ਪੀਵੀਆਰ ਤੇ ਆਈਨੌਕਸ ਵੱਲੋਂ ਰਲੇਵੇਂ ਦਾ ਐਲਾਨ
ਨਵੀਂ ਦਿੱਲੀ : ਮਲਟੀਪਲੈਕਸ ਦਿੱਗਜ (PVR) ਤੇ ਆਈਨੌਕਸ (Inox) ਨੇ ਅੱਜ ਆਪਣੀਆਂ ਦੋ ਕੰਪਨੀਆਂ ਦੇ ਰਲੇਵੇਂ ਦਾ ਐਲਾਨ ਕੀਤਾ ਜੋ ਸਾਲ ਦੇ ਸਭ ਤੋਂ ਵੱਡੇ ਵਪਾਰਕ ਸੌਦੇ ਹੋ ਸਕਦਾ ਹੈ। ਆਈਨੌਕਸ ਨੇ ਇੱਕ ਬਿਆਨ ਵਿੱਚ ਕਿਹਾ 1,500 ਤੋਂ ਵੱਧ ਸਕ੍ਰੀਨਾਂ ਦੇ ਨੈਟਵਰਕ ਦੇ ਨਾਲ ਇੱਕ ਬੇਮਿਸਾਲ ਤਜਰਬਾ ਪ੍ਰਦਾਨ ਕਰਨ ਲਈ ਭਾਰਤ ਦੀਆਂ ਦੋ ਸਭ ਤੋਂ ਸ਼ਾਨਦਾਰ ਸਿਨੇਮਾ ਬ੍ਰਾਂਡ ਕੰਪਨੀਆਂ ਇਕੱਠੀਆਂ ਹੋਣ ਜਾ ਰਹੀਆਂ ਹਨ।
ਨਵੀਂ ਫਰਮ ਵਿੱਚ ਆਈਨੌਕਸ ਦੀ 16.66 ਫ਼ੀਸਦੀ ਹਿੱਸੇਦਾਰੀ ਹੋਵੇਗੀ ਅਤੇ ਪੀਵੀਆਰ ਦੀ 10.62 ਫ਼ੀਸਦੀ ਹਿੱਸੇਦਾਰੀ ਹੋਵੇਗੀ। ਇੱਕ ਵਾਰ ਰਲੇਵੇਂ ਦੇ ਮੁਕੰਮਲ ਹੋਣ ਤੋਂ ਮਗਰੋਂ ਕੰਪਨੀ ਨੂੰ ਪੀਵੀਆਰ ਆਈਨੌਕਸ ਲਿਮਿਟਡ ਵਜੋਂ ਜਾਣਿਆ ਜਾਵੇਗਾ।
ਆਈਨੌਕਸ ਨੇ ਕਿਹਾ ਕਿ ਪੀਵੀਆਰ ਜਾਂ ਆਈਨੌਕਸ ਦੇ ਤੌਰ 'ਤੇ ਪਹਿਲਾਂ ਤੋਂ ਮੌਜੂਦ ਸਕਰੀਨਾਂ ਉਨ੍ਹਾਂ ਨਾਵਾਂ ਦੇ ਤਹਿਤ ਜਾਰੀ ਰਹਿਣਗੀਆਂ ਪਰ ਰਲੇਵੇਂ ਤੋਂ ਬਾਅਦ ਖੋਲ੍ਹੀਆਂ ਗਈਆਂ ਸਕ੍ਰੀਨਾਂ ਸਾਂਝੇ ਨਾਮ ਨਾਲ ਕੰਮ ਕਰਨਗੀਆਂ। ਅਜੈ ਬਿਜਲੀ ਪੀਵੀਆਰ ਆਈਨੌਕਸ ਲਿਮਟਿਡ ਦੇ ਪ੍ਰਬੰਧ ਨਿਰਦੇਸ਼ਕ ਹੋਣਗੇ।
ਸੰਜੀਵ ਕੁਮਾਰ ਕਾਰਜਕਾਰੀ ਨਿਰਦੇਸ਼ਕ ਹੋਣਗੇ ਅਤੇ ਪਵਨ ਕੁਮਾਰ ਜੈਨ ਬੋਰਡ ਦੇ ਗੈਰ-ਕਾਰਜਕਾਰੀ ਚੇਅਰਮੈਨ ਹੋਣਗੇ। ਪੁਨਰਗਠਿਤ ਬੋਰਡ ਦੇ 10 ਮੈਂਬਰ ਹੋਣਗੇ। ਆਈਨੌਕਸ ਤੇ ਪੀਵੀਆਰ ਦੋਵਾਂ ਦੀ ਬਰਾਬਰ ਨੁਮਾਇੰਦਗੀ ਹੋਵੇਗੀ। ਬਿਆਨ ਵਿੱਚ ਲਿਖਿਆ ਗਿਆ ਹੈ, "ਸੰਯੁਕਤ ਸੰਸਥਾ ਭਾਰਤ ਵਿੱਚ ਸਭ ਤੋਂ ਵੱਡੀ ਫਿਲਮ ਪ੍ਰਦਰਸ਼ਨੀ ਕੰਪਨੀ ਬਣ ਜਾਵੇਗੀ ਜੋ 109 ਸ਼ਹਿਰਾਂ ਵਿੱਚ 341 ਜਾਇਦਾਦਾਂ ਵਿੱਚ 1,546 ਸਕ੍ਰੀਨਾਂ ਦਾ ਸੰਚਾਲਨ ਕਰੇਗੀ। ਇਹ ਰਲੇਵਾਂ ਉਦੋਂ ਹੋਇਆ ਹੈ ਜਦੋਂ ਕੋਵਿਡ -19 ਮਹਾਮਾਰੀ ਕਾਰਨ ਕਈ ਮਹੀਨੇ ਬੰਦ ਰਹਿਣ ਤੋਂ ਬਾਅਦ ਦੇਸ਼ ਭਰ ਦੇ ਥੀਏਟਰ ਦੁਬਾਰਾ ਖੁੱਲ੍ਹ ਰਹੇ ਹਨ।
ਇਹ ਵੀ ਪੜ੍ਹੋ : ਨਾਟੋ ਫ਼ੌਜੀ ਅਭਿਆਸ ਦੌਰਾਨ ਫ਼ੌਤ ਹੋਏ 4 ਸੈਨਿਕਾਂ ਦੀਆਂ ਲਾਸ਼ਾਂ ਅਮਰੀਕਾ ਭੇਜੀਆਂ