ਰਾਖੀ ਸਾਵੰਤ 'ਤੇ ਛਾਇਆ ਦੁਖਾਂ ਦਾ ਪਹਾੜ, ਸਲਮਾਨ ਖਾਨ ਨੇ ਵਧਾਇਆ ਮਦਦ ਦਾ ਹੱਥ
ਟੀਵੀ ਦੇ ਰਿਆਲਟੀ ਸ਼ੋਅ Bigg Boss 14 ਦੀ ਫਾਈਨਲਿਸਟ ਤੇ ਟੀਵੀ ਦੀ ਪ੍ਰਸਿੱਧ ਅਦਾਕਾਰਾ ਤੇ ਡਾਂਸਰ ਰਾਖੀ ਸਾਵੰਤ ਮਨੋਰੰਜਨ ਖੇਤਰ ਦਾ ਪ੍ਰਸਿੱਧ ਚਿਹਰਾ ਹੈ।ਅਦਾਕਾਰਾ ਰਾਖੀ ਨੇ ਬਿੱਗ ਬੌਸ ਦੇ ਘਰ ਤੋਂ ਨਿਕਲਣ ਤੋਂ ਬਾਅਦ ਆਪਣੇ ਫੈਨਸ ਸਾਂਝੀ ਕੀਤੀ ਹੈ ਜਿਸ ਨੂੰ ਜਾਣ ਕੇ ਹਰ ਕੋਈ ਭਾਵੁਕ ਹੋ ਗਿਆ , ਦਰਅਸਲ ਰਾਖੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਜ਼ਰੀਏ ਦੱਸਿਆ ਕਿ ਉਸ ਦੀ ਮਾਂ ਜਯਾ ਸਾਵੰਤ ਕੈਂਸਰ ਵਰਗੀ ਜਾਨਲੇਵਾ ਬਿਮਾਰੀ ਤੋਂ ਪੀੜਤ ਹੈ ਅਤੇ ਇਸ ਸਮੇਂ ਉਨ੍ਹਾਂ ਨੂੰ ਸਾਰਿਆਂ ਦੀਆਂ ਪ੍ਰਾਰਥਨਾਵਾਂ ਦੀ ਜ਼ਰੂਰਤ ਹੈ। ਪੜ੍ਹੋ ਹੋਰ ਖ਼ਬਰਾਂ : ਮਰਹੂਮ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੇ ਵਿਛੋੜੇ ਤੋਂ ਬਾਅਦ ਪਤਨੀ ਅਮਰ ਨੂਰੀ ਦਾ ਰੋ-ਰੋ ਬੁਰਾ ਹਾਲ ਰਾਖੀ ਨੇ ਇੰਸਟਾਗ੍ਰਾਮ ਰਾਹੀਂ ਹਸਪਤਾਲ ਦੇ ਬੈੱਡ 'ਤੇ ਬੈਠੀ ਆਪਣੀ ਮਾਂ ਦੀਆਂ ਦੋ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਉਨ੍ਹਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਦੀ ਮਾਂ ਲਈ ਦੁਆ ਕਰਨ। ਰਾਖੀ ਨੇ ਮਾਂ ਦੀ ਫੋਟੋ ਸ਼ੇਅਰ ਕੀਤੀ ਹੈ, ਉਸ ਵਿਚ ਉਹ ਕਾਫ਼ੀ ਬੀਮਾਰ ਦਿਸ ਰਹੀ ਹੈ ਤੇ ਉਸ ਦੇ ਸਿਰ ਉੱਤੇ ਵਾਲ ਵੀ ਨਜ਼ਰ ਨਹੀਂ ਆ ਰਹੇ ਸਨ। ਫੋਟੋ ਸ਼ੇਅਰ ਕਰਦਿਆਂ ਉਸ ਨੇ ਲਿਖਿਆ ਕਿ ਕਿਰਪਾ ਕਰ ਕੇ ਮੇਰੀ ਮਾਂ ਲਈ ਦੁਆ ਕਰੋ, ਉਹ ਕੈਂਸਰ ਟਰੀਟਮੈਂਟ ਵਿਚੋਂ ਲੰਘ ਰਹੀ ਹੈ
ਉਥੇ ਹੀ ਇਸ ਦੇ ਨਾਲ ਹੀ ਰਹੀ Rakhi Sawant ਨੇ ਸਲਮਾਨ ਖਾਨ ਦੇ ਨਾਲ ਆਪਣੀ ਤਸਵੀਰ ਸਾਂਝੀ ਕੀਤੀ ਹੈ ਜਿਸ ਵਿਚ ਉਸ ਨੇ ਕੈਪਸ਼ਨ ਦਿੰਦੇ ਹੋਏ ਲਿਖਿਆ ਹੈ ਕਿ ‘ਮੇਰਾ ਰੱਬ ਵਰਗਾ ਭਰਾ, ‘ਰਾਜਿਆਂ ਦਾ ਰਾਜਾ, ਸਿਰਫ਼ ਇਕ, ਸਲਮਾਨ ਖ਼ਾਨ!! ਭਗਵਾਨ ਉਨ੍ਹਾਂ ਨੂੰ ਸਾਰੀਆਂ ਖੁਸ਼ੀਆਂ ਦੇਣ। ਉਨ੍ਹਾਂ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋਣ।View this post on Instagram
View this post on Instagram