ਅਧਿਆਪਕਾਂ ਨੂੰ ਘੱਟ ਤਨਖਾਹਾਂ ‘ਤੇ ਗੁਜ਼ਾਰਾ ਕਰਨ ਦੀਆਂ ਸਲਾਹਾਂ ਦੇਣ ਵਾਲਾ ਸਿੱਖਿਆ ਮੰਤਰੀ ਖ਼ੁਦ ਪਾਉਂਦਾ ਹੈ ਇੰਨੇਂ ਹਜ਼ਾਰ ਦੀ ਟੀ-ਸ਼ਰਟ

Punjab Education Minister OP Sony Thirteen thousand rupees T-shirt

ਅਧਿਆਪਕਾਂ ਨੂੰ ਘੱਟ ਤਨਖਾਹਾਂ ‘ਤੇ ਗੁਜ਼ਾਰਾ ਕਰਨ ਦੀਆਂ ਸਲਾਹਾਂ ਦੇਣ ਵਾਲਾ ਸਿੱਖਿਆ ਮੰਤਰੀ ਖ਼ੁਦ ਪਾਉਂਦਾ ਹੈ ਇੰਨੇਂ ਹਜ਼ਾਰ ਦੀ ਟੀ-ਸ਼ਰਟ:ਪੰਜਾਬ ਕੈਬਨਿਟ ਵੱਲੋਂ ਪਿਛਲੇ 10 ਸਾਲਾਂ ਤੋਂ ਠੇਕੇ ’ਤੇ ਕੰਮ ਕਰਦੇ 8886 ਐੱਸ. ਐੱਸ. ਏ/ਰਮਸਾ, ਅਾਦਰਸ਼ ਤੇ ਮਾਡਲ ਸਕੂਲਾਂ ’ਚ ਕੰਮ ਕਰਦੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ’ਚ ਰੈਗੂਲਰ ਕਰਨ ਦੀ ਆੜ ’ਚ ਮੌਜੂਦਾ ਮਿਲ ਰਹੀਆਂ ਤਨਖਾਹਾਂ ’ਤੇ 65 ਤੋਂ 75 ਫੀਸਦੀ ਕਟੌਤੀ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ।ਜੇਕਰ ਦੇਖਿਆ ਜਾਵੇਂ ਕਿ ਇੱਕ ਪਾਸੇ ਤਾਂ ਸਿੱਖਿਆ ਮੰਤਰੀ ਨੇ ਅਧਿਆਪਕਾਂ ਦੀ ਤਨਖਾਹਾਂ ‘ਤੇ ਵੱਡਾ ਕੱਟ ਲੱਗਾ ਦਿੱਤਾ ਹੈ ,ਓਥੇ ਹੀ ਦੂਜੇ ਪਾਸੇ ਸਿੱਖਿਆ ਮੰਤਰੀ ਦੀ ਇੱਕ ਟੀ ਸ਼ਰਟ ਦੀ ਕੀਮਤ ਜਾਣਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ।ਪੰਜਾਬ ਸਰਕਾਰ ਵੱਲੋਂ ਐਸਐਸਏ ਰਮਸਾ ਅਧਿਆਪਕਾਂ ਦੀ ਤਨਖਾਹ 45 ਹਜ਼ਾਰ ਤੋਂ ਘਟਾ ਕੇ ਪੰਦਰਾਂ ਹਜ਼ਾਰ ਰੁਪਏ ਕਰ ਦਿੱਤੀ ਹੈ।

