ਚੋਣਾਂ ਵਿਚ ਵਾਅਦੇ ਪੂਰੇ ਨਾ ਕਰਨ ‘ਤੇ ਬਣਾਇਆ ਜਾਵੇਗਾ ਐਕਟ :ਪ੍ਰਕਾਸ਼ ਸਿੰਘ ਬਾਦਲ

Punjab EX CM Parkash Singh Badal Today Mandi Gobindgarh Arrived
ਚੋਣਾਂ ਵਿਚ ਵਾਅਦੇ ਪੂਰੇ ਨਾ ਕਰਨ 'ਤੇ ਬਣਾਇਆ ਜਾਵੇਗਾ ਐਕਟ :ਪ੍ਰਕਾਸ਼ ਸਿੰਘ ਬਾਦਲ

ਚੋਣਾਂ ਵਿਚ ਵਾਅਦੇ ਪੂਰੇ ਨਾ ਕਰਨ ‘ਤੇ ਬਣਾਇਆ ਜਾਵੇਗਾ ਐਕਟ :ਪ੍ਰਕਾਸ਼ ਸਿੰਘ ਬਾਦਲ:ਮੰਡੀ ਗੋਬਿੰਦਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਮੰਡੀ ਗੋਬਿੰਦਗੜ੍ਹ ਪਹੁੰਚੇ ਹਨ।ਇਸ ਦੌਰਾਨ ਮੰਡੀ ਗੋਬਿੰਦਗੜ੍ਹ ਵਿਖੇ ਦੇਵੀ ਦਿਆਲ ਪਰਾਸ਼ਰ ਦੇ ਨਿਵਾਸ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਕੋਲ ਸਰਕਾਰ ਚਲਾਉਣ ਦਾ ਕੋਈ ਤਜਰਬਾ ਨਹੀਂ ਹੈ।ਉਨ੍ਹਾਂ ਨੇ ਕਿਹਾ ਕਿ ਅਕਾਲੀ -ਭਾਜਪਾ ਵੀ ਅਜਿਹੇ ਹਾਲਾਤਾਂ ਵਿਚ ਹਰ ਵਰਗ ਨੂੰ ਸਾਰੀਆਂ ਸਹੂਲਤਾਂ ਦਿੰਦੀ ਰਹੀ ਹੈ।ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਹੋਏ ਨੇਤਾਵਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਬਾਦਲ ਨੇ ਕਿਹਾ ਕਿ ਪਾਰਟੀ ਲਈ ਕੋਈ ਵਿਅਕਤੀ ਅਹਿਮ ਨਹੀਂ ਹੁੰਦਾ।

Punjab EX CM Parkash Singh Badal Today Mandi Gobindgarh Arrived

ਚੋਣਾਂ ਵਿਚ ਵਾਅਦੇ ਪੂਰੇ ਨਾ ਕਰਨ ‘ਤੇ ਬਣਾਇਆ ਜਾਵੇਗਾ ਐਕਟ :ਪ੍ਰਕਾਸ਼ ਸਿੰਘ ਬਾਦਲ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਚਾਇਤੀ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਲੋਕਤੰਤਰ ਦਾ ਘਾਣ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ ਚੋਣਾਂ ਵਿਚ ਖੂਨ ਖ਼ਰਾਬਾ ਕਰਨ ਦੀ ਬਜਾਏ ਕਾਂਗਰਸ ਪੰਚ -ਸਰਪੰਚ ਨਾਮਜ਼ਦ ਕਰੇ।ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਚੋਣਾਂ ਵਿਚ ਵਾਅਦੇ ਪੂਰੇ ਨਾ ਕਰਨ ‘ਤੇ ਐਕਟ ਬਣਾਇਆ ਜਾਵੇਗਾ।

Punjab EX CM Parkash Singh Badal Today Mandi Gobindgarh Arrived

ਚੋਣਾਂ ਵਿਚ ਵਾਅਦੇ ਪੂਰੇ ਨਾ ਕਰਨ ‘ਤੇ ਬਣਾਇਆ ਜਾਵੇਗਾ ਐਕਟ :ਪ੍ਰਕਾਸ਼ ਸਿੰਘ ਬਾਦਲ

ਮੰਡੀ ਗੋਬਿੰਦਗੜ੍ਹ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਜਥੇਬੰਦੀ ਕਰਮਚਾਰੀ ਦਲ ਭਗੜਾਨਾ ਦਾ ਸਾਲ 2019 ਦਾ ਕੈਲੰਡਰ ਜਾਰੀ ਕੀਤਾ ਹੈ।ਇਸ ਤੋਂ ਬਾਅਦ ਕਰਮਚਾਰੀ ਦਲ ਭਗੜਾਨਾ ਦੇ ਸੂਬਾ ਪ੍ਰਧਾਨ ਕਰਮਜੀਤ ਸਿੰਘ ਭਗੜਾਨਾ ਨੇ ਸ. ਪ੍ਰਕਾਸ਼ ਸਿੰਘ ਬਾਦਲ ਦਾ ਧੰਨਵਾਦ ਕੀਤਾ ਹੈ।

Punjab EX CM Parkash Singh Badal Today Mandi Gobindgarh Arrived

ਚੋਣਾਂ ਵਿਚ ਵਾਅਦੇ ਪੂਰੇ ਨਾ ਕਰਨ ‘ਤੇ ਬਣਾਇਆ ਜਾਵੇਗਾ ਐਕਟ :ਪ੍ਰਕਾਸ਼ ਸਿੰਘ ਬਾਦਲ

ਇਸ ਦੌਰਾਨ ਪਿੰਡ ਡੇਰਾ ਮੀਰਾ ਵਿਖੇ ਦਲਿਤ ਪਰਿਵਾਰ ‘ਤੇ ਹਮਲਾ ਕਰਨ ਵਾਲੇ ਹਮਲਾਵਰਾਂ ਨੂੰ ਗ੍ਰਿਫਤਾਰ ਕਰਾਉਣ ਲਈ ਅਕਾਲੀ ਦਲ ਦਾ ਵਫਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਿਆ ਹੈ।ਇਸ ਤੋਂ ਬਾਅਦ ਫਤਹਿਗੜ੍ਹ ਸਾਹਿਬ ਦੇ ਐੱਸ.ਐੱਸ.ਪੀ. ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।
-PTCNews