Fri, Apr 26, 2024
Whatsapp

ਜੇ ਪੰਜਾਬ ਕਾਂਗਰਸ ਨੇ ਕੱਬਡੀ ਖੇਡ ਵੱਲ ਧਿਆਨ ਨਾ ਦਿੱਤਾ, ਤਾਂ ਅਕਾਲੀ ਦਲ ਕਰਵਾਏਗਾ ਕਬੱਡੀ ਕੱਪ  - ਸੁਖਬੀਰ ਸਿੰਘ ਬਾਦਲ

Written by  Joshi -- February 02nd 2018 05:37 PM -- Updated: February 02nd 2018 05:38 PM
ਜੇ ਪੰਜਾਬ ਕਾਂਗਰਸ ਨੇ ਕੱਬਡੀ ਖੇਡ ਵੱਲ ਧਿਆਨ ਨਾ ਦਿੱਤਾ, ਤਾਂ ਅਕਾਲੀ ਦਲ ਕਰਵਾਏਗਾ ਕਬੱਡੀ ਕੱਪ  - ਸੁਖਬੀਰ ਸਿੰਘ ਬਾਦਲ

ਜੇ ਪੰਜਾਬ ਕਾਂਗਰਸ ਨੇ ਕੱਬਡੀ ਖੇਡ ਵੱਲ ਧਿਆਨ ਨਾ ਦਿੱਤਾ, ਤਾਂ ਅਕਾਲੀ ਦਲ ਕਰਵਾਏਗਾ ਕਬੱਡੀ ਕੱਪ  - ਸੁਖਬੀਰ ਸਿੰਘ ਬਾਦਲ

