Sun, Apr 28, 2024
Whatsapp

ਪਾਣੀਆਂ ਦੇ ਮੁੱਦੇ 'ਤੇ ਸਰਬ ਪਾਰਟੀ ਮੀਟਿੰਗ ਦੌਰਾਨ ਸਾਂਝਾ ਮਤਾ ਕੀਤਾ ਪਾਸ : ਕੈਪਟਨ ਅਮਰਿੰਦਰ ਸਿੰਘ

Written by  Shanker Badra -- January 23rd 2020 03:04 PM -- Updated: January 23rd 2020 03:16 PM
ਪਾਣੀਆਂ ਦੇ ਮੁੱਦੇ 'ਤੇ ਸਰਬ ਪਾਰਟੀ ਮੀਟਿੰਗ ਦੌਰਾਨ ਸਾਂਝਾ ਮਤਾ ਕੀਤਾ ਪਾਸ : ਕੈਪਟਨ ਅਮਰਿੰਦਰ ਸਿੰਘ

ਪਾਣੀਆਂ ਦੇ ਮੁੱਦੇ 'ਤੇ ਸਰਬ ਪਾਰਟੀ ਮੀਟਿੰਗ ਦੌਰਾਨ ਸਾਂਝਾ ਮਤਾ ਕੀਤਾ ਪਾਸ : ਕੈਪਟਨ ਅਮਰਿੰਦਰ ਸਿੰਘ

