Fri, Apr 26, 2024
Whatsapp

PTCNews ਦੀ ਖ਼ਬਰ ਤੋਂ ਬਾਅਦ ਪੰਜਾਬ ਸਰਕਾਰ ਨੇ ਜਾਅਲੀ ਟਰੈਵਲ ਏਜੰਟਾਂ ’ਤੇ ਕੱਸਿਆ ਸ਼ਿਕੰਜਾ

Written by  Shanker Badra -- May 18th 2018 07:20 PM
PTCNews ਦੀ ਖ਼ਬਰ ਤੋਂ ਬਾਅਦ ਪੰਜਾਬ ਸਰਕਾਰ ਨੇ ਜਾਅਲੀ ਟਰੈਵਲ ਏਜੰਟਾਂ ’ਤੇ ਕੱਸਿਆ ਸ਼ਿਕੰਜਾ

PTCNews ਦੀ ਖ਼ਬਰ ਤੋਂ ਬਾਅਦ ਪੰਜਾਬ ਸਰਕਾਰ ਨੇ ਜਾਅਲੀ ਟਰੈਵਲ ਏਜੰਟਾਂ ’ਤੇ ਕੱਸਿਆ ਸ਼ਿਕੰਜਾ

PTCNews ਦੀ ਖ਼ਬਰ ਤੋਂ ਬਾਅਦ ਪੰਜਾਬ ਸਰਕਾਰ ਨੇ ਜਾਅਲੀ ਟਰੈਵਲ ਏਜੰਟਾਂ ’ਤੇ ਕੱਸਿਆ ਸ਼ਿਕੰਜਾ:ਬੀਤੇ ਦਿਨੀ ਪੀ.ਟੀ.ਸੀ.ਨਿਊਜ਼ ਦੀ ਟੀਮ ਨੇ ਜਾਅਲੀ ਟਰੈਵਲ ਏਜੰਟਾਂ ਨੂੰ ਕੈਮਰੇ ਵਿੱਚ ਨਸ਼ਰ ਕੀਤਾ ਸੀ ਜਿਸ ਦੀ ਖ਼ਬਰ ਤੋਂ ਬਾਅਦ ਪੰਜਾਬ ਸਰਕਾਰ ਨੇ ਜਾਅਲੀ ਟਰੈਵਲ ਏਜੰਟਾਂ ’ਤੇ ਸ਼ਿਕੰਜਾ ਕੱਸਿਆ ਹੈ।ਮੁੱਖ ਮੰਤਰੀ ਦੀਆਂ ਹਦਾਇਤਾਂ ’ਤੇ ਕਾਰਵਾਈ ਕਰਦਿਆਂ ਵਧੀਕ ਮੁੱਖ ਸਕੱਤਰ ਗ੍ਰਹਿ ਐਨ.ਐਸ. ਕਲਸੀ ਨੇ ਸੂਬੇ ਦੇ ਚੋਟੀ ਦੇ ਸਿਵਲ ਤੇ ਪੁਲੀਸ ਅਧਿਕਾਰੀਆਂ ਨੂੰ ਟਰੈਵਲ ਏਜੰਟਾਂ ਵਜੋਂ ਕੰਮ ਕਰਨ ਅਤੇ ਲਾਇਸੰਸ ਨਾਲ ਸਬੰਧਤ ਕਾਨੂੰਨ ਦੀ ਪਾਲਣਾ ਨੂੰ ਸਖ਼ਤੀ ਨਾਲ ਯਕੀਨੀ ਬਣਾਉਣ ਅਤੇ ਗੈਰ-ਕਾਨੂੰਨੀ ਟਰੈਵਲ ਏਜੰਟਾਂ ’ਤੇ ਨਕੇਲ ਕੱਸਣ ਦੇ ਨਿਰਦੇਸ਼ ਦਿੱਤੇ ਹਨ।Punjab government take action on fake travel agentsਅਣਅਧਿਕਾਰਤ ਟਰੈਵਲ ਏਜੰਟਾਂ ਦੀਆਂ ਸਰਗਰਮੀਆਂ ਨੂੰ ਬੰਦ ਕਰਨ ਲਈ ਕਈ ਕਦਮ ਚੁੱਕੇ ਗਏ ਜਿਨਾਂ ਵਿੱਚ ਰਜਿਸਟਰਡ ਜਾਂ ਲਾਇਸੰਸ ਹਾਸਲ ਕਰਨ ਵਾਲੇ ਟਰੈਵਲ ਏਜੰਟਾਂ ਦੀ ਸੂਚੀ ਜਨਤਕ ਕਰਨ ਦੇ ਨਾਲ-ਨਾਲ ਨਿਰੰਤਰ ਅਪਡੇਟ ਕਰਨ ਅਤੇ ਪੜਤਾਲ ਕੀਤੇ ਜਾਣ ਨੂੰ ਯਕੀਨੀ ਬਣਾਉਣਾ ਸ਼ਾਮਲ ਹੈ।