ਮੁੱਖ ਖਬਰਾਂ

ਕੋਰੋਨਾ ਨੂੰ ਲੈ ਕੇ ਰਾਹਤ ਭਰੀ ਖ਼ਬਰ, 42 ਨਵੇਂ ਕੇਸ

By Pardeep Singh -- March 06, 2022 8:25 pm -- Updated:March 06, 2022 8:25 pm

ਚੰਡੀਗੜ੍ਹ:ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਦੇ ਮਾਮਲਿਆ ਨੂੰ ਠੱਲ ਪਈ ਹੈ। ਉਥੇ ਪਿਛਲੇ 24 ਘੰਟਿਆਂ ਵਿੱਚ ਪੌਜ਼ੀਟਿਵ ਕੇਸਾ ਦੀ ਗਿਣਤੀ 42 ਹੈ। ਪਿਛਲੇ 24 ਘੰਟਿਆਂ 'ਚ 1 ਮਰੀਜ਼ ਦੀ ਮੌਤ ਹੋਈ ਹੈ। ਕੋਰੋਨਾ ਦੇ 75 ਮਰੀਜ਼ ਸਿਹਤਯਾਬ ਹੋਏ ਹਨ। ਕੋਰੋਨਾ ਦੇ ਲੁਧਿਆਣਾ ਤੇ ਬਠਿੰਡਾ ਦੇ ਇਕ ਮਰੀਜ਼ ਦੀ ਸਥਿਤੀ ਨਾਜ਼ੁਕ ਦੱਸੀ ਜਾ ਰਹੀ ਹੈ।

ਪੰਜਾਬ 'ਚ ਕੋਰੋਨਾ ਤੋਂ ਵੱਡੀ ਰਾਹਤ, ਜਾਣੋ 24 ਘੰਟਿਆਂ 'ਚ ਕੋਰੋਨਾ ਦਾ ਹਾਲ

ਪੰਜਾਬ ਵਿੱਚ ਮੋਹਾਲੀ ਤੋਂ 9 ਕੇਸ, ਹੁਸ਼ਿਆਰਪੁਰ ਤੋਂ 5, ਫਾਜ਼ਿਲਕਾ ਤੋਂ 4, ਲੁਧਿਆਣਾ ਤੋਂ 4, ਜਲੰਧਰ ਤੇ ਪਠਾਨਕੋਟ ਤੋਂ 3, ਅੰਮ੍ਰਿਤਸਰ, ਬਠਿੰਡਾ, ਫਰੀਦਕੋਟ, ਗੁਰਦਾਸਪੁਰ, ਪਟਿਆਲਾ ਤੋਂ 2-2 ਕੇਸ ਸਾਹਮਣੇ ਆਏ ਹਨ ਉਥੇ ਹੀ ਬਰਨਾਲਾ, ਕਪੂਰਥਲਾ, ਰੋਪੜ ਅਤੇ ਨਵਾਂਸ਼ਹਿਰ ਤੋਂ ਇਕ ਇੱਕ ਕੇਸ ਸਾਹਮਣੇ ਆਏ ਹਨ।ਪੰਜਾਬ ਵਿੱਚ ਕੋਰੋਨਾ ਪੌਜ਼ੀਟਿਵਿਟੀ ਦਰ 0.21 ਫੀਸਦੀ ਹੈ।

ਪੰਜਾਬ 'ਚ ਕੋਰੋਨਾ ਤੋਂ ਵੱਡੀ ਰਾਹਤ, ਜਾਣੋ 24 ਘੰਟਿਆਂ 'ਚ ਕੋਰੋਨਾ ਦਾ ਹਾਲ ਹੁਣ ਤੱਕ ਦੇਸ਼ ਭਰ ਵਿੱਚ 1,78,55,66,940 ਲੋਕਾਂ ਨੂੰ ਵੈਕਸੀਨ ਲੱਗ ਚੁੱਕੀ ਹੈ। ਉੱਥੇ ਹੀ ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਪ੍ਰਭਾਵ ਦਿਨੋਂ ਦਿਨ ਘੱਟਦਾ ਜਾ ਰਿਹਾ ਹੈ।

ਪੰਜਾਬ 'ਚ ਕੋਰੋਨਾ ਤੋਂ ਵੱਡੀ ਰਾਹਤ, ਜਾਣੋ 24 ਘੰਟਿਆਂ 'ਚ ਕੋਰੋਨਾ ਦਾ ਹਾਲ

ਇਹ ਵੀ ਪੜ੍ਹੋ:ਸ਼੍ਰੀਨਗਰ ਦੇ ਲਾਲ ਚੌਕ 'ਤੇ ਗ੍ਰੇਨੇਡ ਹਮਲਾ, ਅੱਤਵਾਦੀ ਹਮਲੇ 'ਚ 10 ਜ਼ਖਮੀ, ਇਕ ਦੀ ਮੌਤ

-PTC News

  • Share