੇ ਜਾ ਰਹੇ ਹਨ। ਹੁਣ ਪੰਜਾਬ ਦੇ 9 ਜ਼ਿਲ੍ਹਿਆਂ 'ਚ ਰਾਤ 9 ਵਜੇ ਤੋਂ ਅੱਜ ਸਵੇਰੇ 5 ਵਜੇ ਤੱਕ ਨਾਈਟ ਕਰਫ਼ਿਊ ਲੱਗੇਗਾ ,ਜਦਕਿ ਇਸ ਤੋਂ ਪਹਿਲਾਂ ਨਾਈਟ ਕਰਫ਼ਿਊ11 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗਦਾ ਸੀ।ਉਨ੍ਹਾਂ ਨੇ ਕਿਹਾ ਕਿ ਲੁਧਿਆਣਾ, ਜਲੰਧਰ, ਅੰਮ੍ਰਿਤਸਰ , ਮੋਹਾਲੀ , ਪਟਿਆਲਾ, ਰੋਪੜ ,ਹੁਸ਼ਿਆਰਪੁਰ , ਗੁਰਦਾਸਪੁਰ ਅਤੇ ਕਪੂਰਥਲਾ 'ਚ ਨਾਈਟ ਕਰਫ਼ਿਊ ਹੋਵੇਗਾ। -PTCNews


Top News view more...

Latest News view more...