Fri, Apr 26, 2024
Whatsapp

ਅਮਰੀਕਾ ਵਿਖੇ ਟਰੱਕ ਹਾਦਸੇ 'ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ , ਮ੍ਰਿਤਕ ਦੀ ਮਾਂ ਸਦਮੇ 'ਚ

Written by  Shanker Badra -- September 06th 2021 01:05 PM
ਅਮਰੀਕਾ ਵਿਖੇ ਟਰੱਕ ਹਾਦਸੇ 'ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ , ਮ੍ਰਿਤਕ ਦੀ ਮਾਂ ਸਦਮੇ 'ਚ

ਅਮਰੀਕਾ ਵਿਖੇ ਟਰੱਕ ਹਾਦਸੇ 'ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ , ਮ੍ਰਿਤਕ ਦੀ ਮਾਂ ਸਦਮੇ 'ਚ

ਫਰਿਜ਼ਨੋ : ਅਮਰੀਕਾ ਵਿੱਚ ਪੰਜਾਬੀ ਟਰੱਕ ਡ੍ਰਾਈਵਰਾਂ ਦੀਆਂ ਐਕਸੀਡੈਂਟਾਂ ਦੌਰਾਨ ਮੌਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਬੀਤੇ ਦਿਨੀਂ ਬਰਿੰਗਟਨ ਕੈਲੀਫੋਰਨੀਆਂ ਨਿਵਾਸੀ ਪੰਜਾਬੀ ਟਰੱਕ ਡਰਾਈਵਰ ਜਸਵੰਤ ਸਿੰਘ (29) ਦੀ ਅਮਰੀਰਾ ਦੀ ਮਸੂਰੀ ਸਟੇਟ ਵਿੱਚ ਇੱਕ ਟਰੱਕ ਦੁਰਘਟਨਾ ਵਿੱਚ ਮੌਤ ਹੋ ਗਈ ਹੈ। [caption id="attachment_530530" align="aligncenter" width="300"] ਅਮਰੀਕਾ ਵਿਖੇ ਟਰੱਕ ਹਾਦਸੇ 'ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ , ਮ੍ਰਿਤਕ ਦੀ ਮਾਂ ਸਦਮੇ 'ਚ[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬ ’ਚ ਅੱਜ ਤੋਂ ਅਣਮਿੱਥੇ ਸਮੇਂ ਲਈ ਬੰਦ ਰਹਿਣਗੀਆਂ ਸਰਕਾਰੀ ਬੱਸਾਂ , ਜਾਣੋਂ ਕਿਉਂ ਜਾਣਕਾਰੀ ਅਨੁਸਾਰ ਇਹ ਹਾਦਸਾ ਟਰੱਕ ਦੇ ਖੱਡ ਵਿੱਚ ਡਿੱਗਣ ਕਾਰਨ ਵਾਪਰਿਆ ਹੈ। ਦੱਸਿਆ ਜਾਂਦਾ ਹੈ ਕਿ ਜਸਵੰਤ ਸਿੰਘ ਤਿੰਨ ਕੁ ਸਾਲ ਪਹਿਲਾਂ ਅਮਰੀਕਾ ਆਇਆ ਸੀ ਅਤੇ ਇੱਥੇ ਪਰਿਵਾਰ ਦੇ ਸੁਨਹਿਰੀ ਭਵਿੱਖ ਲਈ ਇਕੱਲਾ ਰਹਿਕੇ ਸਖ਼ਤ ਮਿਹਨਤ ਕਰ ਰਿਹਾ ਸੀ। [caption id="attachment_530533" align="aligncenter" width="300"] ਅਮਰੀਕਾ ਵਿਖੇ ਟਰੱਕ ਹਾਦਸੇ 'ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ , ਮ੍ਰਿਤਕ ਦੀ ਮਾਂ ਸਦਮੇ 'ਚ[/caption] ਇਸ ਹਾਦਸੇ ਸਮੇਂ ਜਸਵੰਤ ਸਿੰਘ ਪਿੱਛੇ ਬਿੱਡ 'ਤੇ ਸੋ ਰਿਹਾ ਸੀ ਅਤੇ ਟੀਮ ਡਰਾਈਵਰ ਟਰੱਕ ਚਲਾ ਰਿਹਾ ਸੀ। ਇਸ ਹਾਦਸੇ ਵਿਚ ਟੀਮ ਡਰਾਈਵਰ ਵੀ ਜ਼ਖਮੀ ਹੋਇਆ ਹੈ। ਇਸ ਹਾਦਸੇ ਨੇ ਪੂਰੇ ਪੰਜਾਬੀ ਭਾਈਚਾਰੇ ਨੂੰ ਸੁੰਨ ਕਰਕੇ ਰੱਖ ਦਿੱਤਾ ਹੈ ਅਤੇ ਮ੍ਰਿਤਕ ਦੀ ਮਾਂ ਵੀ ਸਦਮੇ ਵਿੱਚ ਹੈ। [caption id="attachment_530532" align="aligncenter" width="300"] ਅਮਰੀਕਾ ਵਿਖੇ ਟਰੱਕ ਹਾਦਸੇ 'ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ , ਮ੍ਰਿਤਕ ਦੀ ਮਾਂ ਸਦਮੇ 'ਚ[/caption] ਜਸਵੰਤ ਸਿੰਘ ਮਮਦੋਟ ਦੇ ਪਿੰਡ ਲਖਮੀਰ ਕੇ ਉਤਾੜ ਭੱਟੀਆ, ਜ਼ਿਲ੍ਹਾ ਫ਼ਿਰੋਜ਼ਪੁਰ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ। ਜਸਵੰਤ ਸਿੰਘ ਦੇ ਪਿਤਾ ਤੇਜਾ ਸਿੰਘ ਦੀ 2001 ਵਿੱਚ ਮੌਤ ਹੋ ਗਈ ਸੀ। ਇਸ ਸਮੇਂ ਪੰਜਾਬ ਵਿੱਚ ਮਾਤਾ ਕਸ਼ਮੀਰ ਕੌਰ ਪੁੱਤ ਦੀ ਮੌਤ ਕਾਰਨ ਗਹਿਰੇ ਸਦਮੇ ਵਿੱਚ ਹੈ। -PTCNews


Top News view more...

Latest News view more...