Fri, Apr 26, 2024
Whatsapp

ਪੰਜਾਬੀ ਮਾਡਲ ਕਮਲ ਖੰਗੂਰਾ ਕਿਉਂ ਰਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਦੂਰ, ਜਾਣੋਂ ਅਸਲੀ ਵਜ੍ਹਾ

Written by  Shanker Badra -- January 03rd 2019 06:18 PM
ਪੰਜਾਬੀ ਮਾਡਲ ਕਮਲ ਖੰਗੂਰਾ ਕਿਉਂ ਰਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਦੂਰ, ਜਾਣੋਂ ਅਸਲੀ ਵਜ੍ਹਾ

ਪੰਜਾਬੀ ਮਾਡਲ ਕਮਲ ਖੰਗੂਰਾ ਕਿਉਂ ਰਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਦੂਰ, ਜਾਣੋਂ ਅਸਲੀ ਵਜ੍ਹਾ

ਪੰਜਾਬੀ ਮਾਡਲ ਕਮਲ ਖੰਗੂਰਾ ਕਿਉਂ ਰਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਦੂਰ, ਜਾਣੋਂ ਅਸਲੀ ਵਜ੍ਹਾ:ਚੰਡੀਗੜ੍ਹ : ਜਦੋਂ ਵੀ ਅਸੀਂ ਪੰਜਾਬੀ ਗੀਤ ਸੁਣਦੇ ਜਾਂ ਦੇਖਦੇ ਸੀ ਤਾਂ ਪੰਜਾਬੀ ਮਾਡਲ ਕਮਲ ਖੰਗੂਰਾ ਹਰ ਗੀਤ ਵਿੱਚ ਨਜ਼ਰ ਆਉਂਦੀ ਸੀ ਪਰ ਕਮਲ ਖੰਗੂਰਾ ਅਚਾਨਕ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਦੂਰ ਹੋ ਗਈ ਸੀ। [caption id="attachment_235841" align="aligncenter" width="300"]Punjabi Model Kamal Khangura Punjabi Music Industry Why Away ਪੰਜਾਬੀ ਮਾਡਲ ਕਮਲ ਖੰਗੂਰਾ ਕਿਉਂ ਰਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਦੂਰ, ਜਾਣੋਂ ਅਸਲੀ ਵਜ੍ਹਾ[/caption] ਇਸ ਦੇ ਬਾਰੇ ਅੱਜ ਅਸੀਂ ਤੁਹਾਨੂੰ ਅਸਲੀ ਵਜ੍ਹਾ ਦੱਸਣ ਜਾ ਰਹੇ ਹਾਂ।ਇਸ ਤੋਂ ਪਹਿਲਾਂ ਕਮਲ ਖੰਗੂਰਾ ਦੇ ਫ਼ੈਨਜ ਲਈ ਇੱਕ ਖ਼ੁਸ਼ਖ਼ਬਰੀ ਹੈ ਕਿ ਆਪਣੀਆਂ ਖੂਬਸੁਰਤ ਅਦਾਵਾਂ ਨਾਲ ਸਾਰਿਆਂ ਨੂੰ ਮੋਹ ਲੈਣ ਵਾਲੀ ਕਮਲ ਖੰਗੂਰਾ ਨੇ ਇਕ ਵਾਰ ਫਿਰ ਐਂਟਰਟੇਨਮੈਂਟ ਦੀ ਦੁਨੀਆ 'ਚ ਵਾਪਸੀ ਕਰ ਲਈ ਹੈ।ਕਮਲ ਖੰਗੂਰਾ ਦੀ ਪੰਜਾਬੀ ਫਿਲਮ 'ਟਾਈਟੈਨਿਕ' ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਈ ਹੈ।ਜਿਸ ਨੂੰ ਲੋਕਾਂ ਨੇ ਬਹੁਤ ਸਾਰਾ ਪਿਆਰ ਦਿੱਤਾ ਹੈ।