Mon, Apr 29, 2024
Whatsapp

ਰਾਹੁਲ ਗਾਂਧੀ ਨੇ 'ਰੇਪ ਇਨ ਇੰਡੀਆ' ਵਾਲੇ ਬਿਆਨ 'ਤੇ ਮਾਫ਼ੀ ਮੰਗਣ ਤੋਂ ਕੀਤਾ ਇਨਕਾਰ , ਮੋਦੀ ਦੀ ਵੀਡੀਓ ਕੀਤੀ ਸ਼ੇਅਰ

Written by  Shanker Badra -- December 13th 2019 06:01 PM -- Updated: December 13th 2019 06:02 PM
ਰਾਹੁਲ ਗਾਂਧੀ ਨੇ 'ਰੇਪ ਇਨ ਇੰਡੀਆ' ਵਾਲੇ ਬਿਆਨ 'ਤੇ ਮਾਫ਼ੀ ਮੰਗਣ ਤੋਂ ਕੀਤਾ ਇਨਕਾਰ , ਮੋਦੀ ਦੀ ਵੀਡੀਓ ਕੀਤੀ ਸ਼ੇਅਰ

ਰਾਹੁਲ ਗਾਂਧੀ ਨੇ 'ਰੇਪ ਇਨ ਇੰਡੀਆ' ਵਾਲੇ ਬਿਆਨ 'ਤੇ ਮਾਫ਼ੀ ਮੰਗਣ ਤੋਂ ਕੀਤਾ ਇਨਕਾਰ , ਮੋਦੀ ਦੀ ਵੀਡੀਓ ਕੀਤੀ ਸ਼ੇਅਰ

