Fri, Apr 26, 2024
Whatsapp

ਪੰਜਾਬੀ ਗਾਇਕ ਐਲੀ ਮਾਂਗਟ 'ਤੇ ਮੁੜ ਪੰਜਾਬ ਪੁਲਿਸ ਦੀ ਅੱਖ , ਦੋਸਤ ਦੀ ਜਨਮ ਦਿਨ ਪਾਰਟੀ 'ਚ ਕਰਤਾ ਵੱਡਾ ਕਾਰਾ

Written by  Shanker Badra -- November 21st 2019 07:40 PM
ਪੰਜਾਬੀ ਗਾਇਕ ਐਲੀ ਮਾਂਗਟ 'ਤੇ ਮੁੜ ਪੰਜਾਬ ਪੁਲਿਸ ਦੀ ਅੱਖ , ਦੋਸਤ ਦੀ ਜਨਮ ਦਿਨ ਪਾਰਟੀ 'ਚ ਕਰਤਾ ਵੱਡਾ ਕਾਰਾ

ਪੰਜਾਬੀ ਗਾਇਕ ਐਲੀ ਮਾਂਗਟ 'ਤੇ ਮੁੜ ਪੰਜਾਬ ਪੁਲਿਸ ਦੀ ਅੱਖ , ਦੋਸਤ ਦੀ ਜਨਮ ਦਿਨ ਪਾਰਟੀ 'ਚ ਕਰਤਾ ਵੱਡਾ ਕਾਰਾ

