ਪੰਜਾਬ 'ਚ ਕੋਰੋਨਾ ਵਾਇਰਸ ਦੇ ਇੰਨੇ ਨਵੇਂ ਮਾਮਲੇ, 15 ਮਰੀਜ਼ਾਂ ਦੀ ਗਈ ਜਾਨ
ਚੰਡੀਗੜ੍ਹ: ਸੂਬੇ ਵਿਚ ਕੋਰੋਨਾ ਵਾਇਰਸ ਰੁਕ ਜਿਹੀ ਗਈ ਹੈ। ਸੂਬੇ ਵਿਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 262 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 15 ਮਰੀਜ਼ਾਂ ਦੀ ਮੌਤ ਹੋਈ ਹੈ।
ਪੜੋ ਹੋਰ ਖਬਰਾਂ: ਮਾਨਸਾ ਵਿਚ ਵਾਪਰਿਆ ਵੱਡਾ ਸੜਕੀ ਹਾਦਸਾ, ਦੋ ਬੱਚਿਆਂ ਸਣੇ ਛੇ ਲੋਕਾਂ ਦੀ ਮੌਤ
ਇਸ ਸਮੇਂ ਦੌਰਾਨ 452 ਮਰੀਜ਼ਾਂ ਨੇ ਕੋਰੋਨਾ ਵਾਇਰਸ ਨੂੰ ਮਾਤ ਦੇ ਦਿੱਤੀ ਹੈ ਤੇ ਸਿਹਤਮੰਦ ਹੋ ਕੇ ਆਪਣੇ ਘਰਾਂ ਨੂੰ ਪਰਤ ਗਏ ਹਨ। ਸੂਬੇ ਵਿਚ ਕੋਰੋਨਾ ਦੀ ਪਾਜ਼ੇਟਿਵ ਦਰ ਘੱਟ ਕੇ 0.33 ਫੀਸਦ ਹੋ ਗਈ ਹੈ ਤੇ ਸੂਬੇ ਵਿਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 3134 ਹੋ ਗਈ ਹੈ। ਪੰਜਾਬ ਵਿਚ ਬੀਤੇ ਦਿਨ ਕੋਰੋਨਾ ਵਾਇਰਸ ਦੇ 48,559 ਟੈਸਟ ਹੋਏ ਸਨ।
ਪੜੋ ਹੋਰ ਖਬਰਾਂ: ਆਸ਼ਿਕ ਨੇ ਪ੍ਰੇਮਿਕਾ ਸਮੇਤ 5 ਪਰਿਵਾਰਕ ਮੈਂਬਰਾਂ ਨੂੰ 10 ਫੁੱਟ ਡੂੰਘੇ ਖੱਡੇ ‘ਚ ਕੀਤਾ ਦਫਨ, 48 ਦਿਨਾਂ ਬਾਅਦ ਮਿਲੇ ਕੰਕਾਲ
ਦੱਸਣਯੋਗ ਹੈ ਕਿ ਪੰਜਾਬ ਵਿਚ ਬੀਤੇ ਦਿਨ ਕੋਰੋਨਾ ਵਾਇਰਸ ਦੇ 218 ਨਵੇਂ ਮਾਮਲੇ ਸਾਹਮਣੇ ਆਏ ਸਨ ਤੇ 16 ਮਰੀਜ਼ਾਂ ਦੀ ਮੌਤ ਹੋਈ ਸੀ।
ਪੜੋ ਹੋਰ ਖਬਰਾਂ: ਗਲਤੀ ਨਾਲ ਔਰਤ ਦੇ ਖਾਤੇ ‘ਚ ਆਗਏ 3700 ਅਰਬ ਰੁਪਏ ਤੇ ਫਿਰ…
-PTC News