ਪੰਜਾਬ ਸਰਕਾਰ ਕੋਰੋਨਾ ਟੀਕਿਆਂ ਦੀ ਸਿੱਧੀ ਖਰੀਦ ਲਈ ਵਿਸ਼ਵ ਪੱਧਰੀ ਨਿਰਮਾਤਾਵਾਂ ਨਾਲ ਕਰੇਗੀ ਸੰਪਰਕ  

PUNJAB GOVT TO APPROACH GLOBAL MANUFACTURERS FOR DIRECT PURCHASE OF COVID VACCINE
ਪੰਜਾਬ ਸਰਕਾਰ ਕੋਰੋਨਾ ਟੀਕਿਆਂ ਦੀ ਸਿੱਧੀ ਖਰੀਦ ਲਈ ਵਿਸ਼ਵ ਪੱਧਰੀ ਨਿਰਮਾਤਾਵਾਂ ਨਾਲ ਕਰੇਗੀ ਸੰਪਰਕ  

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਸੂਬੇ ਵਿੱਚ ਜਲਦ ਟੀਕਾਕਰਨ ਨੂੰ ਯਕੀਨੀ ਬਣਾਉਣ ਲਈ ਸਾਰੇ ਸੰਭਾਵਿਤ ਸਰੋਤਾਂ ਤੋਂ ਕੋਵਿਡ ਦੇ ਟੀਕਿਆਂ ਦੀ ਖਰੀਦ ਲਈ ਵਿਸ਼ਵ ਵਿਆਪੀ ਟੈਂਡਰ ਤੈਅ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ। ਉਨ੍ਹਾਂ ਐਲਾਨ ਕੀਤਾ ਕਿ ਸੂਬਾ ਸਰਕਾਰ ਵੱਖ-ਵੱਖ ਕੋਵਿਡ ਟੀਕਿਆਂ ਦੀ ਸਿੱਧੀ ਖਰੀਦ ਲਈ ਸਾਰੇ ਟੀਕਾ ਨਿਰਮਾਤਾਵਾਂ ਤੱਕ ਪਹੁੰਚ ਕਰੇਗੀ ,ਜਿਨ੍ਹਾਂ ਵਿਚ ਸਪੂਤਨਿਕ ਵੀ, ਫਾਈਜ਼ਰ, ਮੌਡਰਨਾ ਅਤੇ ਜਾਹਨਸਨ ਐਂਡ ਜਾਹਨਸਨ ਸ਼ਾਮਲ ਹਨ।

PUNJAB GOVT TO APPROACH GLOBAL MANUFACTURERS FOR DIRECT PURCHASE OF COVID VACCINE
ਪੰਜਾਬ ਸਰਕਾਰ ਕੋਰੋਨਾ ਟੀਕਿਆਂ ਦੀ ਸਿੱਧੀ ਖਰੀਦ ਲਈ ਵਿਸ਼ਵ ਪੱਧਰੀ ਨਿਰਮਾਤਾਵਾਂ ਨਾਲ ਕਰੇਗੀ ਸੰਪਰਕ

ਪੜ੍ਹੋ ਹੋਰ ਖ਼ਬਰਾਂ :ਭਾਰਤ ‘ਚ ਕਦੋਂ ਖ਼ਤਮ ਹੋਵੇਗੀ ਕੋਰੋਨਾ ਦੀ ਦੂਜੀ ਲਹਿਰ ਅਤੇ ਕਦੋਂ ਆਵੇਗੀ ਤੀਜੀ ਲਹਿਰ ?

ਪੰਜਾਬ ਕੋਲ 35 ਲੱਖ ਸਪੂਤਨਿਕ ਵੀ ਟੀਕਿਆਂ ਲਈ ਭੰਡਾਰਣ ਦੀ ਥਾਂ ਹੈ, ਜਿਸ ਲਈ ਘੱਟੋ -ਘੱਟ 18 ਡਿਗਰੀ ਸੈਲਸੀਅਸ ਤਾਪਮਾਨ ਦੀ ਲੋੜ ਹੁੰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਟੀਕਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਸਾਰੇ ਯਤਨ ਕੀਤੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਹੁਣ ਤੱਕ ਭਾਰਤ ਸਰਕਾਰ ਤੋਂ 44 ਲੱਖ ਤੋਂ ਘੱਟ ਖੁਰਾਕਾਂ ਮਿਲੀਆਂ ਹਨ, ਜਿਨ੍ਹਾਂ ਵਿੱਚੋਂ ਸਿਰਫ 1 ਲੱਖ ਵਰਤੋਂ ਲਈ ਉਪਲੱਬਧ ਹਨ ਜੋ ਕਿ ਇਕ ਦਿਨ ਵਿਚ ਹੀ ਖਤਮ ਹੋ ਜਾਣਗੀਆਂ।

PUNJAB GOVT TO APPROACH GLOBAL MANUFACTURERS FOR DIRECT PURCHASE OF COVID VACCINE
ਪੰਜਾਬ ਸਰਕਾਰ ਕੋਰੋਨਾ ਟੀਕਿਆਂ ਦੀ ਸਿੱਧੀ ਖਰੀਦ ਲਈ ਵਿਸ਼ਵ ਪੱਧਰੀ ਨਿਰਮਾਤਾਵਾਂ ਨਾਲ ਕਰੇਗੀ ਸੰਪਰਕ

