Fri, Apr 26, 2024
Whatsapp

ਸਮਾਣਾ -ਪਟਿਆਲਾ ਰੋਡ 'ਤੇ ਟੋਲ ਪਲਾਜ਼ਾ 'ਤੇ ਕਿਸਾਨਾਂ ਅਤੇ ਔਰਤਾਂ ਨੇ ਮੋਦੀ ਦਾ ਪੁਤਲਾ ਫੂਕ ਕੇ ਮਨਾਇਆ ਦੁਸਹਿਰਾ

Written by  Shanker Badra -- October 25th 2020 01:50 PM
ਸਮਾਣਾ -ਪਟਿਆਲਾ ਰੋਡ 'ਤੇ ਟੋਲ ਪਲਾਜ਼ਾ 'ਤੇ ਕਿਸਾਨਾਂ ਅਤੇ ਔਰਤਾਂ ਨੇ ਮੋਦੀ ਦਾ ਪੁਤਲਾ ਫੂਕ ਕੇ ਮਨਾਇਆ ਦੁਸਹਿਰਾ

ਸਮਾਣਾ -ਪਟਿਆਲਾ ਰੋਡ 'ਤੇ ਟੋਲ ਪਲਾਜ਼ਾ 'ਤੇ ਕਿਸਾਨਾਂ ਅਤੇ ਔਰਤਾਂ ਨੇ ਮੋਦੀ ਦਾ ਪੁਤਲਾ ਫੂਕ ਕੇ ਮਨਾਇਆ ਦੁਸਹਿਰਾ

