ਮੁਲਾਜ਼ਮ ਹੁਣ ਮੰਤਰੀਆਂ ਦੇ ਹਲਕਿਆਂ ਵਿਚਲੇ ਘਰਾਂ ਨੂੰ ਘੇਰ ਕੇ ਕੈਪਟਨ ਸਰਕਾਰ ਨੂੰ ਦੇਣਗੇ ਸਿਆਸੀ ਚੁਣੌਤੀ

By Shanker Badra - July 14, 2021 9:07 am

ਚੰਡੀਗੜ੍ਹ : ਪੰਜਾਬ ਦੇ ਮੁਲਾਜ਼ਮ ਹੁਣ ਮੰਤਰੀਆਂ ਦੇ ਹਲਕਿਆਂ ਵਿਚਲੇ ਘਰਾਂ ਨੂੰ ਘੇਰ ਕੇ ਕੈਪਟਨ ਸਰਕਾਰ ਨੂੰ ਸਿਆਸੀ ਚੁਣੌਤੀ ਦੇਣਗੇ। ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਨੇ 18 ਜੁਲਾਈ ਨੂੰ 9 ਮੰਤਰੀਆਂ ਦੇ ਘਰਾਂ ਮੂਹਰੇ ਧਰਨੇ ਮਾਰਨ ਦਾ ਐਲਾਨ ਕੀਤਾ ਹੈ। ਮਨਪ੍ਰੀਤ ਬਾਦਲ, ਵਿਜੇਇੰਦਰ ਸਿੰਗਲਾ, ਓ.ਪੀ ਸੋਨੀ ਅਤੇ ਤ੍ਰਿਪਤ ਬਾਜਵਾ ਦੇ ਘਰਾਂ ਮੂਹਰੇ ਧਰਨੇ ਮਾਰੇ ਜਾਣਗੇ।

ਮੁਲਾਜ਼ਮ ਹੁਣ ਮੰਤਰੀਆਂ ਦੇ ਹਲਕਿਆਂ ਵਿਚਲੇ ਘਰਾਂ ਨੂੰ ਘੇਰ ਕੇ ਕੈਪਟਨ ਸਰਕਾਰ ਨੂੰ ਦੇਣਗੇ ਸਿਆਸੀ ਚੁਣੌਤੀ

ਪੜ੍ਹੋ ਹੋਰ ਖ਼ਬਰਾਂ : ਜੈਪੁਰ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ ਅੰਮ੍ਰਿਤਸਰ ਦੇ ਭੈਣ-ਭਰਾ ਦੀ ਹੋਈ ਮੌਤ

ਸ਼ੁੰਦਰ ਸ਼ਾਮ ਅਰੋੜਾ, ਭਾਰਤ ਭੂਸ਼ਣ ਆਸ਼ੂ, ਬਲਬੀਰ ਸਿੱਧੂ, ਰਾਣਾ ਗੁਰਮੀਤ ਸੋਢੀ ਅਤੇ ਬ੍ਰਹਮ ਮਹਿੰਦਰਾ ਦੇ ਘਰਾਂ ਮੂਹਰੇ ਵੀ ਧਰਨੇ ਮਾਰੇ ਜਾਣਗੇ। ਸਪੀਕਰ ਕੇ.ਪੀ ਰਾਣਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਹਲਕਿਆਂ ਵਿਚਲੇ ਘਰਾਂ ਮੂਹਰੇ ਵੀ ਧਰਨੇ ਮਾਰੇ ਜਾਣਗੇ।

ਮੁਲਾਜ਼ਮ ਹੁਣ ਮੰਤਰੀਆਂ ਦੇ ਹਲਕਿਆਂ ਵਿਚਲੇ ਘਰਾਂ ਨੂੰ ਘੇਰ ਕੇ ਕੈਪਟਨ ਸਰਕਾਰ ਨੂੰ ਦੇਣਗੇ ਸਿਆਸੀ ਚੁਣੌਤੀ

ਪੜ੍ਹੋ ਹੋਰ ਖ਼ਬਰਾਂ : ਲੁਧਿਆਣਾ ਬਲਾਤਕਾਰ ਮਾਮਲਾ : ਵਿਧਾਇਕ ਸਿਮਰਜੀਤ ਸਿੰਘ ਬੈਂਸ 'ਤੇ ਲੁਧਿਆਣਾ 'ਚ ਦਰਜ ਹੋਇਆ ਮਾਮਲਾ

ਸਾਂਝਾ ਫਰੰਟ ਨੇ 29 ਜੁਲਾਈ ਨੂੰ ਸੂਬੇ ਦੇ ਮੁਲਾਜ਼ਮਾਂ ਨੂੰ ਸਮੂਹਿਕ ਛੁੱਟੀਆਂ ਲੈ ਕੇ ਪਟਿਆਲੇ ਮੋਤੀ ਮਹਿਲ ‘ਤੇ ਧਾਵਾ ਬੋਲ ਕੇ ਮੁੱਖ ਮੰਤਰੀ ਨੂੰ ਵੀ ਸਿਆਸੀ ਚੁਣੌਤੀ ਦੇਣ ਦਾ ਸੱਦਾ ਦਿੱਤਾ ਹੈ। ਪਹਿਲਾਂ ਅਧਿਆਪਕਾਂ ਸਾਂਝਾ ਮੋਰਚਾ ਵੀ ਮੰਤਰੀਆਂ ਦੇ ਘਰਾਂ ਦੀ ਘੇਰਾਬੰਦੀ ਕਰਨ ਦਾ ਐਲਾਨ ਕਰ ਚੁੱਕਾ ਹੈ।

-PTCNews

adv-img
adv-img