ਆਮ ਆਦਮੀ ਪਾਰਟੀ ਵੱਲੋਂ ਸਾਦਿਕ ਦੀ ਟਰੱਕ ਯੂਨੀਅਨ 'ਤੇ ਕਬਜ਼ਾ
ਸਾਦਿਕ : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪੰਜਾਬ ਵਿੱਚ ਪਹਿਲ ਕਰਦਿਆਂ ਆਮ ਆਦਮੀ ਪਾਰਟੀ ਦੇ ਸਮਰਥਕਾਂ ਵੱਲੋਂ ਸਾਦਿਕ ਦੀ ਟਰੱਕ ਯੂਨੀਅਨ ਉਤੇ ਕਬਜ਼ਾ ਕਰ ਕੇ ਆਪਣੇ ਅਹੁਦੇਦਾਰ ਐਲਾਨ ਦਿੱਤੇ ਗਏ ਹਨ।
ਅੱਜ ਸਵੇਰ ਤੋਂ ਹੀ ਟਰੱਕ ਯੂਨੀਅਨ ਸਾਦਿਕ ਦੇ ਦਫਤਰ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਟਰੱਕ ਅਪ੍ਰੇਟਰਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ। ਜਦ ਆਮ ਆਦਮੀ ਪਾਰਟੀ ਦੇ ਸਮਰਥਕਾਂ ਵੱਲੋਂ ਆਪਣਾ ਪ੍ਰਧਾਨ ਬਣਾਉਣ ਲਈ ਕਾਰਵਾਈ ਸ਼ੁਰੂ ਕੀਤੀ ਤਾਂ ਕੁਝ ਲੋਕਾਂ ਵੱਲੋਂ ਵਿਰੋਧ ਵੀ ਕੀਤਾ ਗਿਆ ਇਕ-ਦੂਜੇ ਨਾਲ ਹੱਥੋਪਾਈ ਵੀ ਹੋਏ ਪਰ ਉਨ੍ਹਾਂ ਨੂੰ ਕਮਰੇ ਵਿੱਚ ਬਾਹਰ ਕੱਢ ਦਿੱਤਾ ਗਿਆ।
ਵਿਰੋਧ ਕਰ ਰਹੇ ਗਰਮੇਜ ਸਿੰਘ ਗੋਰਾ ਤੇ ਗੁਰਮੇਲ ਸਿੰਘ ਸਾਧੂਵਾਲਾ ਨੇ ਕਿਹਾ ਕਿ ਜੇ ਇਹ ਚੋਣ ਕਰਨੀ ਸੀ ਤਾਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਆਪ ਆ ਕੇ ਐਲਾਨ ਕਰਦੇ। ਸਾਨੂੰ ਇਹ ਨਿਯੁਕਤੀਆਂ ਮਨਜ਼ੂਰ ਨਹੀਂ ਤੇ ਅਸੀਂ ਜਲਦੀ ਵਿਧਾਇਕ ਨੂੰ ਮਿਲਾਂਗੇ।
ਉਪਰੰਤ ਸੁਖਰਾਜ ਸਿੰਘ ਰਾਜਾ ਬੁੱਟਰ ਨੂੰ ਪ੍ਰਧਾਨ, ਜਗਨਾਮ ਸਿੰਘ ਤੇ ਪਰਵਿੰਦਰ ਸਿੰਘ ਕਾਉਣੀ ਨੂੰ ਮੀਤ ਪ੍ਰਧਾਨ ਤੇ ਗੁਰਵਿੰਦਰ ਸਿੰਘ, ਮਲਕੀਤ ਸਿੰਘ, ਮਹੰਤਾ ਸਿੰਘ, ਦੱਲ ਸਿੰਘ ਘੁੱਦੂਵਾਲਾ, ਬਿੱਕਰ ਸਿੰਘ ਸਾਦਿਕ, ਕਾਕਾ ਡੋਡ, ਹਰਫੂਲ ਸਿੰਘ ਮਰਾੜ੍ਹ ਤੇ ਸਰਬਜੀਤ ਸਿੰਘ ਮਾਨੀ ਸਿੰਘ ਵਾਲਾ ਨੂੰ ਮੈਂਬਰ ਚੁਣ ਕੇ ਹਾਰ ਪਾ ਕੇ ਵਧਾਈਆਂ ਦਿੱਤੀਆਂ ਗਈਆਂ ਤੇ ਖ਼ੁਸ਼ੀ ਵਿੱਚ ਲੱਡੂ ਵੰਡੇ ਗਏ। ਇਸ ਮੌਕੇ ਸਾਦਿਕ ਪੁਲਿਸ ਵੀ ਮੌਕੇ ਉਤੇ ਹਾਜ਼ਰ ਸੀ।
ਰਿਪੋਰਟ : ਅਮਨਦੀਪ ਸਿੰਘ
ਇਹ ਵੀ ਪੜ੍ਹੋ : ਪੰਜਾਬ 'ਚ ਕਣਕ ਦੀ ਸਰਕਾਰੀ ਖ਼ਰੀਦ 1 ਅਪ੍ਰੈਲ ਤੋਂ ਸ਼ੁਰੂ ਹੋਵੇਗੀ, 'ਆਪ' ਅੱਗੇ ਕਈ ਚੁਣੌਤੀਆਂ