ਧੋਖੇਬਾਜ਼ ਟਰੈਵਲ ਏਜੰਟਾਂ ਵਿਰੁੱਧ ਮੁਹਿੰਮ ਦੇ ਹਿੱਸੇ ਵਜੋਂ ਸਰਕਾਰ ਨੇ ਨਵੇਂ ਦਿਸ਼ਾ-ਨਿਰਦੇਸ਼ ਅਤੇ ਹਦਾਇਤਾਂ ਜਾਰੀ ਕੀਤੀਆਂ ਹਨ ਤਾਂ ਕਿ ਪੰਜਾਬ ਵਿੱਚ ਟਰੈਵਲ ਏਜੰਟਾਂ ਦੀ ਰਜਿਸਟ੍ਰੇਸ਼ਨ ਅਤੇ ਕੰਮਕਾਜ ਲਈ ਵੱਖ-ਵੱਖ ਕਾਨੂੰਨਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ ਕਿਉਂ ਜੋ ਗੈਰ-ਕਾਨੂੰਨੀ ਏਜਟਾਂ ਦੀਆਂ ਠੱਗੀਆਂ ਦਾ ਖਮਿਆਜਾ ਭੋਲੇ-ਭੋਲੇ ਪੰਜਾਬੀਆਂ ਨੂੰ ਭੁਗਤਣ ਦੀਆਂ ਕਈ ਮਿਸਾਲਾਂ ਸਾਹਮਣੇ ਆਈਆਂ ਹਨ।Punjab government take action on fake travel agentsਟਰੈਵਲ ਏਜੰਟਾਂ ਬਾਰੇ ਬਣੇ ਵਿਧੀ-ਵਿਧਾਨ ਦੀ ਪਾਲਣਾ ਨੂੰ ਸਖ਼ਤੀ ਨਾਲ ਯਕੀਨੀ ਬਣਾਉਣ ਲਈ ਇਹ ਫੈਸਲਾ ਕੀਤਾ ਗਿਆ ਹੈ ਕਿ ਸਾਰੇ ਰਜਿਸਟਰਡ ਟਰੈਵਲ ਏਜੰਟਾਂ ਵੱਲੋਂ ਆਪਣੇ ਗਾਹਕਾਂ ਜਾਂ ਸੇਵਾ ਹਾਸਲ ਕਰਨ ਵਾਲੇ ਲੋਕਾਂ ਨੂੰ ਰਸੀਦ ਦਿੱਤੀ ਜਾਵੇ।ਇਸ ਰਸੀਦ ’ਤੇ ਰਸੀਦ ਦਾ ਨੰਬਰ,ਰਾਸ਼ੀ,ਅਦਾਇਗੀ ਦੀ ਵਿਧੀ,ਨਾਮ ਅਤੇ ਰਜਿਸਟਰਡ ਜਗਾ ਦਾ ਮੁਕੰਮਲ ਪਤਾ ਅਤੇ ਜੀ.ਐਸ.ਟੀ. ਨੰਬਰ ਦਰਜ ਹੋਵੇਗਾ।ਇਸੇ ਤਰਾਂ ਸਾਰੇ ਰਜਿਸਟਰਡ ਟਰੈਵਲ ਏਜੰਟਾਂ ਨੂੰ ਆਪਣੇ ਦਫ਼ਤਰਾਂ ਵਿੱਚ ਰਜਿਸਟਰਡ ਲਾਇਸੰਸ ਨੰਬਰ ਵੀ ਪ੍ਰਦਰਸ਼ਿਤ ਕਰਨੇ ਹੋਣਗੇ।