ਪੰਜਾਬੀ ਗਾਇਕ ਸੁੱਖਾ ਦਿੱਲੀ ਵਾਲਾ ਦੀ ਹੋਈ ਮੌਤ ,ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਸੋਗ ਦੀ ਲਹਿਰ

Punjabi singer Sukha Delhi Wala Today Death
ਪੰਜਾਬੀ ਗਾਇਕ ਸੁੱਖਾ ਦਿੱਲੀ ਵਾਲਾ ਦੀ ਹੋਈ ਮੌਤ , ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਸੋਗ ਦੀ ਲਹਿਰ

ਪੰਜਾਬੀ ਗਾਇਕ ਸੁੱਖਾ ਦਿੱਲੀ ਵਾਲਾ ਦੀ ਹੋਈ ਮੌਤ ,ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਸੋਗ ਦੀ ਲਹਿਰ:ਜਲੰਧਰ : ਪੌਪ ਸਟਾਰ ਤੇ ਪੰਜਾਬੀ ਗਾਇਕ ਸੁਖਵਿੰਦਰ ਸਿੰਘ ਉਰਫ ਸੁੱਖਾ ਦਿੱਲੀ ਵਾਲਾ ਦੀ ਅੱਜ ਮੌਤ ਹੋ ਗਈ ਹੈ।ਸੁੱਖਾ ਦਿੱਲੀ ਵਾਲਾ ਦੀ ਮੌਤ ਦਾ ਉਸ ਦੇ ਸਿਰ ‘ਚ ਸੱਟ ਲੱਗਣ ਨਾਲ ਹੋਈ ਹੈ।ਪੰਜਾਬੀ ਗਾਇਕ ਸੁੱਖਾ ਗੋਲਡਨ ਐਵੇਨਿਊ ‘ਚ ਰਹਿੰਦੇ ਸਨ ਅਤੇ ਉਸਦੀ ਆਪਣੇ ਹੀ ਘਰ ‘ਚ ਡਿੱਗਣ ਕਾਰਨ ਮੌਤ ਹੋਈ ਹੈ।

Punjabi singer Sukha Delhi Wala Today Death
ਪੰਜਾਬੀ ਗਾਇਕ ਸੁੱਖਾ ਦਿੱਲੀ ਵਾਲਾ ਦੀ ਹੋਈ ਮੌਤ , ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਸੋਗ ਦੀ ਲਹਿਰ

ਮਿਲੀ ਜਾਣਕਾਰੀ ਮੁਤਾਬਕ ਸੁੱਖਾ ਦਿੱਲੀ ਵਾਲਾ ਤਿੰਨ ਸਾਲ ਪਹਿਲਾਂ ਪਤਨੀ ਨਾਲ ਤਲਾਕ ਪਿਛੋਂ ਡਿਪ੍ਰੈਸ਼ਨ ‘ਚ ਰਹਿ ਰਿਹਾ ਸੀ।ਇਸ ਮਗਰੋਂ ਉਸ ਨੂੰ ਸ਼ਰਾਬ ਦੀ ਆਦਤ ਪੈ ਗਈ। ਸੁੱਖਾ ਦਿੱਲੀ ਵਾਲਾ ਆਪਣੇ ਘਰ ਦੀ ਛੱਤ ‘ਤੇ ਬੈਠ ਕੇ ਸ਼ਰਾਬ ਪੀ ਰਹੇ ਸਨ।ਇਸੇ ਦੌਰਾਨ ਉਹਨਾਂ ਦਾ ਪੈਰ ਤਿਲਕ ਗਿਆ ਤੇ ਉਹ ਹੇਠਾਂ ਡਿੱਗ ਗਏ।ਉਹਨਾਂ ਦੇ ਸਿਰ ਵਿੱਚ ਗੰਭੀਰ ਸੱਟ ਵੱਜੀ, ਇਸ ਤੋਂ ਬਾਅਦ ਉਹਨਾਂ ਨੂੰ ਜਲੰਦਰ ਦੇ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਉਹਨਾਂ ਦੀ ਮੌਤ ਹੋ ਗਈ।

Punjabi singer Sukha Delhi Wala Today Death
ਪੰਜਾਬੀ ਗਾਇਕ ਸੁੱਖਾ ਦਿੱਲੀ ਵਾਲਾ ਦੀ ਹੋਈ ਮੌਤ , ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਸੋਗ ਦੀ ਲਹਿਰ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਸੋਸ਼ਲ ਮੀਡੀਆ ‘ਤੇ ਮਚਾਇਆ ਤਹਿਲਕਾ ,ਦੇਖੋ ਤਸਵੀਰਾਂ

ਜ਼ਿਕਰਯੋਗ ਹੈ ਕਿ ਸੁੱਖਾ ਦਿੱਲੀ ਵਾਲਾ ‘ਜੁੱਤੀ ਝਾੜ ਕੇ ਚੜ੍ਹੀਂ ਮੁਟਿਆਰੇ ਗੱਡੀ ਏ ਸ਼ੌਕੀਨ ਜੱਟ ਦੀ, ਮੁੰਡਿਆਂ ਨੇ ਠੇਕਾ ਲੈ ਲਿਆ ਤੇਰੇ ਕਾਲਜ ਦੀ ਕੰਟੀਨ ਦਾ, ਓਨੇ ਮੇਰੇ ਸਿਰ ‘ਤੇ ਨੀ ਵਾਲ ਸੋਹਣੀਏ’ ਗੀਤਾਂ ਨਾਲ ਪੌਪ ਗਾਇਕੀ ਦੇ ਖੇਤਰ ਵਿਚ ਆਪਣਾ ਲੋਹਾ ਮਨਵਾ ਚੁੱਕੇ ਹਨ।
-PTCNews