ਰਾਹੁਲ ਗਾਂਧੀ ਨੇ 'ਰੇਪ ਇਨ ਇੰਡੀਆ' ਵਾਲੇ ਬਿਆਨ 'ਤੇ ਮਾਫ਼ੀ ਮੰਗਣ ਤੋਂ ਕੀਤਾ ਇਨਕਾਰ , ਮੋਦੀ ਦੀ ਵੀਡੀਓ ਕੀਤੀ ਸ਼ੇਅਰ:ਨਵੀਂ ਦਿੱਲੀ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ 'ਰੇਪ ਇਨ ਇੰਡੀਆ' ਵਾਲੇ ਬਿਆਨ 'ਤੇ ਮਾਫ਼ੀ ਮੰਗਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਝਾਰਖੰਡ 'ਚ ਚੋਣ ਰੈਲੀ 'ਚ ਕੀਤੀ ਗਈ ਟਿੱਪਣੀ ਨੂੰ ਲੈ ਕੇ ਸ਼ੁੱਕਰਵਾਰ ਨੂੰ ਲੋਕ ਸਭਾ 'ਚ ਜੰਮ ਕੇ ਹੰਗਾਮਾ ਹੋਇਆ ਅਤੇ ਭਾਜਪਾ ਸੰਸਦ ਮੈਂਬਰਾਂ ਨੇ ਰਾਹੁਲ ਗਾਂਧੀ ਨੂੰ ਮਾਫ਼ੀ ਮੰਗਣ ਦੇ ਲਈ ਕਿਹਾ ਸੀ। ਲੋਕ ਸਭਾ ਦੀ ਕਾਰਵਾਈ ਅਣਮਿਥੇ ਸਮੇਂ ਦੇ ਲਈ ਮੁਲਤਵੀ ਕੀਤੇ ਜਾਣ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਮਾਫ਼ੀ ਨਹੀਂ ਮੰਗਣਗੇ। [caption id="attachment_368998" align="aligncenter" width="300"]Rahul Gandhi 'Rap refuses to apologize over 'Rap in India' statement ਰਾਹੁਲ ਗਾਂਧੀ ਨੇ 'ਰੇਪ ਇਨ ਇੰਡੀਆ' ਵਾਲੇ ਬਿਆਨ 'ਤੇਮਾਫ਼ੀ ਮੰਗਣ ਤੋਂ ਕੀਤਾ ਇਨਕਾਰ , ਮੋਦੀ ਦੀ ਵੀਡੀਓ ਕੀਤੀ ਸ਼ੇਅਰ[/caption] ਰਾਹੁਲ ਗਾਂਧੀ ਨੇ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਬਿਆਨ ਦੀ ਵੀਡੀਓ ਕਲਿੱਪ ਵੀ ਸ਼ੇਅਰ ਕੀਤੀ, ਜਿਸ ਵਿੱਚ ਦਿੱਲੀ ਨੂੰ 'ਰੇਪ ਕੈਪੀਟਲ' ਕਿਹਾ ਗਿਆ ਸੀੇ। ਉਨ੍ਹਾਂ ਕਿਹਾ ਕਿ ਨਾਰਥ ਈਸਟ 'ਚ ਵਿਰੋਧ ਪ੍ਰਦਰਸ਼ਨਾਂ ਤੋਂ ਧਿਆਨ ਹਟਾਉਣ ਲਈ ਭਾਜਪਾ ਵੱਲੋਂ ਇਸ ਨੂੰ ਮੁੱਦਾ ਬਣਾਇਆ ਜਾ ਰਿਹਾ ਹੈ। ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਪੀਐੱਮ ਮੋਦੀ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ, ਪਹਿਲੀ ਨਾਰਥ ਈਸਟ ਨੂੰ ਅੱਗ ਦੇ ਹਵਾਲੇ ਕਰਨ ਲਈ, ਭਾਰਤ ਦੀ ਅਰਥਵਿਵਸਥਾ ਨੂੰ ਨਸ਼ਟ ਕਰਨ ਲਈ। [caption id="attachment_368996" align="aligncenter" width="300"]Rahul Gandhi 'Rap refuses to apologize over 'Rap in India' statement ਰਾਹੁਲ ਗਾਂਧੀ ਨੇ 'ਰੇਪ ਇਨ ਇੰਡੀਆ' ਵਾਲੇ ਬਿਆਨ 'ਤੇਮਾਫ਼ੀ ਮੰਗਣ ਤੋਂ ਕੀਤਾ ਇਨਕਾਰ , ਮੋਦੀ ਦੀ ਵੀਡੀਓ ਕੀਤੀ ਸ਼ੇਅਰ[/caption] ਦੱਸ ਦੇਈਏ ਕਿਰਾਹੁਲ ਦੇ ਇਸ ਬਿਆਨ 'ਤੇ ਭਾਜਪਾ ਨੇਤਾ ਸਮ੍ਰਿਤੀ ਇਰਾਨੀ ਨੇ ਕਿਹਾ ਸੀ ਕਿ ਇਹ ਇਤਿਹਾਸ 'ਚ ਪਹਿਲੀ ਵਾਰ ਹੈ ਕਿ ਕੋਈ ਨੇਤਾ ਸਪੱਸ਼ਟ ਤੌਰ 'ਤੇ ਇਹ ਕਹਿ ਰਿਹਾ ਹੈ ਕਿ ਭਾਰਤੀ ਔਰਤਾਂ ਨਾਲ ਜ਼ਬਰ -ਜਨਾਹ ਕੀਤਾ ਜਾਣਾ ਚਾਹੀਦਾ ਹੈ। ਦੇਸ਼ ਵਿੱਚ ਹਰ ਕੋਈ ਬਲਾਤਕਾਰ ਨਹੀਂ ਕਰਦਾ। ਕਾਨੂੰਨ ਬਲਾਤਕਾਰ ਕਰਨ ਵਾਲੇ ਨੂੰ ਸਜ਼ਾ ਦਿੰਦਾ ਹੈ। ਹਰ ਔਰਤ ਨੂੰ ਦਾਗੀ ਨਹੀਂ ਕੀਤਾ ਜਾ ਸਕਦਾ, ਇਸ 'ਤੇ ਕਾਰਵਾਈ ਹੋਣੀ ਚਾਹੀਦੀ ਹੈ।' [caption id="attachment_368997" align="aligncenter" width="300"]Rahul Gandhi 'Rap refuses to apologize over 'Rap in India' statement ਰਾਹੁਲ ਗਾਂਧੀ ਨੇ 'ਰੇਪ ਇਨ ਇੰਡੀਆ' ਵਾਲੇ ਬਿਆਨ 'ਤੇਮਾਫ਼ੀ ਮੰਗਣ ਤੋਂ ਕੀਤਾ ਇਨਕਾਰ , ਮੋਦੀ ਦੀ ਵੀਡੀਓ ਕੀਤੀ ਸ਼ੇਅਰ[/caption] ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਰਾਹੁਲ ਗਾਂਧੀ ਨੇ ਝਾਰਖੰਡ ਦੀ ਮਹਿਰਾਨਾ ਰੈਲੀ ਦੌਰਾਨ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਸੀ। ਰਾਹੁਲ ਗਾਂਧੀ ਨੇ ਕਿਹਾ ਸੀ, 'ਦੇਸ਼ ਵਿਚ ਨਰਿੰਦਰ ਮੋਦੀ ਨੇ ਕਿਹਾ ਸੀਮੇਕ ਇਨ ਇੰਡੀਆ , ਹੁਣ ਤੁਸੀਂ ਜਿਥੇ ਵੀ ਦੇਖੋ ਉਥੇ ਮੇਕ ਇਨ ਇੰਡੀਆ ਨਹੀਂ ਬਲਕਿ ਰੇਪ ਇਨ ਇੰਡੀਆ'ਹੈ। ਜੇ ਤੁਸੀਂ ਅਖਬਾਰ ਖੋਲ੍ਹਦੇ ਹੋ, ਤਾਂ ਝਾਰਖੰਡ ਵਿਚ ਔਰਤ ਨਾਲ ਬਲਾਤਕਾਰ , ਯੂਪੀ ਵਿਚ ਨਰਿੰਦਰ ਮੋਦੀ ਦੇ ਵਿਧਾਇਕ ਨੇ ਔਰਤ ਨਾਲ ਬਲਾਤਕਾਰ ਕੀਤਾ , ਹਰ ਪ੍ਰਦੇਸ਼ ਵਿੱਚ ਹਰ ਰੋਜ਼ ਰੇਪ ਇਨ ਇੰਡੀਆ। -PTCNews


Top News view more...

Latest News view more...