Punjab government take action on fake travel agentsਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਆਪੋ-ਆਪਣੇ ਜ਼ਿਲੇ ਵਿੱਚ ਰਜਿਸਟਰਡ ਟਰੈਵਲ ਏਜੰਟਾਂ ਦੀ ਵਿਸਥਾਰਤ ਜਾਣਕਾਰੀ ਜ਼ਿਲੇ ਦੇ ਵੈੱਬ ਪੋਰਟਲ ’ਤੇ ਅਪਡੇਟ ਕਰਨ ਦੀ ਹਦਾਇਤ ਕੀਤੀ ਗਈ ਹੈ ਜਿਸ ਵਿੱਚ ਉਨਾਂ ਦੇ ਲਾਇਸੰਸ ਬਾਰੇ ਜਾਣਕਾਰੀ ਅਤੇ ਇਸ ਦੀ ਮਿਆਦ ਅਤੇ ਤਸਵੀਰ ਸ਼ਾਮਲ ਹੈ।ਇਸ ਵੈੱਬਸਾਈਟ ਨੂੰ ਨਵੇਂ ਲਾਇਸੰਸ ਜਾਰੀ ਕਰਨ ਮੌਕੇ ਅਪਲੋਡ ਕਰਨਾ ਚਾਹੀਦਾ ਹੈ ਤਾਂ ਕਿ ਟਰੈਵਲ ਏਜੰਟਾਂ ਬਾਰੇ ਤਾਜ਼ਾ ਜਾਣਕਾਰੀ ਮੁੱਹਈਆ ਕਰਵਾਈ ਜਾ ਸਕੇ।ਐਡਵਾਈਜ਼ਰੀ ਮੁਤਾਬਕ ਇਕ ਪੀ.ਸੀ.ਐਸ. ਅਧਿਕਾਰੀ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ ਜਿਸ ਦਾ ਨਾਮ ਜ਼ਿਲੇ ਦੀ ਵੈੱਬਸਾਈਟ ’ਤੇ ਅਪਲੋਡ ਕੀਤਾ ਜਾਵੇ ਜੋ ਇਸ ਸਾਰੇ ਕੰਮਕਾਰ ਲਈ ਤਾਲਮੇਲ ਕਰੇਗਾ।Punjab government take action on fake travel agentsਮੁਲਾਜ਼ਮਾਂ ਨੂੰ ਇਹ ਵੀ ਆਖਿਆ ਗਿਆ ਹੈ ਕਿ ਉਹ ਅਖਬਾਰਾਂ ਵਿੱਚ ਪ੍ਰੈਸ ਨੋਟਾਂ ਰਾਹੀਂ ਲੋਕਾਂ ਖਾਸਕਰ ਵਿਦਿਆਰਥੀਆਂ,ਨੌਜਵਾਨਾਂ ਅਤੇ ਉਨਾਂ ਦੇ ਮਾਪਿਆਂ ਨੂੰ ਜਾਗਰੂਕ ਕਰਨ ਲਈ ਵਿਆਪਕ ਜਾਗਰੂਕਤਾ ਮੁਹਿੰਮ ਚਲਾਉਣ।ਇਹ ਜਾਗਰੂਕਤਾ ਮੁਹਿੰਮ ਸਕੂਲਾਂ,ਕਾਲਜਾਂ,ਯੂਨੀਵਰਸਿਟੀਆਂ,ਬੋਰਡਾਂ ਅਤੇ ਹੋਰ ਵਿਦਿਅਕ ਸੰਸਥਾਵਾਂ ਵਿਚ ਵੀ ਸ਼ੁਰੂ ਕਰਨ ਲਈ ਆਖਿਆ ਹੈ ਤਾਂ ਜੋ ਵਿਦਿਆਰਥੀ ਸੰਭਵੀ ਧੋਖੇਧੜੀ ਤੋਂ ਜਾਣੂੰ ਹੋ ਸਕਣ ਜੋ ਕਿ ਅਣਅਧਿਕਾਰਿਤ/ਜਾਅਲੀ ਜਾਂ ਰਜਿਸਟਰਡ ਟਰੈਵਲ ਏਜੰਟਾਂ ਵੱਲੋਂ ਕੀਤੀ ਜਾਂਦੀ ਹੈ।ਐਡਵਾਈਜ਼ਰੀ ਰਾਹੀਂ ਸੋਸ਼ਲ ਮੀਡੀਆ ਵਿੱਚ ਵੀ ਇਹ ਮੁਹਿੰਮ ਸ਼ੁਰੂ ਕਰਨ ਲਈ ਆਖਿਆ ਹੈ। -PTCNews


Top News view more...

Latest News view more...