ਪਾਣੀਆਂ ਦੇ ਮੁੱਦੇ 'ਤੇ ਸਰਬ ਪਾਰਟੀ ਮੀਟਿੰਗ ਦੌਰਾਨ ਸਾਂਝਾ ਮਤਾ ਕੀਤਾ ਪਾਸ :ਕੈਪਟਨ ਅਮਰਿੰਦਰ ਸਿੰਘ :ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਭਵਨ ਵਿੱਚ ਅੱਜ ਪੰਜਾਬ ਦੇ ਪਾਣੀਆਂ ਦੇ ਮੁੱਦੇਨੂੰ ਲੈ ਕੇ ਸਰਬ ਪਾਰਟੀ ਮੀਟਿੰਗ ਹੋਈ ਹੈ। ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਜੋ ਵੀ ਅੰਤਰਰਾਜੀ ਪਾਣੀਆਂ ਦੇ ਮਾਮਲੇ ਹਨ, ਉਨ੍ਹਾਂ ਦਾ ਨਿਪਟਾਰਾ ਕੇਂਦਰ ਸਰਕਾਰ ਵੱਲੋਂ ਬਣਾਇਆ ਟਰਿਬਿਊਨਲ ਕਰੇ ਅਤੇ ਕੇਂਦਰ ਸਰਕਾਰ ਪਾਣੀਆਂ ਦੇ ਨਿਪਟਾਰੇ ਵਾਲੇ ਟ੍ਰਿਬਿਊਨਲ ਦੀ ਸਥਾਪਨਾ ਜਲਦੀ ਕਰੇ। [caption id="attachment_382556" align="aligncenter" width="300"]Punjab water crises All party meeting During Passed the joint resolution : Captain Amarinder Singh ਪਾਣੀਆਂ ਦੇ ਮੁੱਦੇ 'ਤੇ ਸਰਬ ਪਾਰਟੀ ਮੀਟਿੰਗ ਦੌਰਾਨ ਸਾਂਝਾ ਮਤਾ ਕੀਤਾ ਪਾਸ : ਕੈਪਟਨ ਅਮਰਿੰਦਰ ਸਿੰਘ[/caption] ਇਸ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਇੱਕ ਮੱਤ ਸਨ ਕਿ ਪੰਜਾਬ ਕੋਲ ਕਿਸੇ ਵੀ ਹੋਰ ਰਾਜ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ , ਜਿਸ ਕਾਰਨ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਕਿਸੇ ਵੀ ਰਾਜ ਨੂੰ ਨਹੀਂ ਜਾ ਦਿੱਤਾ ਸਕਦਾ। [caption id="attachment_382559" align="aligncenter" width="300"]Punjab water crises All party meeting During Passed the joint resolution : Captain Amarinder Singh ਪਾਣੀਆਂ ਦੇ ਮੁੱਦੇ 'ਤੇ ਸਰਬ ਪਾਰਟੀ ਮੀਟਿੰਗ ਦੌਰਾਨ ਸਾਂਝਾ ਮਤਾ ਕੀਤਾ ਪਾਸ : ਕੈਪਟਨ ਅਮਰਿੰਦਰ ਸਿੰਘ[/caption] ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਹਰ ਛੇ ਮਹੀਨੇ ਬਾਅਦ ਪੰਜਾਬ ਦੇ ਵੱਖ- ਵੱਖ ਮੁੱਦਿਆਂ 'ਤੇ ਸਰਬ ਪਾਰਟੀ ਮੀਟਿੰਗ ਕੀਤੀ ਜਾਵੇਗੀ। ਇਸ ਮੀਟਿੰਗ ਵਿੱਚ ਬੈਂਸ ਭਰਾਵਾਂ ਨੂੰ ਨਾ ਬੁਲਾਏ ਜਾਣ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿਹੜੀਆਂ ਪਾਰਟੀਆਂ ਮੁੱਖ ਚੋਣ ਕਮਿਸ਼ਨ ਕੋਲ ਰਜਿਸਟਰਡ ਹਨ ,ਉਨ੍ਹਾਂ ਨੂੰ ਹੀ ਸੱਦਾ ਦਿੱਤਾ ਗਿਆ ਸੀ। [caption id="attachment_382560" align="aligncenter" width="300"]Punjab water crises All party meeting During Passed the joint resolution : Captain Amarinder Singh ਪਾਣੀਆਂ ਦੇ ਮੁੱਦੇ 'ਤੇ ਸਰਬ ਪਾਰਟੀ ਮੀਟਿੰਗ ਦੌਰਾਨ ਸਾਂਝਾ ਮਤਾ ਕੀਤਾ ਪਾਸ : ਕੈਪਟਨ ਅਮਰਿੰਦਰ ਸਿੰਘ[/caption] ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਦੀ ਸਾਂਭ ਸੰਭਾਲ ਅਤੇ ਪਾਣੀਆਂ ਦੇ ਹੱਕ ਨੂੰ ਲੈ ਕੇ ਸਾਰੀਆਂ ਪਾਰਟੀਆਂ ਇੱਕਜੁੱਟ ਹਨ ਅਤੇ ਇਹ ਬਹੁਤ ਵਧੀਆ ਗੱਲ ਹੋਈ ਹੈ ਕਿ ਪਹਿਲੀ ਵਾਰ ਸਾਰੀਆਂ ਪਾਰਟੀਆਂ ਇੱਕ ਮੰਚ 'ਤੇ ਇਕੱਠੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਦੂਜੇ ਸੂਬਿਆਂ ਨੂੰ ਦੇਣ ਲਈ ਪੰਜਾਬ ਕੋਲਵਾਧੂ ਪਾਣੀ ਨਹੀਂ ਹੈ। [caption id="attachment_382557" align="aligncenter" width="300"]Punjab water crises All party meeting During Passed the joint resolution : Captain Amarinder Singh ਪਾਣੀਆਂ ਦੇ ਮੁੱਦੇ 'ਤੇ ਸਰਬ ਪਾਰਟੀ ਮੀਟਿੰਗ ਦੌਰਾਨ ਸਾਂਝਾ ਮਤਾ ਕੀਤਾ ਪਾਸ : ਕੈਪਟਨ ਅਮਰਿੰਦਰ ਸਿੰਘ[/caption] ਇਸ ਦੇ ਇਲਾਵਾ ਬਲਵਿੰਦਰ ਸਿੰਘ ਭੂੰਦੜ ਨੇ ਗੰਭੀਰ ਮੁੱਦੇ 'ਤੇ ਇੱਕਜੁਟਤਾ ਦਿਖਾਉਣ ਲਈ ਸਾਰੀਆਂ ਪਾਰਟੀਆਂ ਦਾ ਧੰਨਵਾਦ ਕੀਤਾ ਹੈ। ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਐੱਸਵਾਈਐੱਲ ਅਤੇ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਹੇਠਾਂ ਡਿੱਗ ਰਹੇ ਪੱਧਰ, ਪਾਣੀ ਵਿੱਚ ਫੈਲ ਰਹੇ ਪ੍ਰਦੂਸ਼ਣ ਨੂੰ ਦੂਰ ਕਰਨ ਲਈ ਇਸ ਮੀਟਿੰਗ ਵਿੱਚ ਚਰਚਾ ਹੋਈ ਹੈ ,ਜੋ ਪੰਜਾਬ ਦੇ ਚੰਗੇ ਭਵਿੱਖ ਲਈ ਇੱਕ ਵਧੀਆ ਉਪਰਾਲਾ ਹੈ। -PTCNews


  • Tags

Top News view more...

Latest News view more...