Fri, Jun 20, 2025
Whatsapp

ਰਾਜ ਕੁੰਦਰਾ ਦੀਆਂ ਵਧੀਆਂ ਮੁਸ਼ਕਿਲਾਂ, 27 ਜੁਲਾਈ ਤੱਕ ਜੇਲ੍ਹ 'ਚ ਪਵੇਗਾ ਰਹਿਣਾ

Reported by:  PTC News Desk  Edited by:  Jashan A -- July 23rd 2021 03:51 PM -- Updated: July 23rd 2021 03:52 PM
ਰਾਜ ਕੁੰਦਰਾ ਦੀਆਂ ਵਧੀਆਂ ਮੁਸ਼ਕਿਲਾਂ, 27 ਜੁਲਾਈ ਤੱਕ ਜੇਲ੍ਹ 'ਚ ਪਵੇਗਾ ਰਹਿਣਾ

ਰਾਜ ਕੁੰਦਰਾ ਦੀਆਂ ਵਧੀਆਂ ਮੁਸ਼ਕਿਲਾਂ, 27 ਜੁਲਾਈ ਤੱਕ ਜੇਲ੍ਹ 'ਚ ਪਵੇਗਾ ਰਹਿਣਾ

ਨਵੀਂ ਦਿੱਲੀ: ਅਸ਼ਲੀਲ ਫ਼ਿਲਮਾਂ ਬਨਾੳੇੁਣ (Raj Kundra Pornography Case)ਦੇ ਦੋਸ਼ ‘ਚ ਫਸੇ ਰਾਜ ਕੁੰਦਰਾ (Raj Kundra) ਦੀਆਂ ਮੁਸ਼ਕਿਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਹਨ। ਅੱਜ ਮਾਮਲੇ ਵਿੱਚ ਮੁਲਜ਼ਮ ਰਾਜ ਕੁੰਦਰਾ ਦੀ ਅਦਾਲਤ ਵਿੱਚ ਸੁਣਵਾਈ ਹੋਈ। ਪੁਲਿਸ ਨੇ ਜਾਂਚ ਲਈ ਸੱਤ ਦਿਨਾਂ ਦੀ ਹਿਰਾਸਤ ਦੀ ਮੰਗ ਕੀਤੀ ਸੀ। ਅਦਾਲਤ ਨੇ ਰਾਜ ਕੁੰਦਰਾ ਨੂੰ 27 ਜੁਲਾਈ ਤੱਕ ਹਿਰਾਸਤ ਵਿਚ ਰੱਖਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਅਦਾਕਾਰਾ ਸ਼ਿਲਪਾ ਸ਼ੈੱਟੀ (Shilpa Shetty) ਦੇ ਪਤੀ ਅਤੇ ਕਾਰੋਬਾਰੀ ਰਾਜ ਕੁੰਦਰਾ ਨੂੰ 19 ਜੁਲਾਈ ਨੂੰ ਸੋਮਵਾਰ ਨੂੰ ਅਸ਼ਲੀਲ ਫਿਲਮਾਂ ਬਣਾਉਣ ਅਤੇ ਮੋਬਾਈਲ ਐਪਸ ਉੱਤੇ ਸਟ੍ਰੀਮ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।ਇਸ ਤੋਂ ਪਹਿਲਾਂ ਰਾਜ ਕੁੰਦਰਾ ਨੂੰ 23 ਜੁਲਾਈ ਤੱਕ ਨਿਆਂਇਕ ਹਿਰਾਸਤ ਵਿਚ ਰੱਖਣ ਦਾ ਫੈਸਲਾ ਲਿਆ ਗਿਆ ਸੀ। ਹੋਰ ਪੜ੍ਹੋ: ਕਿਸਾਨਾਂ ਦੀ ਸੰਸਦ ਦੂਸਰੇ ਦਿਨ ਵੀ ਜਾਰੀ, ਖੇਤੀਬਾੜੀ ਮੰਤਰੀ ਵੀ ਬਣਾਇਆ ਪੁਲਿਸ ਨੇ ਕਿਹਾ ਕਿ ਇਸ ਮਾਮਲੇ ਵਿੱਚ ਹਾਲੇ ਹੋਰ ਜਾਂਚ ਕੀਤੀ ਜਾਣੀ ਬਾਕੀ ਹੈ ਅਤੇ ਸਬੂਤ ਲੱਭਣੇ ਬਾਕੀ ਹਨ, ਜਿਸ ਲਈ ਉਨ੍ਹਾਂ ਨੂੰ ਸਮੇਂ ਦੀ ਲੋੜ ਹੈ। ਉੱਧਰ ਕੁੰਦਰਾ ਨੇ ਆਪਣੇ ਬਚਾਅ ਵਿੱਚ ਕਿਹਾ ਹੈ ਕਿ ਉਸ ਨੇ ਇਹ ਕੰਪਨੀ ਛੱਡ ਦਿੱਤੀ ਸੀ। ਹਾਲਾਂਕਿ ਉਹ ਕੰਪਨੀ ਦੇ ਹਰ ਖਰਚੇ ਬਾਰੇ ਜਾਣਕਾਰੀ ਪ੍ਰਾਪਤ ਕਰਦਾ ਸੀ, ਜਿਸ ਦੀ ਵਰਤੋਂ ਲਗਭਗ 4000 ਤੋਂ 10000 ਡਾਲਰ ਹੁੰਦੀ ਸੀ। -PTC News


Top News view more...

Latest News view more...

PTC NETWORK
PTC NETWORK