ਇਸ ਫ਼ਿਲਮ ਵਿੱਚ ਲੋਕਾਂ ਨੇ ਕਮਲ ਖੰਗੂਰਾ ਦੇ ਕੰਮ ਦੀ ਵੀ ਸਿਫ਼ਤ ਕੀਤੀ ਹੈ। [caption id="attachment_235843" align="aligncenter" width="300"]Punjabi Model Kamal Khangura Punjabi Music Industry Why Away ਪੰਜਾਬੀ ਮਾਡਲ ਕਮਲ ਖੰਗੂਰਾ ਕਿਉਂ ਰਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਦੂਰ, ਜਾਣੋਂ ਅਸਲੀ ਵਜ੍ਹਾ[/caption] ਦੱਸ ਦੇਈਏ ਕਿ ਕਮਲ ਖੰਗੂਰਾ ਦਾ ਜਨਮ ਚੰਡੀਗੜ੍ਹ 'ਚ ਹੋਇਆ ਸੀ ਅਤੇ ਇੱਥੇ ਹੀ ਉਸ ਨੇ ਪੜ੍ਹਾਈ ਕੀਤੀ ਹੈ ਹਾਲਾਂਕਿ ਉਹ ਸੰਗਰੂਰ ਦੀ ਰਹਿਣ ਵਾਲੀ ਹੈ।ਕਮਲ ਖੰਗੂਰਾ ਨੇ ਸਾਲ 2014 'ਚ ਵਿੱਕੀ ਸ਼ੇਰਗਿੱਲ ਨਾਲ ਵਿਆਹ ਕਰਵਾ ਲਿਆ ਸੀ।ਜਦੋਂ ਉਹ 12 ਸਾਲਾ ਦੀ ਸੀ ਤਾਂ ਉਸ ਨੇ ਪੰਜਾਬੀ ਇੰਡਸਟਰੀ 'ਚ ਪੈਰ ਰੱਖਿਆ ਸੀ।ਉਨ੍ਹਾਂ ਨੇ ਦੱਸਿਆ ਕਿ ਉਸਨੇ ਸਕੂਲ 'ਚ ਪੜਦੇ ਹੋਏ ਹੀ ਇਕ ਵੀਡੀਓ ਕੀਤੀ ਸੀ।ਇਸ ਤੋਂ ਬਾਅਦ ਉਸ ਨੇ ਕਦੇ ਵੀ ਪਿੱਛੇ ਮੁੜਕੇ ਨਹੀਂ ਦੇਖਿਆ।ਹੁਣ ਤੱਕ ਉਹ 200 ਤੋਂ ਵੱਧ ਗੀਤਾਂ 'ਚ ਮਾਡਲ ਦੇ ਤੌਰ 'ਤੇ ਕੰਮ ਕਰ ਚੁੱਕੀ ਹੈ। [caption id="attachment_235837" align="aligncenter" width="300"]Punjabi Model Kamal Khangura Punjabi Music Industry Why Away ਪੰਜਾਬੀ ਮਾਡਲ ਕਮਲ ਖੰਗੂਰਾ ਕਿਉਂ ਰਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਦੂਰ, ਜਾਣੋਂ ਅਸਲੀ ਵਜ੍ਹਾ[/caption] ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਉਣ ਵਾਲੇ ਹਰ ਦੂਜੇ ਗੀਤ 'ਚ ਕਮਲ ਖੰਗੂਰਾ ਹੀ ਦਿਖਾਈ ਦਿੰਦੀ ਸੀ ਪਰ ਇਸੇ ਦੌਰਾਨ ਉਹ ਅਚਾਨਕ ਇੰਡਸਟਰੀ 'ਚੋਂ ਗਾਇਬ ਹੋ ਗਏ ਸਨ, ਜਿਸ ਬਾਰੇ ਕਮਲ ਨੇ ਇਕ ਇੰਟਰਵਿਊ 'ਚ ਖੁਲਾਸਾ ਕੀਤਾ ਹੈ ਕਿ ਕੰਮ ਦੇ ਚੱਕਰ 'ਚ ਉਸ ਦੀ ਪੜਾਈ ਅਧੂਰੀ ਰਹਿ ਗਈ ਸੀ।ਇਸ ਲਈ ਉਸ ਨੇ ਆਪਣੀ ਪੜਾਈ ਨੂੰ ਪੂਰਾ ਕਰਨ ਲਈ ਇੰਡਟਰੀ ਨੂੰ ਥੋੜੇ ਸਮੇਂ ਲਈ ਛੱਡ ਦਿੱਤਾ ਸੀ। -PTCNews


Top News view more...

Latest News view more...