Fri, Apr 26, 2024
Whatsapp

ਪੰਜਾਬ 'ਚ 24 ਘੰਟਿਆਂ 'ਚ ਕੋਰੋਨਾ ਦੇ 22 ਨਵੇਂ ਮਾਮਲਿਆਂ ਦੀ ਪੁਸ਼ਟੀ, 2 ਹਜ਼ਾਰ ਤੋਂ ਪਾਰ ਹੋਈ ਪੀੜਤਾਂ ਦੀ ਗਿਣਤੀ

Written by  Shanker Badra -- May 19th 2020 07:52 PM
ਪੰਜਾਬ 'ਚ 24 ਘੰਟਿਆਂ 'ਚ ਕੋਰੋਨਾ ਦੇ 22 ਨਵੇਂ ਮਾਮਲਿਆਂ ਦੀ ਪੁਸ਼ਟੀ, 2 ਹਜ਼ਾਰ ਤੋਂ ਪਾਰ ਹੋਈ ਪੀੜਤਾਂ ਦੀ ਗਿਣਤੀ

ਪੰਜਾਬ 'ਚ 24 ਘੰਟਿਆਂ 'ਚ ਕੋਰੋਨਾ ਦੇ 22 ਨਵੇਂ ਮਾਮਲਿਆਂ ਦੀ ਪੁਸ਼ਟੀ, 2 ਹਜ਼ਾਰ ਤੋਂ ਪਾਰ ਹੋਈ ਪੀੜਤਾਂ ਦੀ ਗਿਣਤੀ

ਪੰਜਾਬ 'ਚ 24 ਘੰਟਿਆਂ 'ਚ ਕੋਰੋਨਾ ਦੇ 22 ਨਵੇਂ ਮਾਮਲਿਆਂ ਦੀ ਪੁਸ਼ਟੀ, 2 ਹਜ਼ਾਰ ਤੋਂ ਪਾਰ ਹੋਈ ਪੀੜਤਾਂ ਦੀ ਗਿਣਤੀ:ਚੰਡੀਗੜ੍ਹ : ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਪੰਜਾਬ ਵਿਚ ਕੋਰੋਨਾ ਵਾਇਰਸ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਰੋਜ਼ਾਨਾ ਕਈ ਪਾਜ਼ੀਟਿਵ ਕੇਸ ਸਾਹਮਣੇ ਆ ਰਹੇ ਹਨ। ਇਸ ਦੌਰਾਨ ਵੱਖ -ਵੱਖ ਜ਼ਿਲਿਆਂ ਤੋਂ ਕੁੱਝ ਰਾਹਤ ਭਰੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਅੱਜ ਪੰਜਾਬ ਵਿੱਚ ਕੋਰੋਨਾ ਦੇ 95 ਮਰੀਜ਼ ਠੀਕ ਕੇ ਆਪਣੇ ਘਰਾਂ ਨੂੰ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ 24 ਘੰਟਿਆਂ 'ਚ ਅੱਜ ਕੋਰੋਨਾ ਦੇ ਸਿਰਫ਼ 22 ਨਵੇਂ ਮਾਮਲੇ ਸਾਹਮਣੇ ਆਏ ਹਨ ,ਜਿਨ੍ਹਾਂ 'ਚੋਂ ਲੁਧਿਆਣਾ ਤੋਂ 19 , ਗੁਰਦਾਸਪੁਰ ਤੋਂ 01 ,ਪਟਿਆਲਾ ਤੋਂ 02 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਕੁੱਲ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 2002 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 38 ਤੱਕ ਪਹੁੰਚ ਗਿਆ ਹੈ। ਉੱਥੇ ਹੀ 1642 ਕੋਰੋਨਾ ਦੇ ਮਰੀਜ਼ ਇਸ ਮਹਾਮਾਰੀ ਤੋਂ ਜੰਗ ਜਿੱਤ ਕੇ ਸਿਹਤਯਾਬ ਵੀ ਹੋ ਚੁੱਕੇ ਹਨ,ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 322 ਰਹਿ ਗਈ ਹੈ। ਇਨ੍ਹਾਂ ‘ਚ ਅੰਮ੍ਰਿਤਸਰ – 307 , ਜਲੰਧਰ – 209, ਤਰਨ ਤਾਰਨ - 155 , ਲੁਧਿਆਣਾ – 169, ਗੁਰਦਾਸਪੁਰ - 124 , ਨਵਾਂਸ਼ਹਿਰ – 105 , ਮੋਹਾਲੀ - 102 , ਪਟਿਆਲਾ – 103 , ਹੁਸ਼ਿਆਰਪੁਰ – 95 , ਸੰਗਰੂਰ – 88 , ਸ੍ਰੀ ਮੁਕਤਸਰ ਸਾਹਿਬ – 65 , ਫਰੀਦਕੋਟ – 61 , ਰੋਪੜ ਤੋਂ 60 , ਮੋਗਾ – 59 , ਫਤਿਹਗੜ੍ਹ ਸਾਹਿਬ – 56 ,ਫਿਰੋਜ਼ਪੁਰ - 44 , ਫਾਜ਼ਿਲਕਾ - 44 , ਬਠਿੰਡਾ - 41 , ਕਪੂਰਥਲਾ – 33 , ਮਾਨਸਾ - 32 , ਪਠਾਨਕੋਟ – 29 ,ਬਰਨਾਲਾ - 21 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। -PTCNews


Top News view more...

Latest News view more...