Punjab Kabbadi Cup: ਅਕਾਲੀ ਦਲ ਕਰਵਾਏਗਾ ਕਬੱਡੀ ਕੱਪ  - Sukhbir Badal: Kabbadi Cup: ਪੰਜਾਬ ਕਬੱਡੀ ਫ਼ੈਡਰੇਸ਼ਨ ਐਸੋਸੀਏਸ਼ਨ ਵੱਲੋਂ ਤੀਜਾ ਕਬੱਡੀ ਕੱਪ ਬਾਕਰਪੁਰ, ਮੋਹਾਲੀ  ਵਿਖੇ ਕਰਵਾਇਆ ਗਿਆ, ਜਿੱਥੇ ਪੰਜਾਬ ਅਤੇ ਹਰਿਆਣਾ ਤੋਂ 25 ਟੀਮਾਂ ਅਤੇ 8 ਅਕਾਦਮੀਆਂ ਨੇ ਹਿੱਸਾ ਲਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਵਿਸੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਖੇਡਾਂ 'ਚ ਭਾਗ ਲੈ ਰਹੇ ਖਿਡਾਰੀਆ ਦੀ ਹੌਂਸਲਾ ਅਫਜਾਈ ਕੀਤੀ। ਸਮਾਗਮ 'ਚ ਪੁੱਜੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਬੱਡੀ ਸਾਡੀ ਮਾਂ ਖੇਡ ਹੈ ਜਿਸਨੂੰ ਪਹਿਲਾਂ ਕੋਈ ਪੁੱਛਦਾ ਨਹੀਂ ਸੀ ਅਤੇ ਹੁਣ ਪੂਰੀ ਦੁਨੀਆਂ ਵਿਚ ਪੰਜਾਬੀਆਂ ਨੇ ਲੋਕਾਂ ਨੂੰ ਕਬੱਡੀ ਖੇਡਣ ਲਗਾ ਦਿੱਤਾ ਹੈ। Punjab Kabbadi Cup: ਅਕਾਲੀ ਦਲ ਕਰਵਾਏਗਾ ਕਬੱਡੀ ਕੱਪ  - Sukhbir Badalਸੁਖਬੀਰ ਬਾਦਲ ਨੇ ਕਿਹਾ ਕਿ ਕਬੱਡੀ ਖੇਡ ਦਾ ਲਾਭ ਪੰਜਾਬ ਦੇ ਉਹਨਾਂ ਨੌਜਵਾਨਾਂ ਨੂੰ ਹੋਇਆ ਹੈ, ਜੋ ਨੌਜਵਾਨ ਨਸ਼ੇ ਵੱਲ ਲੱਗੇ ਸਨ। ਕਬੱਡੀ ਨਾਲ ਜੁੜ ਕੇ ਉਹਨਾਂ ਨੌਜਵਾਨਾਂ ਨੇ ਆਪਣੀ ਸਿਹਤ ਵੱਲ ਧਿਆਨ ਦੇਣਾ ਸ਼ੁਰੂ ਕਰ ਦਿਤਾ ਹੈ। ਸਿਰਫ ਇੰਨ੍ਹਾਂ ਹੀ ਨਹੀਂ, ਕਬੱਡੀ ਖੇਡ ਕੇ ਹੁਣ ਨੌਜਵਾਨ ਲੱਖਾਂ ਰੁਪਏ ਕਮਾ ਰਹੇ ਹਨ। ਉਹਨਾਂ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਕਬੱਡੀ ਦਾ ਵਰਲਡ ਕੱਪ ਕਰਵਾਉਣੇ ਸ਼ੁਰੂ ਕੀਤੇ ਸਨ ਅਤੇ ਇਸਦੇ ਨਾਲ ਹੀ  ਸਪੋਰਟਸ ਕੋਟੇ ਵਿਚ ਜਿਹੜੀਆਂ  ਨੌਕਰੀਆਂ ਮਿਲਦੀਆਂ ਸਨ, ਉਸ ਵਿਚ ਕਬੱਡੀ ਨੂੰ ਵੀ ਸ਼ਾਮਿਲ ਕੀਤਾ ਗਿਆ। Punjab Kabbadi Cup: ਅਕਾਲੀ ਦਲ ਕਰਵਾਏਗਾ ਕਬੱਡੀ ਕੱਪ  - Sukhbir BadalKabbadi Cup: ਸ: ਬਾਦਲ ਨੇ ਮੌਜੂਦਾ ਪੰਜਾਬ ਦੀ ਕਾਂਗਰਸ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੋ ਕਬੱਡੀ ਵਰਲਡ ਕੱਪ , ਸਟੇਟ ਟੂਰਨਾਮੈਂਟ, ਜ਼ਿਲ਼੍ਹਾ ਖੇਡ ਚੈਂਪੀਅਨਸ਼ਿਪ ਕੱਪ ਅਕਾਲੀ ਦਲ ਵੱਲੋਂ ਸ਼ੁਰੂ ਕੀਤੇ ਗਏ ਸਨ, ਉਹ ਸਾਰੇ ਕਾਂਗਰਸ ਨੇ ਬੰਦ ਕਰ ਦਿੱਤੇ, ਜਿਸ ਕਰਕੇ ਲੋਕਾਂ ਦਾ ਖਾਸਕਰ ਨੌਜਵਾਨਾਂ ਦਾ ਇਸ ਪਾਸੇ ਵੱਲ ਨੂੰ ਰੁਝਾਨ ਘਟਨਾ ਸ਼ੁਰੂ ਹੋ ਗਿਆ ਹੈ। ਅੱਗੇ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਨੇ ਸੋਚਿਆ ਹੈ ਕਿ ਜੇਕਰ ਕਾਂਗਰਸ ਸਰਕਾਰ ਕਬੱਡੀ ਕੱਪ ਨਹੀ ਕਰਵਾਏਗੀ, ਤਾਂ ਅਕਾਲੀ ਦਲ ਪਾਰਟੀ ਵੱਲੋਂ ਕਬੱਡੀ ਕੱਪ ਕਰਵਾਏ ਜਾਣਗੇ ਤਾਂ ਜੋ ਨੌਜਵਾਨਾਂ ਦਾ ਰੁਝਾਨ ਖੇਡਾਂ ਪ੍ਰਤੀ ਖਤਮ ਨਾ ਹੋਵੇ। ਉਹਨਾਂ ਨੇ ਦੱਸਿਆ ਕਿ ਇਸ ਸੰਬੰਧੀ ਕਈ ਐਨ.ਆਰ.ਆਈਆਂ ਨਾਲ ਵੀ ਗੱਲਬਾਤ ਕਰ ਲਈ ਹੈ ਅਤੇ ਇਸਦਾ ਮੁੱਖ ਮਕਸਦ ਹੈ ਕਿ ਕਿਸੇ ਤਰੀਕੇ ਪੰਜਾਬ ਦਾ ਵਿਕਾਸ ਚਲਦਾ ਰਹੇ। Punjab Kabbadi Cup: ਅਕਾਲੀ ਦਲ ਕਰਵਾਏਗਾ ਕਬੱਡੀ ਕੱਪ  - Sukhbir BadalKabbadi Cup: ਇਸ ਮੌਕੇ ਕਬੱਡੀ ਕੱਪ ਦੇ ਆਯੋਜਕ ਗੁਰਮੀਤ ਸਿੰਘ ਬਾਕਰਪੁਰ ਨੇ ਦੱਸਿਆ ਕਿ ਇਹ ਤੀਜਾ ਕਬੱਡੀ ਕੱਪ ਹੈ, ਜਿਸ ਵਿੱਚ 25 ਟੀਮਾਂ ਅਤੇ 8 ਅਕਾਦਮੀਆਂ ਨੇ ਹਿੱਸਾ ਲਿਆ ਤੇ ਇਨਾਮੀ ਰਾਸ਼ੀ ਸੋਨੇ ਦੀ ਮੁੰਦਰੀ ਤੇ ਨਗਦ ਰਾਸ਼ੀ ਰੱਖੀ ਗਈ ਹੈ। Punjab Kabbadi Cup: ਅਕਾਲੀ ਦਲ ਕਰਵਾਏਗਾ ਕਬੱਡੀ ਕੱਪ  - Sukhbir Badalਇਸ ਮੌਕੇ ਹਿੱਸਾ ਲੈ ਰਹੇ ਖਿਡਾਰੀਆਂ ਨੇ ਕਿਹਾ ਕਿ ਮੁਕਾਬਲੇ ਬੜੇ ਮੁਸ਼ਕਿਲ ਹਨ ਅਤੇ ਸਾਰੀਆਂ ਟੀਮਾਂ ਬਹੁਤ ਵਧੀਆ ਹਨ , ਪਰ ਜਿਸ ਤਰੀਕੇ ਦਾ ਆਯੋਜਨ ਕੀਤਾ ਗਿਆ ਹੈ ਉਸ ਨੇ ਖਿਡਾਰੀਆ ਦਾ ਹੌਂਸਲਾ ਕਾਫੀ ਵਧਾਇਆ ਹੈ।  ਉਹਨਾਂ ਨੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿ ਕੇ ਕਬੱਡੀ ਵਰਗੀਆਂ ਖੇਡਾਂ ਵੱਲ ਨੂੰ ਆਪਣਾ ਰੁਝਾਨ ਕਰਨ ਦਾ ਸੰਦੇਸ਼ ਦਿੱਤਾ। —PTC News


Top News view more...

Latest News view more...