ਸਮਾਣਾ -ਪਟਿਆਲਾ ਰੋਡ 'ਤੇ ਟੋਲ ਪਲਾਜ਼ਾ 'ਤੇ ਕਿਸਾਨਾਂ ਅਤੇ ਔਰਤਾਂ ਨੇ ਮੋਦੀ ਦਾ ਪੁਤਲਾ ਫੂਕ ਕੇ ਮਨਾਇਆ ਦੁਸਹਿਰਾ:ਸਮਾਣਾ : ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਜਿੱਥੇ ਪੂਰੇ ਦੇਸ਼ ‘ਚ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ, ਓਥੇ ਹੀ ਇਸ ਵਾਰ ਪੰਜਾਬ 'ਚ ਦੁਸਹਿਰੇ 'ਤੇ ਕਿਸਾਨੀ ਸੰਘਰਸ਼ ਦਾ ਪੂਰਾ ਰੰਗ ਦੇਖਣ ਨੂੰ ਮਿਲ ਰਿਹਾ ਹੈ ,ਕਿਉਂਕਿ ਦੁਸਹਿਰੇ ਵਾਲੇ ਦਿਨ ਯਾਨੀ ਅੱਜ ਕਈ ਸ਼ਹਿਰਾਂ ਅਤੇ ਪਿੰਡਾਂ 'ਚ ਰਾਵਣ ਦੀ ਥਾਂ ਪ੍ਰਧਾਨ ਮੰਤਰੀ ਮੋਦੀ ,ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਪੁਤਲੇ ਫੂਕੇ ਗਏ ਅਤੇ ਮੋਦੀ ਸਰਕਾਰ ਦੇ ਹੰਕਾਰ ਦਾ ਖਾਤਮਾ ਕੀਤਾ ਗਿਆ ਹੈ। [caption id="attachment_443232" align="aligncenter" width="300"]Punjab Farmers to burn PM Modi’s, Amit Shah effigy on Dussehra in protest against farm bills ਸਮਾਣਾ -ਪਟਿਆਲਾ ਰੋਡ 'ਤੇ ਟੋਲ ਪਲਾਜ਼ਾ 'ਤੇ ਕਿਸਾਨਾਂ ਅਤੇ ਔਰਤਾਂ ਨੇ ਮੋਦੀ ਦਾ ਪੁਤਲਾ ਫੂਕ ਕੇ ਮਨਾਇਆ ਦੁਸਹਿਰਾ[/caption] ਦਰਅਸਲ 'ਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਨਾਲ-ਨਾਲ ਕਰੀਬ ਇਕ ਹਜ਼ਾਰ ਪਿੰਡਾਂ 'ਚ ਅੱਜ ਪ੍ਰਧਾਨ ਮੰਤਰੀ ਮੋਦੀ ,ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕੇ ਜਾ ਰਹੇ ਹਨ। ਕਿਸਾਨਾਂ ਵੱਲੋਂ ਦੁਸਹਿਰਾ ਮਨਾਉਣ ਦੀਆਂ ਤਿਆਰੀਆਂ ਵੱਡੇ ਪੱਧਰ 'ਤੇ ਕੀਤੀਆਂ ਗਈਆਂ ਹਨ ਤੇ ਕੇਂਦਰ ਸਰਕਾਰ, ਕਾਰਪੋਰੇਟ ਕੰਪਨੀਆਂ ਦੇ 15-20 ਫੁੱਟ ਉੱਚੇ ਪੁਤਲੇ ਤਿਆਰ ਕੀਤੇ ਗਏ ਹਨ। ਅੱਜ ਦੁਸਹਿਰੇ ਮੌਕੇ ਇਨ੍ਹਾਂ ਪੁਤਲਿਆਂ ਦਾ ਦਹਿਨ ਕੀਤਾ ਜਾਵੇਗਾ। ਇਹ ਵੀ ਪੜ੍ਹੋ : ਕਿਸਾਨ -ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੱਖ-ਵੱਖ ਪਿੰਡਾਂ 'ਚ ਮੋਦੀ ਦੇ ਪੁਤਲੇ ਫੂਕ ਕੇ ਮਨਾਇਆ ਜਾ ਰਿਹੈ ਦੁਸਹਿਰਾ [caption id="attachment_443230" align="aligncenter" width="300"]Punjab Farmers to burn PM Modi’s, Amit Shah effigy on Dussehra in protest against farm bills ਸਮਾਣਾ -ਪਟਿਆਲਾ ਰੋਡ 'ਤੇ ਟੋਲ ਪਲਾਜ਼ਾ 'ਤੇ ਕਿਸਾਨਾਂ ਅਤੇ ਔਰਤਾਂ ਨੇ ਮੋਦੀ ਦਾ ਪੁਤਲਾ ਫੂਕ ਕੇ ਮਨਾਇਆ ਦੁਸਹਿਰਾ[/caption] ਇਸ ਦੌਰਾਨ ਸਮਾਣਾ -ਪਟਿਆਲਾ ਰੋਡ 'ਤੇ ਟੋਲ ਪਲਾਜ਼ਾ 'ਤੇ ਕਿਸਾਨਾਂ ਅਤੇ ਔਰਤਾਂ ਵੱਲੋਂ ਰੋਸ ਪ੍ਰਦਰਸ਼ਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ,ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕੇ ਗਏ ਹਨ। ਜੰਡਿਆਲਾ 'ਚ ਵੀ ਕਿਸਾਨ ਬੀਬੀਆਂ ਵਲੋਂ ਰਾਵਣ ਦੀ ਜਗ੍ਹਾ ਮੋਦੀ ਤੇ ਅੰਬਾਨੀ ਦਾ ਪੁਤਲਾ ਫੂਕ ਕੇ ਪਿੱਟ ਸਿਆਪਾ ਕੀਤਾ ਗਿਆ ਹੈ। ਇਸ ਦੇ ਇਲਾਵਾ ਅੱਜ ਦੁਸਹਿਰੇ ਮੌਕੇ ਖਡੂਰ ਸਾਹਿਬ ਬਲਾਕ ਦੇ ਪਿੰਡ ਕੱਲਾ ਵਿਚ ਕਿਸਾਨ ਬੀਬੀਆਂ ਅਤੇ ਕਿਸਾਨ ਆਗੂਆਂ ਨੇ ਰਾਵਣ ਦੀ ਜਗਾ ਮੋਦੀ ਦਾ ਪੁਤਲਾ ਫੂਕਿਆ ਹੈ। [caption id="attachment_443231" align="aligncenter" width="300"]Punjab Farmers to burn PM Modi’s, Amit Shah effigy on Dussehra in protest against farm bills ਸਮਾਣਾ -ਪਟਿਆਲਾ ਰੋਡ 'ਤੇ ਟੋਲ ਪਲਾਜ਼ਾ 'ਤੇ ਕਿਸਾਨਾਂ ਅਤੇ ਔਰਤਾਂ ਨੇ ਮੋਦੀ ਦਾ ਪੁਤਲਾ ਫੂਕ ਕੇ ਮਨਾਇਆ ਦੁਸਹਿਰਾ[/caption] ਅੱਜ ਪੂਰੇ ਪੰਜਾਬ ਦੇ ਵੱਖ -ਵੱਖ ਪਿੰਡਾਂ / ਸ਼ਹਿਰਾਂ ਵਿੱਚ ਪ੍ਰਧਾਨ ਮੰਤਰੀ ਮੋਦੀ ,ਅਮਿਤ ਸ਼ਾਹ ਦੇ ਪੁਤਲੇ ਫੂਕ ਕੇ ਦੁਸਹਿਰਾ ਮਨਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰ ਦੇ ਨਾਂਅ 'ਤੇ ਜਾਰੀ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਪੰਜਾਬ ਦੇ ਕਿਸਾਨਾਂ ਨੇ ਵੱਡੇ ਪੱਧਰ 'ਤੇ ਅੰਦੋਲਨ ਛੇੜਿਆ ਹੋਇਆ ਹੈ। ਕੇਂਦਰ ਸਰਕਾਰ ਵੱਲੋਂ ਲਾਗੂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਲਗਾਤਾਰ ਕਿਸਾਨਾਂ ਦਾ ਗੁੱਸਾ ਵੱਧਦਾ ਜਾ ਰਿਹਾ ਹੈ। ਇਸ ਦੌਰਾਨ ਪਿਛਲੇ ਕਰੀਬ ਇਕ ਮਹੀਨੇ ਤੋਂ ਕਿਸਾਨ ਸੜਕਾਂ, ਰੇਲ ਪਟੜੀਆਂ 'ਤੇ ਟੋਲ ਪਲਾਜ਼ਿਆਂ 'ਤੇ ਡਟੇ ਹੋਏ ਹਨ। [caption id="attachment_443213" align="aligncenter" width="300"]Punjab Farmers to burn PM Modi’s, Amit Shah effigy on Dussehra in protest against farm bills ਕਿਸਾਨ -ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੱਖ-ਵੱਖ ਪਿੰਡਾਂ 'ਚ ਮੋਦੀ ਦੇ ਪੁਤਲੇ ਫੂਕ ਕੇ ਮਨਾਇਆ ਜਾ ਰਿਹੈ ਦੁਸਹਿਰਾ[/caption] ਜ਼ਿਕਰਯੋਗ ਹੈ ਕਿ ਕਿਸਾਨਾਂ ਨੇ ਸੂਬੇ ਦੇ ਹਾਲਾਤ ਦੇਖਦਿਆਂ 5 ਨਵੰਬਰ ਤੱਕ ਮਾਲ ਗੱਡੀਆਂ ਨੂੰ ਲੰਘਣ ਦੀ ਇਜਾਜ਼ਤ ਦੇ ਦਿੱਤੀ ਹੈ। ਹਾਲਾਂਕਿ ਰੇਲ ਪਟੜੀਆਂ 'ਤੇ ਧਰਨੇ ਜਾਰੀ ਰਹਿਣਗੇ ,ਸਿਰਫ ਮਾਲਗੱਡੀਆਂ ਨੂੰ ਰਾਹ' ਦਿੱਤਾ ਜਾਵੇਗਾ। ਕਿਸਾਨ ਜਥੇਬੰਦੀਆਂ ਵੱਲੋਂ 27 ਅਕਤੂਬਰ ਨੂੰ ਮੀਟਿੰਗ ਤੋਂ ਬਾਅਦ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਟੋਲ ਪਲਾਜ਼ਿਆਂ ਅਤੇ ਰਿਲਾਇੰਸ ਪੰਪਾਂ ਅੱਗੇ ਧਰਨੇ-ਮੁਜ਼ਾਹਰੇ ਰਹਿਣਗੇ ਜਾਰੀ। ਪੰਜਾਬ 'ਚ ਭਾਜਪਾ ਆਗੂਆਂ ਦਾ ਵੀ ਵਿਰੋਧ ਜਾਰੀ ਰਹੇਗਾ। -PTCNews educare


Top News view more...

Latest News view more...