Fri, Apr 26, 2024
Whatsapp

ਨਿਊਜ਼ੀਲੈਂਡ : ਪੰਜਾਬੀ ਨੌਜਵਾਨ ਦੇ ਕਤਲ ਪਿੱਛੇ ਦੋਸਤ ਦਾ ਹੱਥ, ਇਸ ਤਰ੍ਹਾਂ ਰਚੀ ਸਾਜਿਸ਼ 

Written by  Joshi -- May 25th 2018 01:02 PM
ਨਿਊਜ਼ੀਲੈਂਡ : ਪੰਜਾਬੀ ਨੌਜਵਾਨ ਦੇ ਕਤਲ ਪਿੱਛੇ ਦੋਸਤ ਦਾ ਹੱਥ, ਇਸ ਤਰ੍ਹਾਂ ਰਚੀ ਸਾਜਿਸ਼ 

ਨਿਊਜ਼ੀਲੈਂਡ : ਪੰਜਾਬੀ ਨੌਜਵਾਨ ਦੇ ਕਤਲ ਪਿੱਛੇ ਦੋਸਤ ਦਾ ਹੱਥ, ਇਸ ਤਰ੍ਹਾਂ ਰਚੀ ਸਾਜਿਸ਼ 

ਨਿਊਜ਼ੀਲੈਂਡ : ਪੰਜਾਬੀ ਨੌਜਵਾਨ ਦੇ ਕਤਲ ਪਿੱਛੇ ਦੋਸਤ ਦਾ ਹੱਥ, ਇਸ ਤਰ੍ਹਾਂ ਰਚੀ ਸਾਜਿਸ਼ ਪਿਛਲੇ ਸਾਲ 18 ਦਸੰਬਰ ਨੂੰ ਨਿਊਜ਼ੀਲੈਂਡ ਤੋਂ ਇੱਕ ਨੌਜਵਾਨ ਦੇ ਕਤਲ ਦੀ ਖਬਰ ਮਿਲੀ ਸੀ, ਜਿਸ ਕਾਰਨ ਪੂਰੇ ਪੰਜਾਬੀ ਭਾਈਚਾਰੇ 'ਚ ਸੋਗ ਦੀ ਲਹਿਰ ਫੈਲ ਗਈ ਸੀ। ਹੁਣ ਇਸ ਮਾਮਲੇ 'ਚ ਅਦਾਲਤ ਨੇ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਮ੍ਰਿਤਕ ਦੀ ਪਹਿਚਾਣ ਸੰਦੀਪ ਧੀਮਾਨ ਵਜੋਂ ਹੋਈ ਸੀ, ਜਿਸਦੀ ਲਾਸ਼ ਮਾਟਾਹੋਰੂਆ ਰੋਡ ਤੋਂ ਮਿਲੀ ਸੀ। ਇਸ ਮਾਮਲੇ 'ਚ ਦੋਸ਼ੀ ਕੋਈ ਹੋਰ ਨਹੀਂ ਬਲਕਿ ਮ੍ਰਿਤਕ ਦਾ ਆਪਣਾ ਹੀ ਦੋਸਤ ਨਿਕਲਿਆ ਹੈ ਜਿਸਨੂੰ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। Punjabi youth killed in newzealandਮਿਲੀ ਜਾਣਕਾਰੀ ਮੁਤਾਬਕ, ਪੰਜਾਬ ਦੇ ਖਰੜ ਇਲਾਕੇ ਨਾਲ ਸਬੰਧਤ ਸੰਦੀਪ ਦੇ ਕਤਲ ਦੇ ਦੋਸ਼ 'ਚ 17 ਸਾਲ ਦੇ ਸ਼ੋਨ ਕ੍ਰੋਰੀਆਖ਼ਿਲਾਫ਼ ਹਿੰਸਕ ਲੁੱਟ ਦੀ ਵਾਰਦਾਤ ਅਤੇ ਕਤਲ ਕਰਨ ਦੇ ਦੋਸ਼ ਦਰਜ ਸਨ। ਵਾਰਦਾਤ ਨੂੰ ਅੰਜਾਮ ਦੇਣ ਲਈ ਮਾਮਲੇ 'ਚ ਇੱਕ ਮਹਿਲਾ ਦਾ ਵੀ ਹੱਥ ਸੀ। ਕਿਵੇਂ ਰਚੀ ਸਾਜਿਸ਼? ਦੋਸ਼ੀ ਸ਼ੋਨ ਕ੍ਰੋਰੀਆ ਨੇ ਜਾਣ ਬੁੱਝ ਕੇ ਪਹਿਲਾਂ ਸੰਦੀਪ ਨਾਲ ਦੋਸਤੀ ਕੀਤੀ ਅਤੇ ਫਿਰ ਉਸਦੀ ਅੱਖ ਸੰਦੀਪ ਦੀ ਗੱਡੀ 'ਤੇ ਆ ਗਈ ਜਿਸਨੂੰ ਚੋਰੀ ਕਰਨ ਦੇ ਮਕਸਦ ਨਾਲ ਉਸਨੇ ਧੀਮਾਨ ਨੂੰ ਕਿਹਾ ਕਿ ਕਿਤੇ ਘੁੰਮਣ ਚੱਲਦੇ ਹਾਂ। ਇੱਕ ਸੁੰਨਸਾਨ ਰਾਹ 'ਤੇ ਜਾ ਕੇ ਉਸਨੇ ਗੱਡੀ ਚੋਰੀ ਕਰਨ ਦੇ ਮਕਸਦ ਨਾਲ ਸੰਦੀਪ 'ਤੇ ਚਾਕੂ ਨਾਲ 9 ਵਾਰ ਕੀਤੇ ਜਿਸ ਕਾਰਨ ਉਸਦੀ ਮੌਤ ਹੋ ਗਈ। ਸੰਦੀਪ 2015 'ਚ ਚੰਗੇ ਭਵਿੱਖ ਦੀ ਭਾਲ 'ਚ ਨਿਊਜ਼ੀਲੈਂਡ ਗਿਆ ਸੀ। —PTC News


Top News view more...

Latest News view more...