ਪੰਜਾਬੀ ਗਾਇਕ ਗੈਰੀ ਸੰਧੂ ਨੂੰ ਲੱਗਾ ਸਦਮਾ , ਮਾਂ ਦਾ ਹੋਇਆ ਦਿਹਾਂਤ

By Shanker Badra - September 19, 2019 6:09 pm

ਪੰਜਾਬੀ ਗਾਇਕ ਗੈਰੀ ਸੰਧੂ ਨੂੰ ਲੱਗਾ ਸਦਮਾ , ਮਾਂ ਦਾ ਹੋਇਆ ਦਿਹਾਂਤ:ਜਲੰਧਰ : ਪੰਜਾਬੀ ਗਾਇਕ ਗੈਰੀ ਸੰਧੂ ਦੀ ਮਾਤਾ ਅਵਤਾਰ ਕੌਰ ਦਾ ਅੱਜ ਦਿਹਾਂਤ ਹੋ ਗਿਆ ਹੈ।ਗੈਰੀ ਸੰਧੂ ਦੇ ਮਾਤਾ ਜੀ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ ਤੇ ਅੱਜ ਦੁਪਹਿਰ ਬਾਅਦ ਉਨ੍ਹਾਂ ਨੇ ਆਖਰੀ ਸਾਹ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗਾਇਕ ਗੈਰੀ ਸੰਧੂ ਇਨੀਂ ਦਿਨੀਂ ਵਿਦੇਸ਼ ਦੌਰੇ 'ਤੇ ਹਨ।

Punjabi singer Garry Sandhu Mother Today Death ਪੰਜਾਬੀ ਗਾਇਕ ਗੈਰੀ ਸੰਧੂ ਨੂੰ ਲੱਗਾ ਸਦਮਾ , ਮਾਂ ਦਾ ਹੋਇਆ ਦਿਹਾਂਤ

ਪੰਜਾਬ ਦੇ ਨਾਮੀ ਗਾਇਕਗੈਰੀ ਸੰਧੂ ਦੇ ਮਾਤਾ ਜੀ ਦੇ ਦਿਹਾਂਤ ਤੋਂ ਬਾਅਦ ਸੰਗੀਤ ਜਗਤ 'ਚ ਸੋਗ ਦੀ ਲਹਿਰ ਹੈ। ਜਿਸ ਤੋਂ ਬਾਅਦ ਗਾਇਕ ਸੋਗ ਪ੍ਰਗਟ ਕਰਨ ਲਈ ਗੈਰੀ ਸੰਧੂ ਦੇ ਘਰ ਰੁੜਕਾ ਕਲਾਂ ਪਹੁੰਚ ਰਹੇ ਹਨ।

Punjabi singer Garry Sandhu Mother Today Death ਪੰਜਾਬੀ ਗਾਇਕ ਗੈਰੀ ਸੰਧੂ ਨੂੰ ਲੱਗਾ ਸਦਮਾ , ਮਾਂ ਦਾ ਹੋਇਆ ਦਿਹਾਂਤ

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਗੈਰੀ ਸੰਧੂ ਦੇ ਪਿਤਾ ਦਾ ਦਿਹਾਂਤ ਹੋਇਆ ਸੀ ਤੇ ਅੱਜ ਮਾਤਾ ਜੀ ਦੇ ਦਿਹਾਂਤ ਕਾਰਨ ਉਨ੍ਹਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਦੱਸ ਦੇਈਏ ਕਿ ਬੀਤੇ ਕੱਲ ਪੰਜਾਬੀ ਗਾਇਕ ਮਾਸਟਰ ਸਲੀਮ ਦੀ ਭਾਬੀ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਸੀ।
-PTCNews

adv-img
adv-img