ਪੰਜਾਬ ਰਾਜ ਰਾਖੀ ਬੰਪਰ -2019 ਦੇ ਜੇਤੂਆਂ ਦਾ ਐਲਾਨ , ਜਾਣੋਂ ਕਿਸਦੀ ਕਿਸਮਤ ਦੇ ਚਮਕੇ ਸਿਤਾਰੇ

By Shanker Badra - September 04, 2019 8:09 am

ਪੰਜਾਬ ਰਾਜ ਰਾਖੀ ਬੰਪਰ -2019 ਦੇ ਜੇਤੂਆਂ ਦਾ ਐਲਾਨ , ਜਾਣੋਂ ਕਿਸਦੀ ਕਿਸਮਤ ਦੇ ਚਮਕੇ ਸਿਤਾਰੇ:ਲੁਧਿਆਣਾ : ਲਾਟਰੀਜ਼ ਵਿਭਾਗ ਨੇ ਮੰਗਲਵਾਰ ਨੂੰ ਲੁਧਿਆਣਾ ਵਿਖੇ ਪੰਜਾਬ ਰਾਜ ਰਾਖੀ ਬੰਪਰ -2019 ਦੇ ਜੇਤੂਆਂ ਦਾ ਐਲਾਨ ਕੀਤਾ ਹੈ। ਇਸ ਦੌਰਾਨ ਰਾਖੀ ਬੰਪਰ ਦਾ ਪਹਿਲਾ ਡੇਢ ਕਰੋੜ ਤੇ ਦੂਜਾ 10 ਲੱਖ ਦਾ ਇਨਾਮ ਜ਼ੀਰਕਪੁਰ 'ਚ ਨਿਕਲਿਆ ਹੈ।ਏਜੰਸੀ ਮਾਲਕ ਲੋਕੇਸ਼ ਲੱਕੀ ਨੇ ਦੱਸਿਆ ਕਿ ਉਨ੍ਹਾਂ ਦੀ ਏਜੰਸੀ ਤੋਂ ਖਰੀਦੀਆਂ ਗਈ ਟਿਕਟ ਨੰਬਰ B 750320 'ਤੇ ਪਹਿਲਾ ਇਨਾਮ ਡੇਢ ਕਰੋੜ ਅਤੇ B 668226 ਨੰਬਰ 'ਤੇ 10 ਲੱਖ ਦਾ ਦੂਜਾ ਇਨਾਮ ਨਿਕਲਿਆ ਹੈ। ਉਨ੍ਹਾਂ ਦੱਸਿਆ ਕਿ ਟਿਕਟ ਮਾਲਕਾਂ ਦਾ ਸਿਰਨਾਵਾਂ ਕੱਲ੍ਹ ਪਤਾ ਲੱਗੇਗਾ।

Punjab State Rakhi bumper 2019 Declaration of Winners
ਪੰਜਾਬ ਰਾਜ ਰਾਖੀ ਬੰਪਰ -2019 ਦੇ ਜੇਤੂਆਂ ਦਾ ਐਲਾਨ , ਜਾਣੋਂ ਕਿਸਦੀ ਕਿਸਮਤ ਦੇ ਚਮਕੇ ਸਿਤਾਰੇ

ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ 3 ਕਰੋੜ ਰੁਪਏ ਦਾ ਪਹਿਲਾ ਇਨਾਮ ਟਿਕਟ ਨੰ. ਏ -860799 ਅਤੇ ਬੀ -750320 (ਦੋਵਾਂ ਨੂੰ 1.5-1.5 ਕਰੋੜ ਰੁਪਏ) ਦੇ ਧਾਰਕਾਂ ਦੇ ਨਾਂ ਰਿਹਾ ਹੈ। ਬੁਲਾਰੇ ਨੇ ਦੱਸਿਆ ਕਿ 10 ਲੱਖ ਰੁਪਏ ਦੇ ਦੂਜੇ ਪੰਜ ਇਨਾਮ ਟਿਕਟਾਂ ਨੰ. ਏ -710349, ਬੀ -668226, ਏ -911095, ਬੀ -441195 ਅਤੇ ਬੀ -329779 ਨੂੰ ਅਤੇ 5 ਲੱਖ ਰੁਪਏ ਦੇ ਤੀਜੇ 10 ਇਨਾਮ ਟਿਕਟ ਨੰ. ਏ-421671, ਏ-369630, ਏ-291373, ਬੀ-424094, ਏ-934905, ਬੀ-580501, ਏ-311315, ਬੀ-247992, ਬੀ-771167 ਅਤੇ ਏ-319194 ਨੂੰ ਮਿਲਣਗੇ। ਬੁਲਾਰੇ ਨੇ ਅੱਗੇ ਦੱਸਿਆ ਕਿ ਰਾਖੀ ਬੰਪਰ ਡਰਾਅ ਦੇ ਪੂਰੇ ਅਤੇ ਅੰਤਿਮ ਨਤੀਜੇ ਪੰਜਾਬ ਲਾਟਰੀਜ਼ ਵਿਭਾਗ ਦੀ ਵੈੱਬਸਾਈਟ 'ਤੇ ਦੇਖੇ ਜਾ ਸਕਦੇ ਹਨ।

Punjab State Rakhi bumper 2019 Declaration of Winners
ਪੰਜਾਬ ਰਾਜ ਰਾਖੀ ਬੰਪਰ -2019 ਦੇ ਜੇਤੂਆਂ ਦਾ ਐਲਾਨ , ਜਾਣੋਂ ਕਿਸਦੀ ਕਿਸਮਤ ਦੇ ਚਮਕੇ ਸਿਤਾਰੇ

ਬੁਲਾਰੇ ਨੇ ਦੱਸਿਆ ਕਿ ਲੋਕਾਂ ਦੇ ਭਾਰੀ ਉਤਸ਼ਾਹ ਨੂੰ ਵੇਖਦਿਆਂ, ਵਿਭਾਗ ਨੇ ਮੰਗਲਵਾਰ ਨੂੰ ਪੰਜਾਬ ਰਾਜ ਦੀਵਾਲੀ ਬੰਪਰ 2019 ਵੀ ਲਾਂਚ ਕੀਤਾ ਅਤੇ ਇਸ ਬੰਪਰ ਦਾ ਪਹਿਲਾ ਇਨਾਮ 5 ਕਰੋੜ ਰੁਪਏ ਹੋਵੇਗਾ। ਉਨ੍ਹਾਂ ਦੱਸਿਆ ਕਿ ਲਾਟਰੀ ਸਕੀਮਾਂ ਨੂੰ ਵਧੇਰੇ ਪਾਰਦਰਸ਼ੀ ਬਣਾਉਣ ਲਈ ਲਾਟਰੀਜ਼ ਵਿਭਾਗ ਵਲੋਂ ਪਹਿਲਾ ਇਨਾਮ ਆਮ ਲੋਕਾਂ ਨੂੰ ਦਿੱਤੇ ਜਾਣ ਦੀ ਗਾਰੰਟੀ ਦਿੰਦਾ ਹੈ।
-PTCNews

adv-img
adv-img