ਮੁੱਖ ਖਬਰਾਂ

ਪੰਜਾਬ 'ਚ ਅੱਜ ਸਵੇਰ ਤੋਂ ਕਈ ਥਾਈਂ ਪੈ ਰਿਹਾ ਹੈ ਮੀਂਹ, ਕਿਸਾਨਾਂ ਦੇ ਖਿੜੇ ਚਿਹਰੇ (ਤਸਵੀਰਾਂ)

By Jashan A -- July 12, 2019 8:07 am -- Updated:Feb 15, 2021

ਪੰਜਾਬ 'ਚ ਅੱਜ ਸਵੇਰ ਤੋਂ ਕਈ ਥਾਈਂ ਪੈ ਰਿਹਾ ਹੈ ਮੀਂਹ, ਕਿਸਾਨਾਂ ਦੇ ਖਿੜੇ ਚਿਹਰੇ (ਤਸਵੀਰਾਂ),ਜਲੰਧਰ: ਪਿਛਲੇ 2 ਦਿਨਾਂ ਤੋਂ ਪੰਜਾਬ 'ਚ ਮੌਸਮ ਦਾ ਮਿਜਾਜ਼ ਬਦਲਿਆ ਹੋਇਆ ਹੈ। ਪੰਜਾਬ ਦੇ ਕਈ ਇਲਾਕਿਆਂ 'ਚ 2 ਦਿਨਾਂ ਤੋਂ ਭਾਰੀ ਬਾਰਿਸ਼ ਹੋ ਰਹੀ ਹੈ। ਜਿਸ ਕਾਰਨ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ। ਬਾਰਿਸ਼ ਦਾ ਪਿਛਲੇ 2 ਦਿਨ ਤੋਂ ਚੱਲ ਰਿਹਾ ਸਿਲਸਿਲਾ ਅੱਜ ਵੀ ਜਾਰੀ ਰਿਹਾ ਹੈ।

ਪੰਜਾਬ ਦੇ ਜਲੰਧਰ, ਅੰਮ੍ਰਿਤਸਰ, ਮਲੇਰਕੋਟਲਾ, ਮੋਹਾਲੀ, ਪਟਿਆਲਾ 'ਚ ਅੱਜ ਸਵੇਰ ਤੋਂ ਰੁਕ-ਰੁਕ ਬਾਰਿਸ਼ ਹੋ ਰਹੀ ਹੈ। ਜਿਸ ਕਾਰਨ ਮੌਸਮ ਠੰਡਾ ਹੋ ਗਿਆ ਹੈ ਤੇ ਲੋਕਾਂ ਨੂੰਗਰਮੀ ਤੋਂ ਰਾਹਤ ਮਿਲ ਰਹੀ ਹੈ। ਮੌਸਮ ਵਿਭਾਗ ਨੇ ਪੰਜਾਬ ਦੇ ਉੱਤਰੀ ਇਲਾਕਿਆਂ 'ਚ 11 ਤੋਂ 13 ਜੁਲਾਈ ਤੱਕ ਬਾਰਸ਼ ਦੀ ਸੰਭਾਵਨਾ ਜ਼ਾਹਰ ਕੀਤੀ ਹੈ।

ਹੋਰ ਪੜ੍ਹੋ:ਬੈਂਕਾਂ 'ਚ ਵੀ ਨਹੀਂ ਰਹਿਣਗੇ ਪੈਸੇ ਸੁਰੱਖਿਅਤ, ਮੋਦੀ ਸਰਕਾਰ ਦਾ ਵੱਡਾ ਫੈਸਲਾ ਤੁਹਾਨੂੰ ਬਣਾ ਸਕਦਾ ਹੈ ਨੋਟਬੰਦੀ ਤੋਂ ਵੀ ਵੱਧ ਮਜਬੂਰ!

ਇਸ ਬਾਰਿਸ਼ ਨੇ ਕਿਸਾਨਾਂ ਦੇ ਚਿਹਰਿਆਂ 'ਤੇ ਖੁਸ਼ੀ ਲਿਆਂਦੀ ਹੈ ਕਿਉਂਕਿ ਅੱਤ ਦੀ ਗਰਮੀ ਨੇ ਵੀ ਵੱਟ ਕੱਢੇ ਹੋਏ ਸਨ ਅਤੇ ਬਿਜਲੀ ਅਤੇ ਨਹਿਰੀ ਪਾਣੀ ਦੀ ਵੀ ਕਮੀ ਨਾਲ ਕਿਸਾਨ ਝੋਨੇ ਦੀ ਫ਼ਸਲ ਦਾ ਨੁਕਸਾਨ ਹੋਣ ਦਾ ਖਦਸ਼ਾ ਸੀ। ਪਰ ਅੱ ਬਾਰਿਸ਼ ਨੇ ਝੋਨੇ ਦੀ ਫਸਲਾਂ ਵਿਚ ਪਾਣੀ ਦੀ ਮਾਤਰਾ ਨੂੰ ਪੂਰਾ ਕੀਤਾ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਇਹ ਬਰਸਾਤ ਝੋਨੇ ਅਤੇ ਕਮਾਦ ਲਈ ਬਹੁਤ ਲਾਹੇਵੰਦ ਹੈ ਅਤੇ ਜੇਕਰ ਆਉਣ ਵਾਲੇ ਦਿਨਾਂ ਵਿਚ ਵੀ ਬਾਰਿਸ਼ ਹੁੰਦੀ ਹੈ ਤਾਂ ਕਿਸਾਨਾਂ ਦੀ ਬਿਜਾਈ ਦੀ ਸਮੱਸਿਆ ਹੱਲ ਹੋ ਜਾਵੇਗੀ।

-PTC News

  • Share