Fri, Apr 26, 2024
Whatsapp

ਹੁਣ ਲੋਕਾਂ ਨਾਲ ਨਵੀਂ ਠੱਗੀ ,ਪਿੰਡਾਂ 'ਚ ਨਕਲੀ ਫਿਲਟਰ ਵੇਚਣ ਵਾਲੇ ਦਾ ਹੋਇਆ ਪਰਦਾਫਾਸ਼ ,ਦੇਖੋ ਵੀਡੀਓ

Written by  Shanker Badra -- September 13th 2018 05:10 PM -- Updated: September 13th 2018 05:19 PM
ਹੁਣ ਲੋਕਾਂ ਨਾਲ ਨਵੀਂ ਠੱਗੀ ,ਪਿੰਡਾਂ 'ਚ ਨਕਲੀ ਫਿਲਟਰ ਵੇਚਣ ਵਾਲੇ ਦਾ ਹੋਇਆ ਪਰਦਾਫਾਸ਼ ,ਦੇਖੋ ਵੀਡੀਓ

ਹੁਣ ਲੋਕਾਂ ਨਾਲ ਨਵੀਂ ਠੱਗੀ ,ਪਿੰਡਾਂ 'ਚ ਨਕਲੀ ਫਿਲਟਰ ਵੇਚਣ ਵਾਲੇ ਦਾ ਹੋਇਆ ਪਰਦਾਫਾਸ਼ ,ਦੇਖੋ ਵੀਡੀਓ

ਹੁਣ ਲੋਕਾਂ ਨਾਲ ਨਵੀਂ ਠੱਗੀ,ਪਿੰਡਾਂ 'ਚ ਨਕਲੀ ਫਿਲਟਰ ਵੇਚਣ ਵਾਲੇ ਦਾ ਹੋਇਆ ਪਰਦਾਫਾਸ਼ ,ਦੇਖੋ ਵੀਡੀਓ:ਹੁਣ ਪੰਜਾਬ ਦੇ ਲੋਕਾਂ ਨਾਲ ਠੱਗੀ ਮਾਰਨ ਦਾ ਨਵਾਂ ਤਰੀਕਾ ਸਾਹਮਣੇ ਆਇਆ ਹੈ।ਜਿਸ ਦਾ ਪਿੰਡ ਦੇ ਕੁੱਝ ਲੋਕਾਂ ਨੇ ਮਿਲ ਕੇ ਪਰਦਾਫਾਸ਼ ਕੀਤਾ ਹੈ।ਪੰਜਾਬ ਅੰਦਰ ਪਿੰਡਾਂ ਦੇ ਲੋਕ ਵੱਧ ਰਹੀਆਂ ਬਿਮਾਰੀਆਂ ਤੋਂ ਸੁਚੇਤ ਹੋ ਕੇ ਫਿਲਟਰ ਵਾਲਾ ਪਾਣੀ ਪੀਣ ਲੱਗ ਪਏ ਹਨ ਪਰ ਹੁਣ ਪਿੰਡਾਂ ਦੇ ਭੋਲੇ ਭਾਲੇ ਲੋਕ ਇਸ ਮਾਮਲੇ ਵਿੱਚ ਵੀ ਠੱਗੀ ਦਾ ਸ਼ਿਕਾਰ ਹੋ ਰਹੇ ਹਨ।ਜਿਸ ਦੀ ਇੱਕ ਵੀਡੀਓ ਅੱਜ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਫਿਲਟਰ ਵੇਚਣ ਵਾਲੇ ਕਿਵੇਂ ਲੋਕਾਂ ਨੂੰ ਮੂਰਖ ਬਣਾ ਕੇ ਚਲੇ ਜਾਂਦੇ ਹਨ।ਉਨ੍ਹਾਂ ਵੱਲੋਂ ਨਕਲੀ ਫਿਲਟਰ ਤਿਆਰ ਕਰਕੇ ਪਿੰਡਾਂ 'ਚ ਵੇਚੇ ਜਾਂਦੇ ਹਨ।ਜਦੋਂ ਇੱਕ ਪਿੰਡ ਵਿੱਚ ਕੁੱਝ ਲੋਕਾਂ ਨੇ ਸ਼ੱਕ ਪੈਣ 'ਤੇ ਫਿਲਟਰ ਨੂੰ ਖੋਲ ਕੇ ਦੇਖਿਆ ਤਾਂ ਸਾਰਾ ਫਿਲਟਰ ਨਕਲੀ ਨਿਕਲਿਆ ਹੈ।ਇਨ੍ਹਾਂ ਹੀ ਨਹੀਂ ਫਿਲਟਰ 'ਚੋਂ ਬਹੁਤ ਸਾਰਾ ਗੰਦਾ ਮਟੀਰੀਅਲ ਵੀ ਨਿਕਲਿਆ ਹੈ।ਜਿਸ ਨਾਲ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਲੱਗ ਸਕਦੀਆਂ ਸਨ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਨੂੰ ਇਸ ਸਬੰਧੀ ਸੁਚੇਤ ਰਹਿਣ ਦੀ ਲੋੜ ਹੈ ਤਾਂ ਜੋ ਸਸਤੇ ਫਿਲਟਰ ਦੇ ਚੱਕਰ 'ਚ ਅਸੀਂ ਕਿਸੇ ਭਿਆਨਿਕ ਬਿਮਾਰੀ ਦਾ ਸ਼ਿਕਾਰ ਨਾ ਹੋ ਜਾਈਏ। https://www.facebook.com/pindawalemundelive/videos/318805262258843/ -PTCNews


Top News view more...

Latest News view more...