ਇਸ ਦੌਰਾਨ ਸਿੱਖਿਆ ਮੰਤਰੀ ਓ.ਪੀ. ਸੋਨੀ ਵੱਲੋਂ ਆਪਣੀ ਹਰ ਇੰਟਰਵਿਊ ‘ਚ ਇਹੀ ਬਿਆਨ ਦਿੱਤਾ ਜਾਂਦਾ ਹੈ ਕਿ ਪੰਜਾਬ ਦੇ ਅਧਿਆਪਕਾਂ ਨੂੰ ਰੈਗੂਲਰ ਕਰਕੇ ਸਰਕਾਰ ਨੇ ਉਨਾਂ ਉੱਪਰ ਵੱਡਾ ਅਹਿਸਾਨ ਕੀਤਾ ਹੈ।ਇਸ ਲੲੀ ਅਧਿਆਪਕਾਂ ਨੂੰ ਸਰਕਾਰ ਦਾ ਧੰਨਵਾਦੀ ਹੋਣਾ ਚਾਹੀਦਾ ਸੀ ਪ੍ਰੰਤੂ ਇਸ ਦੇ ਉਲਟਾ ਅਧਿਆਪਕ ਧਰਨਾ ਲਾ ਕੇ ਬੈਠ ਗਏ।ਉਹ ਅਕਸਰ ਹੀ ਇਹ ਕਹਿੰਦੇ ਨਜ਼ਰ ਆਉਂਦੇ ਹਨ ਕਿ ਸਰਕਾਰ ਕਦੇ ਵੀ ਸਾਰੇ ਕਰਮਚਾਰੀਆਂ ਨੂੰ ਪੂਰੀ ਤਨਖਾਹ ‘ਤੇ ਰੈਗੂਲਰ ਨਹੀਂ ਕਰ ਸਕਦੀ, ਉਨ੍ਹਾਂ ਅਨੁਸਾਰ ਜੇਕਰ ਸਰਕਾਰ ਅਧਿਆਪਕਾਂ ਨੂੰ ਪੂਰੀ ਤਨਖਾਹ ਉਪਰ ਰੈਗੂਲਰ ਕਰਦੀ ਹੈ ਤਾਂ ਬਾਕੀ ਮਹਿਕਮਿਆਂ ਵਿਚਲੇ ਠੇਕਾ ਆਧਾਰਤ ਕਰਮਚਾਰੀ ਵੀ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰਨਗੇ,ਇਸ ਲਈ ਸਾਰੇ ਕਰਮਚਾਰੀਆਂ ਨੂੰ ਰੈਗੂਲਰ ਕਰਨਾ ਸਰਕਾਰ ਦੇ ਬਸ ਦੀ ਗਲ ਨਹੀਂ ਹੈ।

ਦੂਜੇ ਪਾਸੇ ਅਧਿਆਪਕਾਂ ਨੂੰ ਇੰਨੀਆਂ ਘੱਟ ਤਨਖਾਹਾਂ ਉਪਰ ਜੀਵਨ ਗੁਜ਼ਾਰਨ ਦੀਆਂ ਸਲਾਹਾਂ ਦੇਣ ਵਾਲੇ ਸਿੱਖਿਆ ਮੰਤਰੀ ਵੱਲ ਜੇਕਰ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਇੱਕ ਅਧਿਆਪਕ ਦੀ ਇੱਕ ਮਹੀਨੇ ਦੀ ਤਨਖਾਹ ਦੇ ਬਰਾਬਰ ਸਿੱਖਿਆ ਮੰਤਰੀ ਦੀ ਇੱਕ ਟੀ ਸ਼ਰਟ ਦੀ ਕੀਮਤ ਹੈ।ਸਿੱਖਿਆ ਮੰਤਰੀ ਓ.ਪੀ. ਸੋਨੀ ਬੋਸ ਕੰਪਨੀ ਦੀ ਜੋ ਟੀ ਸ਼ਰਟ ਪਹਿਨੇ ਅਕਸਰ ਹੀ ਨਜ਼ਰ ਆਉਂਦੇ ਹਨ,ਉਸ ਸ਼ਰਟ ਦੀ ਕੀਮਤ ਕਰੀਬ ਤੇਰਾਂ ਹਜ਼ਾਰ ਰੁਪਏ ਹੈ।ਇੰਟਰਨੈੱਟ ਉੱਪਰ ਉਪਲੱਬਧ ਵੱਖ-ਵੱਖ ਆਨਲਾਈਨ ਮਾਰਕੀਟਿੰਗ ਸਾਈਟਾਂ ਉੱਪਰ ਇਸ ਕੰਪਨੀ ਦੀਆਂ ਟੀ ਸ਼ਰਟਾਂ ਦਸ ਹਜ਼ਾਰ ਤੋਂ ਲੈ ਕੇ ਪੰਦਰਾਂ ਹਜ਼ਾਰ ਰੁਪਏ ਤੱਕ ਮਿਲਦੀਆਂ ਹਨ।ਕਿੰਨੀ ਹੈਰਾਨੀ ਦੀ ਗੱਲ ਹੈ ਕਿ ਜੋ ਸਿੱਖਿਆ ਮੰਤਰੀ ਖੁਦ ਤੇਰਾਂ ਹਜ਼ਾਰ ਰੁਪਏ ਕੀਮਤ ਦੀ ਇੱਕ ਟੀ ਸਰਟ ਪਾਉਂਦਾ ਹੈ ੳੁਹ ਆਪਣੇ ਕਰਮਚਾਰੀਆਂ ਨੂੰ ਪੰਜ ਤੋਂ ਲੈ ਕੇ ਪੰਦਰਾਂ ਹਜ਼ਾਰ ਰੁਪਏ ਮਹੀਨਾ ਤੱਕ ਤਨਖ਼ਾਹ ਉਪਰ ਗੁਜ਼ਾਰਾ ਕਰਨ ਲਈ ਕਹਿ ਰਿਹਾ ਹੈ।
-PTCNews