ਪੰਜਾਬੀ ਗਾਇਕ ਐਲੀ ਮਾਂਗਟ 'ਤੇ ਮੁੜ ਪੰਜਾਬ ਪੁਲਿਸ ਦੀ ਅੱਖ , ਦੋਸਤ ਦੀ ਜਨਮ ਦਿਨ ਪਾਰਟੀ 'ਚ ਕਰਤਾ ਵੱਡਾ ਕਾਰਾ:ਲੁਧਿਆਣਾ : ਅਕਸਰ ਹੀ ਸੁਰਖੀਆਂ ਚ ਰਹਿਣ ਵਾਲੇ ਪੰਜਾਬੀ ਗਾਇਕ ਐਲੀ ਮਾਂਗਟ ਮੁੜ ਤੋਂ ਵਿਵਾਦਾਂ ਚ ਘਿਰ ਗਏ ਹਨ। ਲੁਧਿਆਣਾ ਦੇਪਿੰਡ ਧਰੋੜ 'ਚ ਦੋਸਤ ਦੇ ਜਨਮ ਦਿਨ ਦੀ ਪਾਰਟੀ 'ਤੇ ਆਏ ਪੰਜਾਬੀ ਗਾਇਕ ਐਲੀ ਮਾਂਗਟ ਨੇ ਹਵਾਈ ਫਾਇਰ ਕਰਕੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ। ਇਨ੍ਹਾਂ ਹੀ ਨਹੀਂ ਐਲੀ ਮਾਂਗਟ ਦੇ ਦੋਸਤਾਂ ਨੇ ਫਾਇਰਿੰਗ ਕਰਦਿਆਂ ਇੱਕ ਵੀਡੀਓ ਵੀ ਬਣਾਈ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤੀ ਹੈ। [caption id="attachment_362294" align="aligncenter" width="300"]Punjabi singer Elly Mangat his friend birthday party firing in Ludhiana ਪੰਜਾਬੀ ਗਾਇਕ ਐਲੀ ਮਾਂਗਟ 'ਤੇ ਮੁੜ ਪੰਜਾਬ ਪੁਲਿਸ ਦੀ ਅੱਖ , ਦੋਸਤ ਦੀ ਜਨਮ ਦਿਨ ਪਾਰਟੀ 'ਚ ਕਰਤਾ ਵੱਡਾ ਕਾਰਾ[/caption] ਇਸ ਦੌਰਾਨ ਗੋਲੀਆਂ ਦੀ ਆਵਾਜ਼ ਸੁਣ ਕੇ ਪਿੰਡ ਧਰੋੜ ਦੇ ਰਹਿਣ ਵਾਲੇ ਕਿਸੇ ਵਿਅਕਤੀ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ। ਇਸ ਮਾਮਲੇ 'ਚ ਸੂਚਨਾ ਮਿਲਦਿਆਂ ਹੀ ਏਐੱਸਆਈ ਬਲਬੀਰ ਸਿੰਘ ਮੌਕੇ 'ਤੇ ਪਹੁੰਚੇ। ਜਿਸ ਤੋਂ ਬਾਅਦ ਲੁਧਿਆਣਾਪੁਲੀਸ ਨੇ ਐਲੀ ਮਾਂਗਟ ਅਤੇ ਪਿੰਡ ਧਰੋੜ ਦੇ ਰਹਿਣ ਵਾਲੇ ਭੁਪਿੰਦਰ ਸਿੰਘ ਤੇ ਗੁਰਬੰਤ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਗੁਰਬੰਤ ਸਿੰਘ ਨੂੰ ਬਾਰਾਂ ਬੋਰ ਦੀ ਰਾਈਫਲ ਤੇ ਨੌਂ ਜ਼ਿੰਦਾ ਕਾਰਤੂਸਾਂ ਸਮੇਤ ਕਾਬੂ ਕਰ ਲਿਆ ਹੈ। [caption id="attachment_362295" align="aligncenter" width="300"]Punjabi singer Elly Mangat his friend birthday party firing in Ludhiana ਪੰਜਾਬੀ ਗਾਇਕ ਐਲੀ ਮਾਂਗਟ 'ਤੇ ਮੁੜ ਪੰਜਾਬ ਪੁਲਿਸ ਦੀ ਅੱਖ , ਦੋਸਤ ਦੀ ਜਨਮ ਦਿਨ ਪਾਰਟੀ 'ਚ ਕਰਤਾ ਵੱਡਾ ਕਾਰਾ[/caption] ਦੱਸਿਆ ਜਾਂਦਾ ਹੈ ਕਿ ਪੁਲਿਸ ਨੇ ਮੁਲਜ਼ਮ ਗੁਰਬੰਤ ਸਿੰਘ ਨੂੰ ਉਸ ਵੇਲੇ ਕਾਬੂ ਕੀਤਾ ,ਜਦੋਂ ਉਹ ਰਾਈਫਲ ਤੇ ਕਾਰਤੂਸਾਂ ਨੂੰ ਨਹਿਰ 'ਚ ਸੁੱਟਣ ਜਾ ਰਿਹਾ ਸੀ। ਏਐੱਸਆਈ ਬਲਵੀਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ 'ਚ ਭੁਪਿੰਦਰ ਸਿੰਘ ਤੇ ਐਲੀ ਮਾਂਗਟ ਦੀ ਤਲਾਸ਼ ਕੀਤੀ ਜਾ ਰਹੀ ਹੈ ਜਲਦੀ ਹੀ ਉਨ੍ਹਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ। [caption id="attachment_362296" align="aligncenter" width="300"]Punjabi singer Elly Mangat his friend birthday party firing in Ludhiana ਪੰਜਾਬੀ ਗਾਇਕ ਐਲੀ ਮਾਂਗਟ 'ਤੇ ਮੁੜ ਪੰਜਾਬ ਪੁਲਿਸ ਦੀ ਅੱਖ , ਦੋਸਤ ਦੀ ਜਨਮ ਦਿਨ ਪਾਰਟੀ 'ਚ ਕਰਤਾ ਵੱਡਾ ਕਾਰਾ[/caption] ਇਸ ਸਬੰਧੀ ਜਾਣਕਾਰੀ ਦਿੰਦਿਆਂ ਏਸੀਪੀ ਜਸ਼ਨਦੀਪ ਸਿੰਘ ਨੇ ਦੱਸਿਆ ਕਿ ਭੁਪਿੰਦਰ ਸਿੰਘ ਦੀ ਜਨਮ ਦਿਨ ਪਾਰਟੀ ਤੇ ਐਲੀ ਮਾਂਗਟ ਨੇ ਭੁਪਿੰਦਰ ਸਿੰਘ ਦੇ ਹੀ ਪਿਤਾ ਦੀ ਲਾਇਸੈਂਸੀ ਦੋਨਾਲੀ ਤੋਂ ਕਥਿਤ ਤੌਰ 'ਤੇ ਦੋ ਫਾਇਰ ਕੀਤੇ ,ਜਿਸ ਸੰਬੰਧੀ ਸਾਹਨੇਵਾਲ ਪੁਲਿਸ ਸਟੇਸ਼ਨ 'ਚ ਐਫਆਈਆਰ ਨੰਬਰ -275 ਦਰਜ ਹੋਈ ਹੈ। ਉਨ੍ਹਾਂ ਕਿਹਾ ਕਿ ਮਾਮਲੇ ਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਦੋਂ ਕਿ ਬਾਕੀਆਂ ਦੀ ਭਾਲ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ। -PTCNews


Top News view more...

Latest News view more...