ਮੁੱਖ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਪਿਛਲੇ ਤਿੰਨ ਦਿਨਾਂ ਦੌਰਾਨ ਟੀਕਾ ਉਪਲੱਬਧ ਨਾ ਹੋਣ ਕਾਰਨ ਪਹਿਲੇ ਅਤੇ ਦੂਜੇ ਪੜਾਅ ਲਈ ਟੀਕਾਕਰਨ ਬੰਦ ਕਰਨ ਲਈ ਮਜਬੂਰ ਹੋਈ ਅਤੇ ਸਾਰੇ ਸਬੰਧਤ ਵਿਭਾਗਾਂ ਨੂੰ ਵੈਕਸੀਨ ਦੀ ਸਪਲਾਈ ਸਬੰਧੀ ਮੁੱਦਾ ਕੇਂਦਰ ਸਰਕਾਰ ਕੋਲ ਉਠਾਉਣਾ ਜਾਰੀ ਰੱਖਣ ਲਈ ਨਿਰਦੇਸ਼ ਦਿੱਤੇ।

PUNJAB GOVT TO APPROACH GLOBAL MANUFACTURERS FOR DIRECT PURCHASE OF COVID VACCINE
ਪੰਜਾਬ ਸਰਕਾਰ ਕੋਰੋਨਾ ਟੀਕਿਆਂ ਦੀ ਸਿੱਧੀ ਖਰੀਦ ਲਈ ਵਿਸ਼ਵ ਪੱਧਰੀ ਨਿਰਮਾਤਾਵਾਂ ਨਾਲ ਕਰੇਗੀ ਸੰਪਰਕ

ਭਾਰਤ ਸਰਕਾਰ ਦੇ ਅਲਾਟਮੈਂਟ ਅਨੁਸਾਰ, ਤੀਜੇ ਪੜਾਅ (18-44 ਉਮਰ ਸਮੂਹ) ਲਈ ਸੂਬਾ ਸਰਕਾਰ ਕੱਲ੍ਹ ਪ੍ਰਾਪਤ ਹੋਏ 63,000 ਵੈਕਸੀਨਾਂ ਨੂੰ ਮਿਲਾ ਕੇ ਹੁਣ ਤੱਕ ਸਿਰਫ 3.6 ਲੱਖ ਟੀਕਿਆਂ ਦੀ ਖਰੀਦਦਾਰੀ ਕਰ ਸਕੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਕੁੱਲ 2.3 ਲੱਖ ਟੀਕਿਆਂ ਦੀ ਵਰਤੋਂ ਹੋ ਚੁੱਕੀ ਹੈ ਅਤੇ ਹੁਣ ਸਿਰਫ਼ 1.3 ਲੱਖ ਟੀਕੇ ਹੀ ਉਪਲੱਬਧ ਹਨ।

PUNJAB GOVT TO APPROACH GLOBAL MANUFACTURERS FOR DIRECT PURCHASE OF COVID VACCINE
ਪੰਜਾਬ ਸਰਕਾਰ ਕੋਰੋਨਾ ਟੀਕਿਆਂ ਦੀ ਸਿੱਧੀ ਖਰੀਦ ਲਈ ਵਿਸ਼ਵ ਪੱਧਰੀ ਨਿਰਮਾਤਾਵਾਂ ਨਾਲ ਕਰੇਗੀ ਸੰਪਰਕ

ਸੂਬਾ ਸਰਕਾਰ ਵੱਲੋਂ 18-44 ਉਮਰ ਵਰਗ ਲਈ ਤਰਜੀਹੀ ਆਧਾਰ ‘ਤੇ ਟੀਕਾਕਰਨ ਮੁਤਾਬਕ ਤਕਰੀਬਨ 1 ਲੱਖ ਗੈਰ-ਰਜਿਸਟਰਡ ਉਸਾਰੀ ਕਾਮੇ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਰਤ ਵਿਭਾਗ ਨੂੰ ਇਨ੍ਹਾਂ ਕਾਮਿਆਂ ਦੀ ਰਜਿਸਟ੍ਰੇਸ਼ਨ ਤਰਜੀਹੀ ਆਧਾਰ ‘ਤੇ ਯਕੀਨੀ ਬਣਾਉਣ ਲਈ ਕਿਹਾ।ਕੋਵਿਡ ਸਮੀਖਿਆ ਮੀਟਿੰਗ ਦੌਰਾਨ ਕੋਵਿਡ ਮਾਹਿਰ ਸਮੂਹ ਦੇ ਮੁਖੀ ਡਾ. ਕੇ ਕੇ ਤਲਵਾੜ ਨੇ ਕਿਹਾ ਕਿ ਮੌਜੂਦਾ ਟੀਕੇ ਕੋਰੋਨਾ ਦੇ ਨਵੇਂ ਵਾਇਰਸ ਵਿਰੁੱਧ ਵੀ ਅਸਰਦਾਰ ਪਾਏ ਗਏ ਹਨ।
-PTCNews