PTC ਨਿਊਜ਼ ਦੇ ਸੀਨੀਅਰ ਪੱਤਰਕਾਰ ਮਨਿੰਦਰ ਸਿੰਘ ਮੋਂਗਾ ਅੰਮ੍ਰਿਤਸਰ ਪ੍ਰੈਸ ਕਲੱਬ ਦੇ ਬਣੇ ਜਨਰਲ ਸਕੱਤਰ
Punjab News: ਅੰਮ੍ਰਿਤਸਰ ਪ੍ਰੈਸ ਕਲੱਬ ਦੀ ਨਵੀਂ ਕਾਰਜਕਰਨੀ ਦੀ ਚੋਣ ਅੱਜ ਸਰਬਸੰਮਤੀ ਨਾਲ ਹੋ ਗਈ ਹੈ,ਜਿਸ ਵਿਚ ਰਾਜੇਸ਼ ਗਿੱਲ ਨੂੰ ਲਗਾਤਾਰ ਦੂਸਰੀ ਵਾਰ ਪ੍ਰੈਸ ਕਲੱਬ ਆਫ ਅੰਮ੍ਰਿਤਸਰ ਦਾ ਪ੍ਰਧਾਨ , ਪੀ ਟੀ ਸੀ ਨਿਊਜ਼ ਦੇ ਸੀਨੀਅਰ ਪੱਤਰਕਾਰ ਮਨਿੰਦਰ ਸਿੰਘ ਮੋਂਗਾ ਨੂੰ ਜਨਰਲ ਸਕੱਤਰ ਅਤੇ ਕਮਲ ਕਿਸ਼ੋਰ ਨੂੰ ਕੈਸ਼ੀਅਰ ਚੁਣਿਆ ਗਿਆ। ਇਸ ਤੋਂ ਇਲਾਵਾ ਵਿਪਿਨ ਰਾਣਾ, ਸਤੀਸ਼ ਸ਼ਰਮਾ, ਸੁਰਜੀਤ ਸਿੰਘ ਗੋਪੀਪੁਰ, ਵਿਸ਼ਾਲ ਸ਼ਰਮਾ ਅਤੇ ਦੀਪਕ ਮਹਿਰਾ ਨੂੰ ਉੱਪ ਪ੍ਰਧਾਨ ਥਾਪਿਆ ਗਿਆ ਅਤੇ 15 ਮੈਂਬਰੀ ਕਾਰਜਕਰਨੀ ਦਾ ਵੀ ਗਠਨ ਕੀਤਾ ਗਿਆ।
ਨਵੇਂ ਚੁਣੇ ਅਹੁਦੇਦਾਰਾਂ ਨੇ ਸਰਬਸੰਮਤੀ ਨਾਲ ਕੀਤੀ ਗਈ ਇਸ ਚੋਣ ਲਈ ਜਿਲੇ ਭਰ ਦੇ ਸਮੂਹ ਪੱਤਰਕਾਰਾਂ ਦਾ ਧੰਨਵਾਦ ਕਰਦਿਆਂ ਪੱਤਰਕਾਰ ਭਾਈਚਾਰੇ ਦੇ ਅਧਿਕਾਰਾਂ ਦੀ ਰੱਖਿਆ ਅਤੇ ਪ੍ਰੈਸ ਕਲੱਬ ਆਫ ਅੰਮ੍ਰਿਤਸਰ ਦੇ ਵਿਕਾਸ ਲਈ ਕਾਰਜ ਜਾਰੀ ਰੱਖਣ ਦਾ ਭਰੋਸਾ ਦਿੱਤਾ। ਨਵੀ ਚੁਣੀ ਗਈ ਟੀਮ ਦਾ ਸਿਹਰੇ ਪਾ ਸਵਾਗਤ ਕੀਤਾ ਗਿਆ। ਇਸ ਮੌਕੇ ਮਠਿਆਈਆਂ ਵੰਡ ਕੇ ਅਤੇ ਭੰਗੜੇ ਪਾ ਕੇ ਖੁਸ਼ੀ ਮਨਾਈ ਗਈ।
ਜ਼ਿਕਰਯੋਗ ਹੈ ਕਿ 2016 ਚ ਅਕਾਲੀ ਭਾਜਪਾ ਸਰਕਾਰ ਵੇਲੇ ਲੋਕ ਸੰਪਰਕ ਮੰਤਰੀ ਬਿਕਰਮ ਮਜੀਠੀਆ ਦੇ ਅਣਥੱਕ ਯਤਨਾਂ ਸਦਕਾਂ ਨਿਊ ਅੰਮ੍ਰਿਤਸਰ ਚ 3000 ਗੱਜ ਰਕਬੇ ਚ ਬੇਹਦ ਸ਼ਾਨਦਾਰ ਪ੍ਰੈਸ ਕਲੱਬ ਤਿਆਰ ਕਰਵਾਇਆ ਗਿਆ ਸੀ ਪਰ ਉਸ ਤੋਂ ਬਾਦ ਕਾਨੂੰਨੀ ਅੜਚਨਾਂ ਦੇ ਚਲਦਿਆਂ ਸਿਰਫ 2 ਸਾਲ ਪਹਿਲਾਂ ਹੀ ਪੱਤਰਕਾਰ ਭਾਈਚਾਰੇ ਨੂੰ ਇਸ ਦਾ ਕਬਜਾ ਮਿਲਿਆ ਅਤੇ ਪ੍ਰੈਸ ਕਲੱਬ ਦੀ ਬੇਹਤਰੀ ਲਈ ਸਮੂਹ ਪੱਤਰਕਾਰਾਂ ਵਲੋਂ ਇਸ ਵਾਰ ਸਰਵਸੰਮਤੀ ਨਾਲ ਚੋਣ ਕੀਤੀ ਗਈ।
- PTC NEWS