Wed, Dec 24, 2025
Whatsapp

ਰਾਮ ਰਹੀਮ ਦੇ 'ਭਗਤਾਂ' ਨੇ ਇੰਝ ਖੋਲ੍ਹਿਆ ਵਰਤ, ਦੇਖੋ ਤਸਵੀਰਾਂ

Reported by:  PTC News Desk  Edited by:  Joshi -- October 28th 2018 07:21 PM
ਰਾਮ ਰਹੀਮ ਦੇ 'ਭਗਤਾਂ' ਨੇ ਇੰਝ ਖੋਲ੍ਹਿਆ ਵਰਤ, ਦੇਖੋ ਤਸਵੀਰਾਂ

ਰਾਮ ਰਹੀਮ ਦੇ 'ਭਗਤਾਂ' ਨੇ ਇੰਝ ਖੋਲ੍ਹਿਆ ਵਰਤ, ਦੇਖੋ ਤਸਵੀਰਾਂ

ਰਾਮ ਰਹੀਮ ਦੇ 'ਭਗਤਾਂ' ਨੇ ਇੰਝ ਖੋਲ੍ਹਿਆ ਵਰਤ, ਦੇਖੋ ਤਸਵੀਰਾਂ,ਬਲਾਤਕਾਰ ਮਾਮਲੇ ਵਿੱਚ ਜੇਲ੍ਹ 'ਚ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਸਾਧ ਰਾਮ ਰਹੀਮ ਦੇ "ਭਗਤਾਂ" ਦੀ ਭਗਤੀ 'ਚ ਅਜੇ ਵੀ ਕੋਈ ਫਰਕ ਪੈਂਦਾ ਨਜ਼ਰ ਨਹੀਂ ਆ ਰਿਹਾ ਹੈ। ਜਿੱਥੇ ਇੱਕ ਵਾਰ ਰਾਮ ਰਹੀਮ ਨੂੰ ਉਸਦੇ ਭਗਤਾਂ ਵੱਲੋਂ ਜੇਲ੍ਹ ਤੋਂ ਸਤਿਸੰਗ ਕਰਵਾਏ ਦੀ ਮੰਗ ਦੀ ਖਬਰ ਆਈ ਸੀ, ਉਥੇ ਹੀ ਜੇਲ੍ਹ ਨੂੰ ਜਾਂਦੇ ਰਾਹ 'ਤੇ ਭਗਤਾਂ ਵੱਲੋਂ ਮੱਥਾ ਟੇਕੇ ਜਾਣ ਦੀਆਂ ਤਸਵੀਰਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਹਨ। ram rahimਹੁਣ, ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਸਦੀ ਕੋਈ ਨ ਕੋਈ ਖਬਰ ਵਾਇਰਲ ਹੋਣਾ ਆਮ ਗੱਲ ਹੋ ਗਈ ਹੈ। ਪਰ ਹੁਣ ਆਲਮ ਇਹ ਹੋ ਚੁੱਕਾ ਹੈ ਕਿ ਕੱਲ੍ਹ ਕਰਵਾਚੌਥ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿੰਨ੍ਹਾਂ 'ਚ ਕੁਝ ਮਹਿਲਾਵਾਂ ਵੱਲੋਂ ਰਾਮ ਰਹੀਮ ਦੀ ਤਸਵੀਰ ਨੂੰ ਦੇਖ ਕੇ ਵਰਤ ਖੋਲ੍ਹਿਆ ਜਾ ਰਿਹਾ ਹੈ।ਸਿਰਫ ਇੰਨ੍ਹਾ ਹੀ ਨਹੀਂ, ਕਈ ਤਸਵੀਰਾਂ 'ਚ ਤਾਂ ਪਤੀ-ਪਤਨੀ ਦੋਵਾਂ ਵੱਲੋਂ ਹੀ ਰਾਮ ਰਹੀਮ ਦੀ ਤਸਵੀਰ ਦੇਖਣ ਤੋਂ ਬਾਅਦ ਵਰਤ ਖੋਲ੍ਹਿਆ ਗਿਆ ਹੈ। ਇਸ ਤਸਵੀਰਾਂ ਮੈਸੇਜ ਐਪ ਅਤੇ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ, ਹਾਂਲਾਕਿ ਇਹਨਾਂ 'ਚ ਕਿੰਨ੍ਹੀ ਕੁ ਸੱਚਾਈ ਹੈ, ਇਸ ਬਾਰੇ 'ਚ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ram rahim vrt ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਰਾਮ ਰਹੀਮ ਨੂੰ ਮੰਨਣ ਵਾਲੇ ਲੋਕਾਂ ਵੱਲੋਂ ਉਸ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਵੀ ਕਾਫੀ ਹੰਗਾਮਾ ਕੀਤਾ ਗਿਆ ਸੀ ਅਤੇ ਸੋਸ਼ਲ ਮੀਡੀਆ 'ਤੇ ਉਹਨਾਂ ਨੇ ਇਸ ਫੈਸਲੇ 'ਤੇ ਵੀ ਨਰਾਜ਼ਗੀ ਜਤਾਈ ਸੀ। ਰਾਮ ਰਹੀਮ ਨੂੰ ਸਜ਼ਾ ਸਣਾਉਣ ਸਮੇਂ ਉਹਨਾਂ ਦੇ ਭਗਤਾਂ ਵੱਲੋਂ ਪੰਚਕੁਲਾ 'ਚ ਕਾਫੀ ਹੰਗਾਮਾ ਕੀਤਾ ਗਿਆ ਸੀ, ਜਿਸ ਦੌਰਾਨ ਕਈ ਗੱਡੀਆਂ ਨੂੰ ਅੱਗ ਲਗਾ ਦਿੱਤੀ ਸੀ ਅਤੇ ਮਾਹੌਲ ਨੂੰ ਕਾਫੀ ਤਣਾਅਪੂਰਨ ਬਣਾ ਦਿੱਤਾ ਸੀ। —PTC News


Top News view more...

Latest News view more...

PTC NETWORK
PTC NETWORK