Fri, Apr 26, 2024
Whatsapp

ਲਹਿਰਾ ਮੁਹੱਬਤ ਅਤੇ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਇੱਕ-ਇੱਕ ਯੂਨਿਟ ਫ਼ਿਰ ਹੋਇਆ ਬੰਦ

Written by  Shanker Badra -- October 14th 2021 01:25 PM
ਲਹਿਰਾ ਮੁਹੱਬਤ ਅਤੇ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਇੱਕ-ਇੱਕ ਯੂਨਿਟ ਫ਼ਿਰ ਹੋਇਆ ਬੰਦ

ਲਹਿਰਾ ਮੁਹੱਬਤ ਅਤੇ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਇੱਕ-ਇੱਕ ਯੂਨਿਟ ਫ਼ਿਰ ਹੋਇਆ ਬੰਦ

ਚੰਡੀਗੜ੍ਹ : ਲਹਿਰਾ ਮੁਹੱਬਤ ਅਤੇ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਇੱਕ-ਇੱਕ ਯੂਨਿਟ ਮੁੜ ਤੋਂ ਬੰਦ ਹੈ, ਜਿਸ ਕਾਰਨ ਬਿਜਲੀ ਉਤਪਾਦਨ ਵਿੱਚ ਵੱਡੀ ਕਮੀ ਸਾਹਮਣੇ ਆਈ ਹੈ। ਇਨ੍ਹਾਂ ਥਰਮਲਾਂ ਦਾ ਹੀ ਇਕ ਹੋਰ ਯੂਨਿਟ ਪਹਿਲਾਂ ਤੋਂ ਹੀ ਤਕਨੀਕੀ ਕਾਰਨਾਂ ਕਾਰਨ ਬੰਦ ਹਨ ,ਜਦਕਿ ਰੋਪੜ ਥਰਮਲ ਪਲਾਂਟ ਦਾ ਯੂਨਿਟ ਨੰਬਰ ਤਿੰਨ ਵਿਚ ਬੰਦ ਹੈ। [caption id="attachment_541727" align="aligncenter" width="300"] ਲਹਿਰਾ ਮੁਹੱਬਤ ਅਤੇ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਇੱਕ-ਇੱਕ ਯੂਨਿਟ ਫ਼ਿਰ ਹੋਇਆ ਬੰਦ[/caption] ਤਲਵੰਡੀ ਸਾਬੋ ਦੇ 660 ਮੈਗਾਵਾਟ ਦੇ ਦੋ ਯੂਨਿਟ, ਰੋਪੜ ਪਲਾਂਟ ਦਾ 210 ਮੈਗਾਵਾਟ ਦਾ ਇਕ ਯੂਨਿਟ ਅਤੇ ਲਹਿਰਾ ਮੁਹੱਬਤ ਪਲਾਂਟ ਦੇ 210 ਮੈਗਾਵਾਟ ਤੇ 250 ਮੈਗਾਵਾਟ ਵਾਲੇ ਯੂਨਿਟ ਬੰਦ ਹਨ। ਇਨ੍ਹਾਂ ਪਲਾਂਟਾਂ ਦੇ ਯੂਨਿਟ ਬੰਦ ਹੋਣ ਨਾਲ ਪਾਵਰਕੌਮ ਨੇ ਬਿਜਲੀ ਉਤਪਾਦਨ ਵਿੱਚ ਵੱਡੀ ਕਮੀ ਦਰਜ ਕੀਤੀ ਹੈ, ਜਿਸ ਨਾਲ ਸੂਬੇ ਵਿੱਚ ਬਿਜਲੀ ਦੀ ਮੰਗ ਪੂਰੀ ਕਰਨਾ ਹੋਰ ਵੀ ਔਖਾ ਹੋ ਗਿ‍ਆ ਹੈ। [caption id="attachment_541726" align="aligncenter" width="275"] ਲਹਿਰਾ ਮੁਹੱਬਤ ਅਤੇ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਇੱਕ-ਇੱਕ ਯੂਨਿਟ ਫ਼ਿਰ ਹੋਇਆ ਬੰਦ[/caption] ਦੱਸਿਆ ਜਾਂਦਾ ਹੈ ਕਿ ਕੋਲੇ ਦੀ ਘਾਟ ਕਰਕੇ ਜਿਥੇ ਇਕ ਪਾਸੇ ਪਾਵਰਕੌਮ ਬਾਹਰੋਂ ਮਹਿੰਗੀ ਬਿਜਲੀ ਖਰੀਦ ਰਿਹਾ ਹੈ, ਉਥੇ ਹੀ ਮੰਗ ਪੂਰੀ ਨਾ ਹੋਣ ਕਰਕੇ ਲੋਕਾਂ ਨੂੰ ਪਾਵਰ ਕੱਟਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਹੁਣ ਫਿਰ ਤੋਂ ਬਿਜਲੀ ਉਤਪਾਦਨ ਘਟਣ ਨਾਲ ਪੰਜਾਬ ਨੂੰ ਬਿਜਲੀ ਦੇ ਵੱਡੇ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੂਬੇ 'ਚ ਬਿਜਲੀ ਦੀ ਮੰਗ ਵਿੱਚ ਤੇਜ਼ੀ ਕਾਰਨ ਖਪਤਕਾਰਾਂ ਨੂੰ ਲੰਮੇ ਕੱਟਾਂ ਤੋਂ ਰਾਹਤ ਨਹੀਂ ਮਿਲੀ। [caption id="attachment_541725" align="aligncenter" width="300"] ਲਹਿਰਾ ਮੁਹੱਬਤ ਅਤੇ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਇੱਕ-ਇੱਕ ਯੂਨਿਟ ਫ਼ਿਰ ਹੋਇਆ ਬੰਦ[/caption] ਦੱਸ ਦੇਈਏ ਕਿ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕੌਮ ) ਨੇ ਕੋਲਾ ਸੰਕਟ ਨਾਲ ਨਜਿੱਠਣ ਲਈ 311 ਕਰੋੜ ਦੀ ਬਿਜਲੀ 13 ਦਿਨਾਂ ਵਿਚ ਖ਼ਰੀਦੀ ਹੈ। ਸੂਤਰਾਂ ਅਨੁਸਾਰ ਪਾਵਰਕਾਮ ਨੇ 12 ਅਕਤੂਬਰ ਨੂੰ 36.42 ਕਰੋੜ ਰੁਪਏ ਦੀ ਬਿਜਲੀ ਖ਼ਰੀਦੀ, ਜਦੋਂ ਕਿ 13 ਅਕਤੂਬਰ ਨੂੰ 30 ਕਰੋੜ ਦੀ ਬਿਜਲੀ ਖ਼ਰੀਦੀ ਗਈ ਹੈ। ਕੋਲੇ ਕਾਰਨ ਪੰਜਾਬ ਵਿਚ ਥਰਮਲ ਪਲਾਟਾਂ ਤੋਂ ਬਿਜਲੀ ਪੈਦਾ ਕਰਨ ਵਿਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। -PTCNews


Top News view more...

Latest News view more...